ਪਿੰਡ ਰੂੜੇਕੇ ਕਲਾਂ ਵਿਖੇ ਸ਼ਰਾਬ ਦਾ ਠੇਕਾ ਚਕਵਾਉਣ ਲਈ ਲਾਇਆ ਧਰਨਾ

ss1

ਪਿੰਡ ਰੂੜੇਕੇ ਕਲਾਂ ਵਿਖੇ ਸ਼ਰਾਬ ਦਾ ਠੇਕਾ ਚਕਵਾਉਣ ਲਈ ਲਾਇਆ ਧਰਨਾ

1-11 (2)
ਤਪਾ ਮੰਡੀ, 30 ਜੂਨ (ਨਰੇਸ਼ ਗਰਗ)ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਡਕੌਂਦਾ ਦੀ ਬਲਾਕ ਲੀਡਰਸਿਪ ਦੀ ਸਾਂਝੀ ਅਗਵਾਈ ਤੇ ਪਿੰਡ ਇਕਾਈਆਂ ਬਾਬਾ ਸਿੱਧਤੋਹੀ ਟੈਕਸੀ ਯੂਨੀਅਨ ਅਤੇ ਵੱਡੀ ਗਿਣਤੀ ਔਰਤਾਂ ਅਤੇ ਮਰਦਾਂ ਵੱਲੋਂ 29/6/2016 ਨੂੰ ਦੂਜੇ ਦਿਨ- ਰਾਤ ਦਾ ਪੱਕਾ ਮੋਰਚਾ ਆਨਾਜ ਮੰਡੀ ਰੂੜੇਕੇ ਕਲਾਂ ਵਿਖੇ ਸ਼ਰਾਬ ਦੇ ਠੇਕੇ ਸਾਹਮਣੇ ਜਾਰੀ ਰੱਖਿਆ ਗਿਆ। ਸਾਰੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਠੇਕਾ ਕੋਅਪ੍ਰੇਟਿਵ ਬੈਂਕ ਅਤੇ ਸਿਹਤ ਕੇਂਦਰ ਦੇ ਬਿਲਕੁਲ ਨੇੜੇ ਹੈ, ਜਿੱਥੇ ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਮਾੜੀਆਂ ਹਰਕਤਾਂ ਤੇ ਗਾਲੀ ਗਲੋਚ ਕਰਦੇ ਹਨ ਅਤੇ ਜੋ ਸਿਹਤ ਕੇਂਦਰ ਦੀਆਂ ਮੁਲਾਜ਼ਮ ਬੀਬੀਆਂ ਦੇ ਸੁਣਨ ਦੇ ਯੋਗ ਨਹੀਂ ਹੁੰਦੇ। ਉਨਾਂ ਕਿਹਾ ਕਿ ਸੂਬਾ ਸਰਕਾਰ ਜੋ ਦਿਨ-ਰਾਤ ਇਹ ਦਾਅਵੇ ਕਰਦੀ ਨਹੀਂ ਥੱਕਦੀ ਕਿ ਨਸ਼ੇ ਦੇ ਮਾਮਲੇ ‘ਚ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਇੱਥੇ ਨਸ਼ਾ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਹੈ, ਜਦੋਂ ਕਿ ਇੱਥੇ ਸਰਕਾਰੀ ਹਸਪਤਾਲ ਘੱਟ ਹਨ ਪਰ ਸ਼ਰਾਬ ਦੇ ਠੇਕੇ ਇੱਕ-ਇੱਕ ਪਿੰਡ ਤੇ ਸ਼ਹਿਰ ‘ਚ ਕਈ-ਕਈ ਹਨ। ਜਿਹਨਾਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਚ ਡੋਬ ਕੇ ਬੇਰੁਜ਼ਗਾਰੀ ਦੇ ਆਲਮ ‘ਚ ਧੱਕ ਕੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਿਸ ਦਾ ਸਬੂਤ ਜਦੋਂ 2007 ‘ਚ ਅਕਾਲੀ-ਭਾਜਪਾ ਸਰਕਾਰ ਬਣੀ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਸ਼ਰਾਬ ਦੀਆਂ 5 ਫੈਕਟਰੀਆਂ ਸਨ ਪਰ ਅੱਜ ਇਨਾਂ ਫੈਕਟਰੀਆਂ ਨੂੰ ਵੱਡੀਆਂ ਰਿਆਇਤਾਂ ਦੇਕੇ ਇਸ ਦੀ ਗਿਣਤੀ 16 ਹੋ ਚੁੱਕੀ ਹੈ। ਬੁਲਾਰਿਆਂ ਨੇ ਅੱਗੇ ਕਿਹਾ ਕਿ ਜਿੰਨਾਂ ਚਿਰ ਠੇਕਾ ਇੱਥੋਂ ਤਬਦੀਲ ਨਹੀਂ ਕੀਤਾ ਜਾਂਦਾ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ। ਉਨਾਂ ਕਿਹਾ ਕਿ ਲੋੜ ਪੈਣ ਤੇ ਕਿਸੇ ਵੀ ਸਮੇਂ ਇਸਨੂੰ ਤਿੱਖਾ ਰੂਪ ਦਿੱਤਾ ਜਾ ਸਕਦਾ ਹੈ ਅਤੇ ਜੇਕਰ ਪ੍ਰਸ਼ਾਸਨ ਫੇਰ ਵੀ ਨਾ ਜਾਗਿਆ ਤਾਂ ਜ਼ਿਲਾ ਕਮੇਟੀਆਂ ਦੀ ਰਾਇ ਲੈਕੇ ਇਸਨੂੰ ਵਿਸ਼ਾਲ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਬਲੋਰ ਸਿੰਘ ਛੰਨਾ, ਕਰਨੈਲ ਸਿੰਘ ਬਦਰਾ, ਰੂਪ ਸਿੰਘ ਧੌਲਾ, ਮੋਹਨ ਸਿੰਘ, ਦਰਸ਼ਨ ਸਿੰਘ ਮਹਿਤਾ, ਬਾਰਾ ਸਿੰਘ,ਕਰਨੈਲ ਸਿੰਘ, ਸਿੰਦਰ ਕੌਰ, ਕਰਨੈਲ ਕੌਰ, ਨਸੀਬ ਕੌਰ, ਗੁੱਡੀ ਕੌਰ, ਪਰਮਜੀਤ ਕੌਰ, ਗੁਲਾਬ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *