ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਪਿੰਡ ਰੋਡੇ ਵਿੱਚ ਗੁ: ਸੰਤ ਖ਼ਾਲਸਾ ਦੇ ਉਦਘਾਟਨ ਪ੍ਰਤੀ ਸੰਗਤ ਵਿੱਚ ਭਾਰੀ ਉਤਸ਼ਾਹ

ਪਿੰਡ ਰੋਡੇ ਵਿੱਚ ਗੁ: ਸੰਤ ਖ਼ਾਲਸਾ ਦੇ ਉਦਘਾਟਨ ਪ੍ਰਤੀ ਸੰਗਤ ਵਿੱਚ ਭਾਰੀ ਉਤਸ਼ਾਹ
ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ ਇਤਿਹਾਸਕ ਹੋਵੇਗਾ : ਬਾਬਾ ਹਰਨਾਮ ਸਿੰਘ ਖ਼ਾਲਸਾ
ਸੰਗਤਾਂ ਦੇ ਸ਼ਾਨਦਾਰ ਸਵਾਗਤ ਲਈ ਸੈਂਕੜੇ ਨਗਰ ਨਿਵਾਸੀਆਂ ਨੇ ਗੁਰੂ ਦਾ ਜਸ ਗਾਉਂਦਿਆਂ ਪਿੰਡ ਅਤੇ ਸੜਕਾਂ ਦੀ ਕੀਤੀ ਸਫ਼ਾਈ

ਰੋਡੇ / ਸਮਾਲਸਰ ( ਮੋਗਾ) 17 ਫਰਵਰੀ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਉਹਨਾਂ ਦੇ ਜਨਮ ਅਸਥਾਨ ਨਗਰ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦੇ 22 ਫਰਵਰੀ ਨੂੰ ਹੋ ਰਹੇ ਉਦਘਾਟਨ ਸਮਾਗਮ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਗੁਰਦਵਾਰਾ ਸਾਹਿਬ ਦੇ ਉਦਘਾਟਨ ਵਿੱਚ ਪੂਰੀ ਸ਼ਰਧਾ ਨਾਲ ਹੁਮ ਹੁੰਮਾ ਕੇ ਹਿੱਸਾ ਲੈਣ ਪ੍ਰਤੀ ਕੀਤੀ ਗਈ ਅਪੀਲ ਦੇ ਮੱਦੇ ਨਜ਼ਰ ਸੰਗਤਾਂ ਦੀ ਸ਼ਾਨਦਾਰ ਸਵਾਗਤ ਲਈ ਅੱਜ ਪਿੰਡ ਰੋਡੇ ਨਗਰ ਦੀਆਂ ਪੰਚ ਪੰਚਾਇਤਾਂ ਵੱਲੋਂ ਬਹੁਗਿਣਤੀ ਮਾਈਆਂ ਸੈਂਕੜੇ ਨਗਰ ਨਿਵਾਸੀਆਂ ਵੱਲੋਂ ਆਪ ਮੁਹਾਰੇ ਨਾਮ ਸਿਮਰਨ ਕਰਦਿਆਂ ਅਤੇ ਚੜਦੀਕਲਾ ਦੇ ਜੈਕਾਰੇ ਗੁੰਜਾਉਂਦਿਆਂ ਪਿੰਡ ਦੀਆਂ ਗਲੀਆਂ, ਘਰਾਂ, ਸਕੂਲ, ਬਾਜ਼ਾਰਾਂ, ਖਾਲੀ ਤੇ ਖੇਡ ਗਰਾਊਂਡਾਂ ਅਤੇ ਫਿਰਨੀਆਂ ਉੱਤੇ ਸਮੂਹਿਕ ਰੂਪ ਵਿੱਚ ਝਾੜੂ ਲਗਾਉਂਦਿਆਂ ਸਫ਼ਾਈ ਮੁਹਿੰਮ ਚਲਾਈ ਗਈ। ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਆਪਣੇ ਟਰੈਕਟਰਾਂ ਆਦਿ ਨਾਲ ਪਿੰਡ ਨੂੰ ਆਉਂਦੀਆਂ ਲਿੰਕ ਸੜਕਾਂ ‘ਤੇ ਮਿਟੀ ਆਦਿ ਪਾ ਕੇ ਰਸਤਿਆਂ ਦੀ ਮੁਰੰਮਤ ਕੀਤੀ ਗਈ। ਸੜਕਾਂ ਅਤੇ ਘਰਾਂ ਉੱਤੇ ਲੱਗੇ ਕੇਸਰੀ ਝੰਡਿਆਂ ਅਤੇ ਸਜਾਵਟੀ ਲੜੀਆਂ ਨਾਲ ਪੂਰਾ ਪਿੰਡ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ। ਨਵ ਵਿਆਹੇ ਦੁਲਹਨ ਵਾਂਗ ਸਜਾਏ ਗਏ ਨਗਰ ਵਿੱਚ ਗੁਰਦਵਾਰਾ ਸਾਹਿਬ ਦੇ ਉਦਘਾਟਨ ਪ੍ਰਤੀ ਹਰ ਨਗਰ ਨਿਵਾਸੀ ਨੂੰ ਵਿਆਹ ਵਰਗਾ ਚਾਅ ਚੜਿਆ ਦੇਖਿਆ ਗਿਆ। ਜਿਸ ਨੇ ਇਹ ਅਹਿਸਾਸ ਕਰਾ ਦਿੱਤਾ ਕਿ ਇੱਕ ਕੌਮੀ ਨਾਇਕ ਪ੍ਰਤੀ ਉਹਨਾਂ ਦੇ ਦਿਲਾਂ ਵਿੱਚ ਸ਼ਰਧਾ ਦਾ ਅਥਾਹ ਸਮੁੰਦਰ ਹਿਲੋਰੇ ਲੈ ਰਿਹਾ ਹੈ। 20 ਫਰਵਰੀ ਨੂੰ ਇੱਕ ਨਗਰ ਕੀਰਤਨ ਜਿਸ ‘ਤੇ ਫੁੱਲਾਂ ਦੀ ਵਰਗਾ ਕੀਤੀ ਜਾਵੇਗੀ, ਰਾਹੀਂ ਗੁਰਦਵਾਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਉਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ। 22 ਫਰਵਰੀ ਨੂੰ 10 ਵਜੇ ਸ੍ਰੀ ਅਖੰਡ ਪਾਠ ਦੀ ਸੰਪੂਰਨਤਾ ਉਪਰੰਤ ਭਾਰੀ ਦੀਵਾਨ ਸਜਾਇਆ ਜਾਵੇਗਾ। ਹਫ਼ਤਾ ਭਰ ਚਲਣ ਵਾਲੇ ਉਕਤ ਸਮਾਗਮਾਂ ਵਿੱਚ ਆਈਆਂ ਸੰਗਤਾਂ ਦੀ ਸੇਵਾ ਅਤੇ ਲੰਗਰ ਸੇਵਾ ਲਈ ਦਮਦਮੀ ਟਕਸਾਲ ਅਤੇ ਸਮੂਹ ਨਗਰ ਨਿਵਾਸੀ ਪੱਬਾਂ ਭਾਰ ਹੋਏ ਦੇਖੇ ਗਏ ਹਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਸੰਤ ਭਿੰਡਰਾਂਵਾਲਿਆਂ ਦੀ ਮਹਾਨ ਸ਼ਖਸੀਅਤ ਹੈ ਉਸੇ ਹੀ ਸ਼ਾਨ ਨਾਲ ਉਹਨਾਂ ਦੀ ਯਾਦ ਵਿੱਚ ਉੱਸਾਰੇ ਗਏ ਗੁਰਦਵਾਰਾ ਸਾਹਿਬ ਦਾ ਉਦਘਾਟਨ ਵੀ ਇਤਿਹਾਸਕ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਈ ਹੈ। ਕਲਗੀਧਰ ਦੇ ਸਪੁੱਤਰਾਂ ਨੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰਵੀ ਸਦੀ ਵਿੱਚ ਸਗੋਂ ਵੀਹਵੀਂ ਸਦੀ ਅਤੇ ਅੱਜ ਵੀ ਜ਼ਾਲਮ ਹਕੂਮਤਾਂ ਦੇ ਜਬਰ ਦਾ ਦ੍ਰਿੜਤਾ ਅਤੇ ਦਲੇਰੀ ਨਾਲ ਮੂੰਹ ਤੋੜਵਾਂ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਨ।

Leave a Reply

Your email address will not be published. Required fields are marked *

%d bloggers like this: