ਪਿੰਡ ਰਾਮਪੁਰ ਮੰਡੇਰ ਵਿਖੇ ਭਗਵਾਨ ਬਾਲਮੀਕ ਮੂਰਤੀ ਸਥਾਪਨਾਂ ਅਤੇ ਖੂਨਦਾਨ ਕੈਂਪ ਦਾ ਆਯੋਜਨ

ss1

ਪਿੰਡ ਰਾਮਪੁਰ ਮੰਡੇਰ ਵਿਖੇ ਭਗਵਾਨ ਬਾਲਮੀਕ ਮੂਰਤੀ ਸਥਾਪਨਾਂ ਅਤੇ ਖੂਨਦਾਨ ਕੈਂਪ ਦਾ ਆਯੋਜਨ

ਬੋਹਾ 12 ਦਸੰਬਰ (ਦਰਸ਼ਨ ਹਾਕਮਵਾਲਾ)-ਨੇੜਲੇ ਪਿੰਡ ਰਾਮਪੁਰ ਮੰਡੇਰ ਦੀ ਭਗਵਾਨ ਬਾਲਮੀਕ ਕਮੇਟੀ ਵੱਲੋਂ ਪਿੰਡ ਦੇ ਬਾਲਮੀਕ ਮੰਦਰ ਵਿਖੇ ਭਗਵਾਨ ਬਾਲਮੀਕ ਦੀ ਮੂਰਤੀ ਦੀ ਸਥਾਪਨ ਕੀਤੀ ਗਈ।ਇਸ ਮੌਕੇ ਜਿੱਥੇ ਪ੍ਰਬੰਧਕਾਂ ਵੱਲੋਂ ਸ਼ੀ੍ਰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਕੇ ਭੋਗ ਪਾਏ ਗਏ ਉੱਥੇ ਨੌਜਵਾਨ ਲੋਕ ਭਲਾਈ ਕਲੱਬ ਬੋਹਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਵੱਲੋਂ 30 ਯੂਨਿਟ ਖੂਨਦਾਨ ਕੀਤਾ ਗਿਆ।ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਐਸ.ਓ.ਆਈ. ਮਾਲਵਾ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਸ਼ੀ੍ਰ ਹਰਪੀ੍ਰਤ ਸਿੰਘ ਮੱਲੀ ਨੇ ਆਖਿਆ ਕਿ ਸਾਨੂੰ ਖੁਸ਼ੀਆਂ ਦੇ ਮੌਕਿਆਂ ਤੇ ਬੇਲੋੜੇ ਖਰਚ ਕਰਨ ਦੀ ਬਜਾਇ ਅਜਿਹੇ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਭਗਵਾਨ ਬਾਲਮੀਕ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਣ ਲਈ ਪੇ੍ਰਰਿਤ ਕੀਤਾ।ਇਸ ਮੌਕੇ ਭਗਵਾਨ ਬਾਲਮੀਕ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਪ੍ਰਧਾਨ ਗੁਰਤੇਜ ਸਿੰਘ ਪੱਪੂ,ਸ਼ੀ੍ਰ ਬਿੱਟੂ ਚੌਧਰੀ,ਮਹਿੰਦਰ ਸਿੰਘ ਭੋਲਾ,ਬਿੰਦਰ ਬਿੰਦੀ ਤੋਂ ਇਲਾਵਾ ਨੌਜਵਾਨ ਲੋਕ ਭਲਾਈ ਕਲੱਬ ਦੇ ਸੁਖਚੈਨ ਸਿੰਘ ਭੰਮੇ,ਮਾ.ਜਗਜੀਤ ਸਿੰਘ ਬੋਹਾ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *