ਪਿੰਡ ਮਾਜਰੀ ਦੇ ਮਜ਼ਦੂਰ ਨੇ ਆਰਥਿਕ ਤੰਗ ਤੋਂ ਲਿਆ ਫਾਹਾ

ss1

ਪਿੰਡ ਮਾਜਰੀ ਦੇ ਮਜ਼ਦੂਰ ਨੇ ਆਰਥਿਕ ਤੰਗ ਤੋਂ ਲਿਆ ਫਾਹਾ

ਮੁੱਲਾਂਪੁਰ ਦਾਖਾ 1 ਦਸੰਬਰ (ਮਲਕੀਤ ਸਿੰਘ) ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮਾਜਰੀ ਵਿਖੇ ਇੱਕ ਮਜ਼ਦੂਰ ਨੇ ਆਰਥਿਕ ਤੰਗੀ ਤੇ ਚਲਦਿਆ ਘਰ ਦੇ ਬਣੇ ਕਮਰੇ ਵਿੱਚ ਗਾਡਰ ਨਾਲ ਚੁੰਨੀ ਬੰਨ ਕੇ ਬੀਤੀ ਰਾਤ ਫਾਹਾ ਲੈ ਲਿਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਥਾਣਾ ਦਾਖਾ ਦੀ ਪੁਲਿਸ ਕੋਲ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਘਰਵਾਲੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਬਲਦੇਵ ਸਿੰਘ ਪੁੱਤਰ ਤੇਜ ਸਿੰਘ (35) ਰਾਮਦਾਸੀਆ ਸਿੱਖ ਜੋ ਕਿ ਆਰਥਿਕ ਤੰਗ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਰਾਤ ਰੋਟੀ ਖਾਣ ਉਪਰੰਤ ਅਸੀ ਕਮਰੇ ਵਿੱਚ ਸੌ ਗਏ ਜਦ ਸੁਭਾ ਹੋਈ ਦੇਖਿਅ ਤਾਂ ਕਿ ਬਲਦੇਵ ਸਿੰਘ ਨਹੀ ਤਾਂ ਉਹ ਨਾਲ ਦੇ ਕਮਰੇ ਵਿੱਚ ਦੇਖਣ ਲੱਗੀ ਜੋ ਕਿ ਅੰਦਰੋਂ ਬੰਦ ਸੀ ਜਦ ਗਰਿਲ ਵਿੱਚ ਦੇਖਿਆ ਤਾਂ ਉਹ ਗਾਡਰ ਨਾਲ ਲਟਕ ਰਿਹਾ ਸੀ। ਉਸਨੇ ਤੁਰੰਤ ਇਸਦੀ ਸੂਚਨਾਂ ਪਿੰਡ ਦੇ ਸਰਪੰਚ ਰਾਂਹੀ ਦਾਖਾ ਪੁਲਿਸ ਨੂੰ ਦਿੱਤੀ। ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕ ਦੀ ਘਰਵਾਲੀ ਦੇ ਬਿਆਨਾਂ ਤੇ 174 ਦੀ ਕਾਰਵਾਈ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

Share Button

Leave a Reply

Your email address will not be published. Required fields are marked *