ਪਿੰਡ ਬੰਡਾਲਾ ਵਾਸੀਆਂ ਨੇ ਰਣਦੀਪ ਸਿੰਘ ਗਿੱਲ ਭਗਵਾਨ ਵਾਲਮੀਕੀ ਤੀਰਥ ਵਿਕਾਸ ਬੋਰਡ ਪੰਜਾਬ ਸਰਕਾਰ ਨੂੰ ਸਨਮਾਨਿਤ ਕੀਤਾ

ss1

ਪਿੰਡ ਬੰਡਾਲਾ ਵਾਸੀਆਂ ਨੇ ਰਣਦੀਪ ਸਿੰਘ ਗਿੱਲ ਭਗਵਾਨ ਵਾਲਮੀਕੀ ਤੀਰਥ ਵਿਕਾਸ ਬੋਰਡ ਪੰਜਾਬ ਸਰਕਾਰ ਨੂੰ ਸਨਮਾਨਿਤ ਕੀਤਾ

20-8

ਜੰਡਿਆਲਾ ਗੁਰੂ 19 ਜੁਲਾਈ ਵਰਿੰਦਰ ਸਿੰਘ :-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਰੋਸ਼ਨ ਲਾਲ ਭੱਟੀ ਪ੍ਰਧਾਨ ਜੰਡਿਆਲਾ ਗੁਰੂ ਬਾਬਾ ਖੇਤਰਪਾਲ ਸ਼ਕਤੀ ਦਲ ਅਵਾਧਸ ,ਬਾਬਾ ਟੀਟੂ ਸ਼ਾਹ ਅਤੇ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਰਣਦੀਪ ਸਿੰਘ ਗਿੱਲ ਕੌਮੀ ਮੀਤ ਪ੍ਰਧਾਨ ਸ੍ਰੌਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ,ਮੈਂਬਰ ਭਗਵਾਨ ਵਾਲਮੀਕੀ ਤੀਰਥ ਵਿਕਾਸ ਬੋਰਡ ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਹਾਜਰ ਹੋਏ।ਗਿੱਲ ਨੇ ਇਸ ਮੌਕੇ ਪਿੰਡ ਵਾਸੀਆਂ ਦੀਆਂ ਮੁਸ਼ੱਕਲਾਂ ਸੁਣੀਆਂ ਅਤੇ ਉਹਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆ ਜਾਣਗੀਆਂ ਅਤੇ ਸਮਾ ਆਉਣ ਤੇ ਜੰਡਿਆਲਾ ਗੁਰੂ ਹਲਕੇ ਵਿੱਚ ਆਉਣ ਵਾਲੇ ਸਾਰੇ ਪਿੰਡਾਂ,ਕਸਬਿਆ ਵਿੱਚ ਵਿਕਾਸ ਦੀਆਂ ਹਨੇਰੀਆਂ ਲਿਆ ਕੇ ਪੂਰੇ ਪੰਜਾਬ ਵਿੱਚੋ ਨਮੂੰਨੇ ਦਾ ਹਲਕਾ ਬਣਾਇਆ ਜਾਵੇਗਾ।ਇਸ ਮੌਕੇ ਪਿੰਡ ਵਾਸੀਆਂ ਨੇ ਰਣਦੀਪ ਗਿੱਲ ਨੂੰ ਸਨਮਾਨਿਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਹਨਾ ਦੇ ਨਾਲ ਚਟਾਨ ਵਾਂਗ ਖੜੇ ਹੋਣਗੇ।ਪਿੰਡ ਵਾਸੀਆ ਨੇ ਪਾਰਟੀ ਪ੍ਰਧਾਨ ਅਤੇ ਡਿਪਟੀ ਸੀ ਐਮ ਸੱਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾਂ ਜੰਡਿਆਲਾ ਗੁਰੂ ਤੋ ਐਮ ਐਲ ਏ ਦੀ ਟਿਕਟ ਰਣਦੀਪ ਸਿੰਘ ਗਿੱਲ ਨੂੰ ਦਿੱਤੀ ਜਾਵੇ।ਇਸ ਮੌਕੇ ਹਰਪ੍ਰੀਤ ਸਿੰਘ ਲਾਡਾ,ਮੇਵਾ ਸਿੰਘ,ਚਮਕੌਰ ਸਿੰਘ,ਦਵਿੰਦਰ ਸਿੰਘ,ਜਗਰੂਪ ਸਿੰਘ,ਪ੍ਰਮਜੀਤ ਸਿੰਘ,ਬਲਕਾਰ ਸਿੰਘ,ਜਰਮਨ ਸਿੰਘ ਰਣਜੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *