ਪਿੰਡ ਮੋਹੀ ਖੁਰਦ ਦੀ ਪੰਚਾਇਤ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ

ss1

ਪਿੰਡ ਮੋਹੀ ਖੁਰਦ ਦੀ ਪੰਚਾਇਤ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ
ਰਿਹਾਇਸ਼ੀ ਡੇਰਿਆਂ ਦੀ ਥਾਂ ਡੰਗਰਾਂ ਦੇ ਡੇਰੇ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਦੇ ਲਾਏ ਦੋਸ਼

Photo-4.1 Photo-4.2
ਰਾਜਪੁਰਾ,31 ਮਈ (ਧਰਮਵੀਰ ਨਾਗਪਾਲ) ਰਾਜਪੁਰਾ ਨੇੜਲੇ ਪਿੰਡ ਮੋਹੀ ਖੁਰਦ ਵਿਖੇ ਪਿੰਡ ਦੇ ਰਿਹਾਇਸ਼ੀ ਡੇਰਿਆਂ ਨੂੰ ਜਾਣ ਵਾਲੇ ਰਸਤਿਆਂ ਨੂੰ ਪੱਕਾ ਕਰਨ ਦੀ ਬਜਾਏ ਇਕ ਵਿਅਕਤੀ ਵਿਸ਼ੇਸ ਦੇ ਡੰਗਰਾਂ ਦੇ ਡੇਰੇ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਦੇ ਰੋਸ਼ ਵਜੋਂ ਪਿੰਡ ਦੀ ਪੰਚਾਇਤ ਵਲੋਂ ਪੰਚ ਹਾਕਮ ਸਿੰਘ ਮੋਹੀ ਦੀ ਅਗਵਾਈ ਵਿੱਚ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਰੋਸ਼ ਪ੍ਰਗਟ ਕੀਤਾ ਗਿਆ ।ਇਸ ਮੋਕੇ ਪਿੰਡ ਪੰਚ ਹਾਕਮ ਸਿੰਘ ,ਸਰਪੰਚ ਰਾਜ ਕੋਰ,ਰਣਧੀਰ ਸਿੰਘ ਪੰਚ, ਜਸਵਿੰਦਰ ਸਿੰਘ ਪੰਚ,ਪਰਮਿੰਦਰ ਸਿੰਘ ਪੰਚ,ਰਾਜਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿੰਡ ਵਿੱਚ ਪੰਜ ਰਿਹਾਇਸ਼ੀ ਡੇਰੇ ਹਨ ਅਤੇ ਜਿੰਨ੍ਹਾਂ ਦੇ ਰਸਤਿਆਂ ਨੂੰ ਪੱਕਾ ਕਰਨ ਲਈ ਪੰਚਾਇਤ ਵਲੋਂ ਮੱਤਾ ਪਾਇਆ ਗਿਆ ਸੀ ਪਰ ਇਥੇ ਇਸ ਤੋਂ ਉਲਟ ਹੋ ਰਿਹਾ ਹੈ ।ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੇ ਰਿਹਾਇਸ਼ੀ ਡੇਰਿਆਂ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਦੀ ਬਜਾਏ ਇਕ ਵਿਅਕਤੀ ਵਿਸ਼ੇਸ ਦੇ ਖੇਤਾਂ ਵਿੱਚ ਪੈਂਦੇ ਡੰਗਰਾਂ ਦੇ ਡੇਰੇ ਵੱਲ ਜਾਣ ਵਾਲੇ ਰਸਤੇ ਨੂੰ ਪਹਿਲ ਦੇ ਅਧਾਰ ‘ਤੇ ਪੱਕਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਰਸਤੇ ‘ਤੇ ਇੱਟਾਂ ਤੱਕ ਵੀ ਸੁੱਟ ਦਿੱਤੀਆਂ ਗਈਆਂ ਹਨ ।ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਐਸਡੀੳ ਪੰਚਾਇਤ ਰਾਜ ਨੂੰ ਸਿਕਾਇਤ ਵੀ ਕੀਤੀ ਹੈ ।ਉਨ੍ਹਾਂ ਮੰਗ ਕੀਤੀ ਜੋ ਮੱਤੇ ਪੰਚਾਇਤ ਵਲੋਂ ਪਾਏ ਗਏ ਹਨ ਪਹਿਲਾ ਉਨ੍ਹਾਂ ਰਿਹਾਇਸ਼ੀ ਡੇਰਿਆਂ ਦੇ ਰਸਤੇ ਪੱਕੇ ਕੀਤੇ ਜਾਣ ਤਾਂ ਜੋ ਪੰਜਾਬ ਸਰਕਾਰ ਵਲੋਂ ਪਿੰਡਾਂ ਵਿੱਚ ਰਿਹਾਇਸ਼ੀ ਡੇਰਿਆਂ ਨੂੰ ਜਾਣ ਵਾਲੇ ਰਸਤਿਆਂ ਨੂੰ ਪੱਕਾ ਕਰਨ ਲਈ ਜੋ ਹੁਕਮ ਦਿੱਤੇ ਹਨ ਉਨ੍ਹਾਂ ਹੁਕਮਾਂ ‘ਤੇ ਅਮਲ ਹੋ ਸਕੇ ।ਉਨ੍ਹਾਂ ਦੋਸ਼ ਲਾਇਆ ਕਿ ਜਿਸ ਡੇਰੇ ਤੱਕ ਰਸਤਾ ਪੱਕਾ ਕਰਨ ਦਾ ਕੰਮ ਅਮਲ ਵਿੱਚ ਲਿਆਂਦਾ ਗਿਆ ਹੈ ਉਸ ਡੇਰੇ ‘ਤੇ ਕੋਈ ਨਹੀ ਰਹਿੰਦਾ ਬਲਕਿ ਮੱਝਾਂ ਬੰਨੀਆਂ ਜਾਂਦੀਆਂ ਹਨ ।ਉਨ੍ਹਾਂ ਕਿਹਾਕਿ ਇਸ ਸੰਬੰਧੀ ਉਹ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸਿਕਾਇਤ ਕਰਨਗੇ ।

