ਪਿੰਡ ਲਾਲੇਆਣਾ ਵਿੱਚ ਗਰਮੀ ਨਾਲ ਦਿਲ ਦਾ ਦੌਰਾ ਪੈ ਕੇ ਕਿਸਾਨ ਦੀ ਮੌਤ

ss1

ਪਿੰਡ ਲਾਲੇਆਣਾ ਵਿੱਚ ਗਰਮੀ ਨਾਲ ਦਿਲ ਦਾ ਦੌਰਾ ਪੈ ਕੇ ਕਿਸਾਨ ਦੀ ਮੌਤ

20-29ਤਲਵੰਡੀ ਸਾਬੋ, 19 ਮਈ (ਗੁਰਜੰਟ ਸਿੰਘ ਨਥੇਹਾ)-ਪਿੰਡ ਲਾਲੇਆਣਾ ਵਿੱਚ ਕਿਸਾਨ ਦੀ ਜਿਆਦਾ ਗਰਮੀ ਪੈਣ ਕਾਰਨ ਖੇਤ ਵਿੱਚ ਦਿਲ ਦਾ ਦੌਰਾ ਪੈ ਕੇ ਮੌਤ ਹੋ ਗਈ ਹੈ ਜਿਸ ਨਾਲ ਪਿੰਡ ਲਾਲੇਆਣਾ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਦਿੰਦਿਆਂ ਦੀਵਾਨ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ (35) ਪੁੱਤਰ ਮਿੱਠੂ ਸਿੰਘ ਆਪਣੇ ਮਾਪਿਆਂ ਦੇ ਇਕਲੌਤਾ ਸਪੁੱਤਰ ਸੀ ਤੇ ਉਹ ਆਪਣੇ ਭਾਗੀਵਾਂਦਰ ਵਾਲੇ ਖੇਤ ਪਸ਼ੂਆਂ ਲਈ ਹਰਾ ਚਾਰਾ ਲੈਣ ਗਿਆ ਸੀ ਜਦੋਂ ਉਸਨੇ ਪਸ਼ੂਆਂ ਲਈ ਹਰਾ ਚਾਰਾ ਵੱਢ ਕੇ ਟਰਾਲੀ ਵਿੱਚ ਰੱਖ ਦਿੱਤਾ ਤਾਂ ਉਹ ਜਿਆਦਾ ਗਰਮੀ ਕਾਰਨ ਖੇਤ ਦੀ ਵੱਟ ਤੇ ਡਿੱਗ ਪਿਆ ਪਤਾ ਲੱਗਣ ਤੇ ਖੇਤ ਦੇ ਗੁਆਂਢੀ ਕਿਸਾਨਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਆਪਣੇ ਪਿੱਛੇ ਮਾਪਿਆਂ, ਪਤਨੀ ਤੇ ਇੱਕ ਸੱਤ ਸਾਲ ਦਾ ਲੜਕਾ ਛੱਡ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਜੰਟ ਸਿੰਘ ਸਮੇਤ ਮੋਹਤਵਰਾਂ ਨੇ ਮ੍ਰਿਤਕ ਕਿਸਾਨ ਦੇ ਵਾਰਸਾਂ ਨੂੰ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *