ਪਿੰਡ ਮਨੌਲੀ ਸੂਰਤ ਤੇ ਨੱਗਲ ਸਲੇਮਪੁਰ ਦੇ ਸਕੂਲ ਅਪ ਗਰੇਡ ਕਰਨ ਦੀ ਮੰਗ

ss1

ਪਿੰਡ ਮਨੌਲੀ ਸੂਰਤ ਤੇ ਨੱਗਲ ਸਲੇਮਪੁਰ ਦੇ ਸਕੂਲ ਅਪ ਗਰੇਡ ਕਰਨ ਦੀ ਮੰਗ

ਬਨੂੜ, 12 ਮਈ (ਰਣਜੀਤ ਸਿੰਘ ਰਾਣਾ): ਇਸ ਖੇਤਰ ਦੇ ਦਰਜਨ ਪਿੰਡਾਂ ਦੀ ਪੰਚਾਇਤਾ ਤੇ ਵਸਨੀਕਾ ਨੇ ਸਰਕਾਰੀ ਹਾਈ ਸਕੂਲ ਨੱਗਲ ਸਲੇਮਪੁਰ ਤੇ ਮਿਡਲ ਸਕੂਲ ਮਨੌਲੀ ਸੂਰਤ ਨੂੰ ਅਪ ਗਰੇਡ ਕਰਨ ਦੀ ਮੰਗ ਕੀਤੀ ਹੈ।
ਛੜਬੜ ਦੀ ਸਰਪੰਚ ਸੁਰਜੀਤ ਕੌਰ, ਸਰਪੰਚ ਕਾਲਾ ਸਿੰਘ ਨੱਗਲ, ਮਨੌਲੀ ਸੂਰਤ ਦੀ ਸਰਪੰਚ ਰਾਜਵਿੰਦਰ ਕੌਰ, ਸਰਪੰਚ ਜਗਤਾਰ ਸਿੰਘ ਹੰਸਾਲਾ, ਬੁਢਣਪੁਰ ਦੇ ਭੁਪਿੰਦਰ ਸਿੰਘ, ਕਾਗਰਸ ਦੇ ਬਲਾਕ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ, ਬਸਪਾ ਆਗੂ ਜਗਜੀਤ ਸਿੰਘ ਛੜਬੜ, ਨੌਜਵਾਨ ਆਗੂ ਬਲਬੀਰ ਸਿੰਘ ਮਨੌਲੀ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸਿਆਮ ਸਿੰਘ, ਪੰਚ ਸੋਹਣ ਸਿੰਘ, ਪੰਚ ਲਾਭ ਸਿੰਘ ਮਨੌਲੀ, ਚਰਨਜੀਤ ਸਿੰਘ ਛੜਬੜ, ਨੰਬਰਦਾਰ ਜਸਵੰਤ ਸਿੰਘ ਨੱਗਲ, ਚਤੰਨ ਸਿੰਘ ਪਰਾਗਪੁਰ, ਪੰਚ ਕਲਬੀਰ ਸਿੰਘ ਪਰਾਗਪੁਰ ਆਦਿ ਪਿੰਡਾ ਦੇ ਵਸਨੀਕਾ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਕਤ ਦੋਵੇ ਸਕੂਲ ਬਨੂੜ ਤੇ ਲਾਲੜੂ ਸ਼ਹਿਰ ਤੋਂ ਕਰੀਬ ਅੱਠ-ਦਸ ਕਿਲੋਮੀਟਰ ਦੀ ਦੂਰੀ ਉੱਤੇ ਪੈਂਦੇ ਹਨ ਅਤੇ ਨਿਰੋਲ ਪੇਂਡੂ ਖੇਤਰ ਵਿੱਚ ਹਨ। ਨੱਗਲ ਦੇ ਹਾਈ ਸਕੂਲ ਵਿੱਚ ਇਸ ਸਮੇਂ ਨੌਵੀ ਤੇ ਦਸਵੀ ਵਿੱਚ 350 ਵਿਦਿਆਰਥੀ ਪੜਦੇ ਹਨ ਅਤੇ ਮਨੌਲੀ ਸਕੂਲ ਵਿੱਚ ਛੇਂਵੀ ਤੋਂ ਅੱਠਵੀ ਤਕ 400 ਵਿਦਿਆਰਥੀ ਹਨ। ਜਿਨਾਂ ਵਿੱਚ ਵਧੇਰੇ ਲੜਕੀਆ ਦੀ ਗਿਣਤੀ ਹੈ। ਪਰ +2 ਪੱਧਰ ਦੀ ਪੜਈ ਲਈ ਸਕੂਲ ਦੂਰ ਹੋਣ ਕਾਰਨ ਅਕਸਰ ਲੜਕੀਆ ਪੜਾਈ ਤੋਂ ਵਾਂਝੀ ਰਹਿ ਜਾਂਦੀਆ ਹਨ। ਇਨਾਂ ਸਕੂਲਾ ਲਈ ਪਿੰਡ ਮਨੌਲੀ ਸੂਰਤ ਤੇ ਨੱਗਲ ਤੋਂ ਇਲਾਵਾ ਛੜਬੜ, ਬੁਢਣਪੁਰ, ਝੱਜੋਂ, ਹੰਸ਼ਾਲਾ, ਹੰਬੜਾ, ਪਰਾਗਪੁਰ, ਮਨੌਲੀ ਕਲੋਨੀ, ਮਮੋਲੀ ਸਮੇਤ ਦਰਜਨ ਪਿੰਡ ਪੈਂਦੇ ਹਨ। ਇਨਾਂ ਪਿੰਡਾਂ ਦੇ ਵਿਦਿਆਰਥੀਆ ਨੂੰ +2 ਦੀ ਪੜਾਈ ਲਈ ਬਨੂੜ ਜਾਂ ਲਾਲੜੂ ਜਾਣਾ ਪੈਂਦਾ ਹੈ। ਇਲਾਕਾ ਨਿਵਾਸੀਆ ਦੀ ਮੰਗ ਹੈ ਕਿ ਮਨੋਲੀ ਸੂਰਤ ਦੇ ਸਕੂਲ ਨੂੰ ਹਾਈ ਅਤੇ ਨੱਗਲ ਸਲੇਮਪੁਰ ਦੇ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਲਈ ਅਪਗਰੇਡ ਕੀਤਾ ਜਾਵੇ।

Share Button

Leave a Reply

Your email address will not be published. Required fields are marked *