ਇਸ ਸੰਬੰਧੀ ਜਦੋਂ ਪੰਚਾਇਤੀ ਰਾਜ ਦੇ ਐਸਡੀੳ ਪ੍ਰਭਾਤ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਮੋਹੀ ਖੁਰਦੀ ਪੰਚਾਇਤ ਵਲੋਂ ਉਨ੍ਹਾਂ ਨੂੰ ਉਕਤ ਮਾਮਲੇ ਬਾਰੇ ਸੋਮਵਾਰ ਨੂੰ ਸਿਕਾਇਤ ਦਿੱਤੀ ਸੀ ।ਉਨ੍ਹਾ ਕਿਹਾਕਿ ਸਾਡੇ ਕੋਲ ਤਾਂ ਸਰਕਾਰ ਵਲੋਂ ਜਿੰਨ੍ਹਾਂ ਡੇਰਿਆਂ ਦੇ ਰਸਤਿਆਂ ਨੂੰ ਪੱਕਾ ਕਰਨ ਲਈ ਲਿਸਟ ਆਈ ਹੈ ਅਸੀ ਤਾਂ ਉਸ ਦੇ ਤਹਿਤ ਹੀ ਕੰਮ ਕਰਨਾ ਹੈ ।ਉਨ੍ਹਾਂ ਕਿਹਾਕਿ ਇਸ ਮਾਮਲੇ ਵਿੱਚ ਜੇ.ਈ. ਨੂੰ ਪਿੰਡ ਵਿੱਚ ਜਾ ਕੇ ਮੋਕਾ ਦੇਖਣ ਲਈ ਕਿਹਾ ਹੈ ।

Share Button

Leave a Reply

Your email address will not be published. Required fields are marked *