ਪਿੰਡ ਭਗਵਾਨਪੁਰਾ ਵਿਖੇ ਗ੍ਰਾਮ ਵਿਕਾਸ ਸੁਸਾਇਟੀ ਨੇ ਮੈਡੀਕਲ ਕੈਂਪ ਲਾਇਆ

ਪਿੰਡ ਭਗਵਾਨਪੁਰਾ ਵਿਖੇ ਗ੍ਰਾਮ ਵਿਕਾਸ ਸੁਸਾਇਟੀ ਨੇ ਮੈਡੀਕਲ ਕੈਂਪ ਲਾਇਆ

500 ਦੇ ਕਰੀਬ ਮਰੀਜਾਂ ਦਾ ਚੈਕਅੱਪ ਕਰਕੇ ਫਰੀ ਦੀਵਾਈਆਂ ਦਿੱਤੀਆਂ

111ਭਿੱਖੀਵਿੰਡ 28 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆੳਦੇ ਪਿੰਡ ਭਗਵਾਨਪੁਰਾ ਵਿਖੇ ਸਮਾਜਸੇਵੀ ਜਥੇਬੰਦੀ ਗ੍ਰਾਮ ਵਿਕਾਸ ਸੁਸਾਇਟੀ ਭਗਵਾਨਪੁਰਾ (ਰਜਿ:) ਪੰਜਾਬ ਦੇ ਪ੍ਰਧਾਨ ਗੁਰਜੰਟ ਸਿੰਘ ਗਿੱਲ ਦੀ ਅਗਵਾਈ ਹੇਠ ਵਾਈਸ ਪ੍ਰਧਾਨ ਕੰਵਰਜੀਤ ਸਿੰਘ, ਜਨਰਲ ਸਕੱਤਰ ਤਰਸੇਮਬੀਰ ਸਿੰਘ, ਸਕੱਤਰ ਪਰਮਜੀਤ ਸਿੰਘ, ਕੈਸ਼ੀਅਰ ਅਮਨਪ੍ਰੀਤ ਸਿੰਘ, ਚੇਅਰਮੈਂਨ ਗੁਰਮੀਤ ਸਿੰਘ, ਬੁਲਾਰਾ ਹਰਦੇਵ ਸਿੰਘ, ਮੈਂਬਰ ਗੁਰਭੇਜ ਸਿੰਘ, ਸ਼ਮਸੇਰ ਸਿੰਘ, ਇਲਬਾਲ ਸਿੰਘ, ਸੁਰਜੀਤ ਸਿੰਘ, ਪ੍ਰਕਾਸ਼ ਸਿੰਘ, ਮਨਜੀਤ ਸਿੰਘ, ਤਰਸੇਮ ਸਿੰਘ, ਸੰਦੀਪ ਸਿੰਘ, ਬਲਜਿੰਦਰ ਸਿੰਘ, ਗੁਰਜੰਟ ਸਿੰਘ, ਮਨਜਿੰਦਰ ਸਿੰਘ ਆਦਿ ਸੁਸਾਇਟੀ ਮੈਂਬਰਾਂ ਵੱਲੋਂ ਫਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪਹੰੁਚੇਂ ਗੁਰੂ ਨਾਨਕ ਮਲਟੀਸ਼ਪੈਸਲਿਟੀ ਤਰਨ ਤਾਰਨ ਦੇ ਡਾ:ਰਾਹੁਲ ਕੁਮਾਰ, ਡਾ:ਹਰਮਨ, ਮਾਰਕੀਟ ਮੈਨੇਜਰ ਗੁਰਦਰਸ਼ਨ ਸਿੰਘ, ਮੈਡਮ ਕਰਮਜੀਤ ਕੌਰ, ਮੈਡਮ ਜਸਬੀਰ ਕੌਰ ਆਦਿ ਟੀਮ ਵੱਲੋਂ 500 ਦੇ ਕਰੀਬ ਮਰੀਜੇ ਦੇ ਕਾਲਾ ਪੀਲੀਆ, ਸ਼ੂਗਰ, ਹਾਰਟ ਦੇ ਟੈਸਟ ਕੀਤੇ ਗਏ ਅਤੇ ਮਰੀਜਾਂ ਨੂੰ ਮੁਫਤ ਦੀਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਜੰਟ ਸਿੰਘ ਗਿੱਲ ਨੇ ਕਿਹਾ ਕਿ ਮਨੁੱਖਤਾ ਦੇ ਸੇਵਾ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ। ਕੈਸ਼ੀਅਰ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਸੁਸਾਇਟੀ ਵੱਲੋਂ ਜਿਥੇ ਪਿੰਡ ਵਿਚ ਸ਼ਮਸ਼ਾਨਘਾਟ ਦੀ ਸਫਾਈ, ਗਲੀਆਂ-ਨਾਲੀਆਂ ਦੀ ਸਫਾਈ, ਸਾਂਝੀਆਂ ਥਾਂਵਾ ‘ਤੇ ਉਗੀ ਘਾਟਬੂਟੀ ਨੂੰ ਖਤਮ ਕੀਤਾ ਗਿਆ ਹੈ, ਉਥੇ ਫਰੀ ਮੈਡੀਕਲ ਕੈਂਪ ਵੀ ਲਗਾ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: