ਪਿੰਡ ਮੋੜਾਂ ਵਿਖੇ ਛੇਵਾਂ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ss1

ਪਿੰਡ ਮੋੜਾਂ ਵਿਖੇ ਛੇਵਾਂ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

img-20160917-wa0065ਦਿੜ੍ਹਬਾ ਮੰਡੀ 17 ਸਤੰਬਰ (ਰਣ ਸਿੰਘ ਚੱਠਾ ) ਇੱਥੋਂ ਨੇੜਲੇ ਪਿੰਡ ਮੋੜਾਂ ਵਿਖੇ ਜਿਲ੍ਹਾ ਟਰਾਂਸਪੋਰਟ ਅਫਸਰ ਕਮ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਹਲਕਾ ਦਿੜ੍ਹਬਾ-(100 ਆ: ਜ:)ਦੇ ਹੁਕਮਾਂ ਤਹਿਤ ਪਿੰਡ ਮੋੜਾਂ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਛੇਵਾਂ ਵੋਟਰ ਜਾਗਰੂਕਤਾ ਸੈਮੀਨਾਰ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਕੁਲਦੀਪ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਇਸ ਕੈਂਪ ਵਿੱਚ ਗਿਆਰ੍ਹਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਟਰੇਨਿੰਗ ਕਮ ਸੈਮੀਨਾਰ ਦੇ ਨੋਡਲ ਅਫਸਰ ਕਮ ਮਾਸਟਰ ਟਰੇਨਰ ਸ੍ਰ ਲੱਖਾ ਸਿੰਘ ਗੁੱਜਰਾਂ ਨੇ ਕਿਹਾ ਕਿ ਨੋਜਵਾਨਾਂ ਵਿੱਚ ਅਥਾਹ ਸਕਤੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ 1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੁਰੀ ਕਰ ਲਵੇਗਾ 6 ਨੰਬਰ ਫਾਰਮ ਭਰਕੇ ਆਪਣੀ ਵੋਟ ਜਰੂਰ ਬਣਵਾਵੇ।ਨੋਜਵਾਨਾਂ ਨੂੰ ਆਪਣੇ ਆਲੇ ਦੁਆਲੇ ਦੇ 100% ਵਿਅਕਤੀਆਂ ਨੂੰ ਵੋਟਾਂ ਬਣਾਉਣ ਅਤੇ ਪੋਲ ਕਰਨ ਲਈ ਪ੍ਰੇਰਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਿਦਿਅਕ ਮੁਕਾਬਲਿਆਂ ਵਿੱਚ ਵੀ ਵੱਧ ਚੜਕੇ ਹਿੱਸਾ ਲੈਣ।ਨੋਡਲ ਅਫਸਰ ਹਰਸੰਤ ਸਿੰਘ ਢੀਂਡਸਾ ਨੇ ਕਿਹਾ ਕਿ ਵੋਟ ਵਿੱਚ ਬੜੀ ਤਾਕਤ ਹੁੰਦੀ ਹੈ,ਨੋਜਵਾਨ ਰਲਕੇ ਲੋਕ ਰਾਏ ਬਣਾ ਸਕਦੇ ਹਨ। ਕੁਲਦੀਪ ਸਿੰਘ ਨੇ ਨੋਡਲ ਅਫਸਰਾਂ ਦੀ ਟੀਮ ਨੂੰ ਜੀ ਆਇਆਂ ਕਿਹਾ।ਸਟੇਜ ਸਕੱਤਰ ਦੀ ਭੂਮਿਕਾ ਨਵਦੀਪ ਕੌਰ ਨੇ ਨਿਭਾਈ।ਇਸ ਮੋਕੇ ਨਿਰਮਲ ਕੌਰ,ਤਜਿੰਦਰ ਕੌਰ,ਰਾਮ ਸਿੰਘ ਢੀਂਡਸਾ,ਸਤੀਸ਼ ਵਰਮਾ,ਅਸਵਨੀ ਕੁਮਾਰ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *