ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਪਿੰਡ ਮਾਨੋਚਾਲ ਦੇ ਗੁਰਦੁਆਰਾ ਜੋਗੀਪੀਰ ਦੇ ਕਬਜ਼ੇ ਨੂੰ ਲੈ ਕੇ ਦੋ ਪੱਖਾਂ ‘ਚ ਖੂਨੀ ਟਕਰਾਅ

ਪਿੰਡ ਮਾਨੋਚਾਲ ਦੇ ਗੁਰਦੁਆਰਾ ਜੋਗੀਪੀਰ ਦੇ ਕਬਜ਼ੇ ਨੂੰ ਲੈ ਕੇ ਦੋ ਪੱਖਾਂ ‘ਚ ਖੂਨੀ ਟਕਰਾਅ

ਤਰਨਤਾਰਨ ‘ਚ ਪਿੰਡ ਮਾਨੋਚਾਲ ਦੇ ਗੁਰਦੁਆਰਾ ਜੋਗੀਪੀਰ ਦੇ ਕਬਜ਼ੇ ਨੂੰ ਲੈ ਕੇ ਦੋ ਪੱਖਾਂ ‘ਚ ਖੂਨੀ ਟਕਰਾਅ ਹੋ ਗਿਆ, ਜਿਸ ਤੋਂ ਬਾਅਦ ਨਿੰਹਗ ਸੰਗਠਨਾਂ ਨੇ ਫਾਇਰਿੰਗ ਕਰ ਦਿੱਤੀ। ਇਸ ਵਿਵਾਦ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮੰਗਲਵਾਰ ਸਵੇਰੇ ਹੀ ਨਿਹੰਗ ਸੰਗਠਨਾਂ ਨੇ ਗੁਰਦੁਆਰਾ ਜੋਗੀ ਪੀਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।ਜਿਵੇਂ ਹੀ ਨਿੰਹਗ ਪਿੰਡ ‘ਚ ਦਾਖਲ ਹੋਏ, ਲੋਕ ਭੜਕ ਗਏ। ਭੜਕੇ ਲੋਕਾਂ ਨੇ 2 ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਪੂਰੇ ਪਿੰਡ ‘ਚ ਮਾਹੌਲ ਤਣਾਅਪੂਰਣ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਨਿਹੰਗ ਸੰਗਠਨ ਅਜੇ ਅੰਦਰ ਹੀ ਹਨ ਤੇ ਫਾਇਰਿੰਗ ਜਾਰੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਪਿੰਡ ਦੀ ਘੇਰਾਬੰਦੀ ਕਰ ਰੱਖੀ ਹੈ। ਪੂਰਾ ਪਿੰਡ ਛਾਉਣੀ ‘ਚ ਤਬਦੀਲ ਹੋ ਚੁੱਕਾ ਹੈ।

ਤਰਨ ਤਾਰਨ ਦੇ ਥਾਣਾ ਸਦਰ ਅਧੀਨ ਪੈਂਦੇ ਗੁਰਦੁਆਰਾ ਬਾਬਾ ਜੋਗੀ ਪੀਰ ‘ਤੇ ਅੱਜ ਸਵੇਰੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਗੁਰਦੁਆਰਾ ਲੋਕਲ ਕਮੇਟੀ ਤੇ ਪਿੰਡ ਵਾਸੀਆਂ ਨੇ ਨਾਕਾਮ ਕਰ ਦਿੱਤਾ।ਇਸ ਦੌਰਾਨ 100 ਤੋਂ ਵੱਧ ਗੋਲੀਆਂ ਦੋਹਾਂ ਪਾਸਿਆਂ ਤੋਂ ਚੱਲੀਆਂ। ਇਸ ਗੋਲੀਬਾਰੀ ਵਿਚ 5 ਵਿਅਕਤੀ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *

%d bloggers like this: