ਪਿੰਡ ਮੰਨਣ ਵਿਖੇ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਜਾਗਰਣ ਕਰਵਾਇਆ ਗਿਆ

ss1

ਪਿੰਡ ਮੰਨਣ ਵਿਖੇ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਜਾਗਰਣ ਕਰਵਾਇਆ ਗਿਆ

7-28 (2)

ਝਬਾਲ 6 ਜੂਨ (ਹਰਪ੍ਰੀਤ ਸਿੰਘ ਝਬਾਲ): ਪਿੰਡ ਵਾਸੀਆਂ ਦੀ ਸੁੱਖ ਸਾਂਤੀ, ਤਰੱਕੀ ’ਤੇ ਚੜ੍ਹਦੀ ਕਲਾ ਲਈ ਪਿੰਡ ਮੰਨਣ ਵਿਖੇ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਭਜਨ ਮੰਡਲੀ ਵੱਲੋਂ ਜਿਥੇ ਮਹਾਂਮਈ ਦੀ ਮਹਿਮਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਥੇ ਹੀ ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਭੇਂਟ ‘ਮੇਰੀ ਮਈਆ ਦਾ ਦੁਆਰਾ..ਸਾਰੇ ਜੱਗ ਤੋਂ ਨਿਆਰਾ, ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ-ਬੱਲੇ’ ਨੇ ਭਗਤਾਂ ਨੂੰ ਝੂੰਮਣ ਲਗਾ ਦਿੱਤਾ। ਇਸ ਮੌਕੇ ਮਾਤਾ ਦੇ ਸਜਾਏ ਗਏ ਭਵਨ ਅਤੇ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਅਲੋਕਿਕ ਝਾਕੀਆਂ ਵੀ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੀਆਂ। ਜਾਗਰਣ ’ਚ ਵਿਸ਼ੇਸ਼ ਤੌਰ ’ਤੇ ਏਆਈਏਸੀਐਮ ਦੇ ਮਾਝਾ ਜੋਨ ਦੇ ਪੁੱਜੇ ਚੇਅਰਮੈਨ ਸਾਗਰ ਸਰਮਾ ਨੇ ਜਾਗਰਣ ਦੀ ਸੰਪੂਰਨਤਾ ਉਪਰੰਤ ਪਿੰਡ ਵਾਸੀਆਂ ਨੂੰ ਜਿਥੇ ਅਜਿਹੇ ਸਮਾਗਮ ਰਲ ਮਿਲ ਕੇ ਮਨਾਉਣ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਪੀਲ ਕੀਤੀ ਉਥੇ ਹੀ ਉਨ੍ਹਾਂ ਨੇ ਜਾਗਰਣ ਪ੍ਰਬੰਧਕਾਂ ਵੱਲੋਂ ਮਹਾਂਮਈ ਦੇ ਸਜਾਏ ਗਏ ਭਵਨਾਂ ਦੀ ਸਲਾਘਾ ਵੀ ਕੀਤੀ। ਇਸ ਮੌਕੇ ਜਾਗਰਣ ਪ੍ਰਬੰਧਕਾਂ ਸੋਨੂੰ ਮੰਨਣ ਆਦਿ ਵੱਲੋਂ ਜਾਗਰਣ ’ਚ ਪੁੱਜੀਆਂ ਸਖਸੀਅਤਾਂ ਚੇਅਰਮੈਨ ਸਾਗਰ ਸਰਮਾ, ਹਰਪ੍ਰੀਤ ਸਿੰਘ ਪੀ, ਜਤਿੰਦਰ ਸਰਮਾ, ਦਵਿੰਦਰਪਾਲ ਝਬਾਲ, ਗੁਲਸ਼ਨ ਖੁਲਰ, ਰਾਜਦਵਿੰਦਰ ਸਿੰਘ ਰਾਜਾ, ਪ੍ਰਧਾਨ ਰਿੰਕੂ ਛੀਨਾ, ਗੁਰਦਿਆਲ ਸਿੰਘ ਲਾਲੀ ਜਿਊਲਰਜ਼ ਅਤੇ ਭਜਨ ਮੰਡਲੀਆਂ ਸਮੇਤ ਇਲਾਕੇ ਦੀਆਂ ਪ੍ਰਮੁੱਖ ਸਖਸੀਅਤਾਂ ਅਤੇ ਜਾਗਰਣ ’ਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਆਗੂਆਂ ਨੂੰ ਸਨਮਾਨਤ ਕੀਤਾ ਗਿਆ।

Share Button

Leave a Reply

Your email address will not be published. Required fields are marked *