ਪਿੰਡ ਵਾਦੀਆਂ ਵਿਖੇ ਸ਼ਹੀਦੀ ਜੋੜ ਮੇਲੇ ਦੌਰਾਨ ਧਾਰਮਿਕ ਸਮਾਗਮ ਕਰਵਾਇਆ

ss1

ਪਿੰਡ ਵਾਦੀਆਂ ਵਿਖੇ ਸ਼ਹੀਦੀ ਜੋੜ ਮੇਲੇ ਦੌਰਾਨ ਧਾਰਮਿਕ ਸਮਾਗਮ ਕਰਵਾਇਆ

11-22 (2)
ਮਲੋਟ, 11 ਮਈ (ਆਰਤੀ ਕਮਲ) : ਨੇੜਲੇ ਪਿੰਡ ਵਾਦੀਆਂ ਵਿਖੇ ਬਾਬਾ ਬੀਰ ਸਿੰਘ ਔਰੰਗਾਬਾਦ ਵਾਲਿਆਂ ਦੀ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ । ਸੰਸਥਾ ਦੇ ਸਰਪ੍ਸਤ ਬਾਬਾ ਸਤਨਾਮ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਹੁਰਾਂ ਦੀ ਪ੍ਰੇਰਨਾ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਹਨਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸਲਾਮ ਦੇ ਪੈਗੰਬਰਾਂ ਨੇ 1500 ਸਾਲ ਪਹਿਲਾਂ ਹੀ ਲਿਖ ਦਿੱਤਾ ਕਿ ਸਿੱਖ ਇਕ ਅਜਿਹੀ ਨਿਆਰੀ ਕੌਮ ਹੋਵੇਗੀ ਜੋ ਦੁਨੀਆ ਵਿਚ ਜੁਲਮ ਅਤੇ ਜਾਲਮ ਦਾ ਨਾਸ਼ ਕਰੇਗੀ । ਸੂਫੀ ਸੰਤ ਨੇ ਸਿੱਖਾਂ ਅਤੇ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਪੰਜ ਕਕਾਰਾਂ ਨੂੰ ਦੁਨੀਆ ਦੇ ਇਤਿਹਾਸ ਵਿਚ ਵਿਲੱਖਣ ਦੱਸਦਿਆਂ ਕੇਸਾਂ ਦੀ ਬੇਅਦਬੀ ਕਰਨ ਵਾਲੇ ਨੌਜਵਾਨਾਂ ਨੂੰ ਵੀ ਹਲੂਣਿਆ । ਉਹਨਾਂ ਤੋਂ ਇਲਾਵਾ ਰਾਗੀ ਢਾਡੀ ਜੱਥਿਆਂ ਨੇ ਵੀ ਸੰਗਤ ਨੂੰ ਗੁਰ ਇਤਹਾਸ ਸੁਣਾ ਕੇ ਨਿਹਾਲ ਕੀਤਾ । ਇਸ ਮੌਕੇ ਜਿਥੇ ਗੁਰੂ ਘਰ ਵੱਲੋਂ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਨੂੰ ਸਨਮਾਨ ਚਿਣ ਨਾਲ ਸਨਮਾਨ ਕੀਤਾ ਗਿਆ ਉਥੇ ਹੀ ਉੱਘੇ ਸਿੱਖ ਚਿਤਰਕਾਰ ਹਰਜੀਤ ਸਿੰਘ ਨੇ ਵੀ ਆਪਣੇ ਹੱਥੀ ਉਹਨਾਂ ਦੀ ਫੋਟੋ ਬਣਾ ਕੇ ਭੇਂਟ ਕੀਤੀ । ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਨੇ ਸਮਾਗਮ ਵਿਚ ਪੁੱਜੇ ਪਤਵੰਤਿਆਂ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ । ਇਸ ਮੌਕੇ ਹਰਜੀਤ ਸਿੰਘ ਪ੍ਰਧਾਨ, ਰਣਜੀਤ ਸਿੰਘ ਅਤੇ ਬਾਬਾ ਸਤਨਾਮ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *