ਪਿੰਡ ਬੰਗੀ ਦੀ ਪੰਚਾਇਤ ਵੱਲੋਂ ਆਪਣੇ ਪੱਧਰ ‘ਤੇ ਪਿੰਡ ਦੇ ਕੀਤੇ ਵਿਕਾਸ ਤੋਂ ਖੁਸ਼ ਹੋ ਕੇ ਬੀਬਾ ਬਾਦਲ ਨੇ ਦਿੱਤੇ ਪੰਜ ਲੱਖ ਰੁਪਏ

ਪਿੰਡ ਬੰਗੀ ਦੀ ਪੰਚਾਇਤ ਵੱਲੋਂ ਆਪਣੇ ਪੱਧਰ ‘ਤੇ ਪਿੰਡ ਦੇ ਕੀਤੇ ਵਿਕਾਸ ਤੋਂ ਖੁਸ਼ ਹੋ ਕੇ ਬੀਬਾ ਬਾਦਲ ਨੇ ਦਿੱਤੇ ਪੰਜ ਲੱਖ ਰੁਪਏ

10-30
ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਦਿਨੀਂ ਖੇਤਰ ਦੇ ਦੌਰੇ ਦੌਰਾਨ ਪਿੰਡ ਬੰਗੀ ਰੁਲਦੂ ਦੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਆਪਣੇ ਪੱਧਰ ‘ਤੇ ਹੀ ਕੀਤੇ ਗਏ ਵਿਕਾਸ ਅਤੇ ਪਿੰਡ ਨੂੰ ਸੁੰਦਰ ਦਿੱਖ ਦੇ ਕੇ ਮਾਡਲ ਪਿੰਡ ਵਜੋਂ ਵਿਕਸਿਤ ਕਰਨ ਦੇ ਕੀਤੇ ਗਏ ਉੱਦਮ ਤੋਂ ਖੁਸ਼ ਹੋ ਕੇ ਪ੍ਰੋਤਸਾਹਨ ਰਾਸ਼ੀ ਵਜੋਂ ਪਿੰਡ ਦੀ ਪੰਚਾਇਤ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ।
ਇਸ ਸਬੰਧੀ ਅੱਜ ਪਿੰਡ ਦੇ ਸਰਪੰਚ ਰਮਨਦੀਪ ਸਿੰਘ ਹੈਪੀ ਨੇ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨੂੰ ਪ੍ਰੈੱਸ ਬਿਆਨ ਅਤੇ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਪਿੰਡ ਦੇ ਵਾਟਰ ਵਰਕਸ ਤੇ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਗਿਆ ਉੱਥੇ ਪਿੰਡ ਦੀ ਸਾਰੀਆਂ ਪ੍ਰਮੁੱਖ ਗਲੀਆਂ ਦੁਆਲੇ ਦਰੱਖਤ ਲਾ ਕੇ ਉਨ੍ਹਾਂ ਦੁਆਲੇ ਟ੍ਰੀ ਗਾਰਡ ਲਾ ਕੇ ਸੁੰਦਰ ਦਿੱਖ ਦਿੱਤੀ ਗਈ ਤੇ ਇੰਨਾ ਹੀ ਨਹੀਂ ਸਗੋਂ ਪਿੰਡ ਦੀਆਂ ਸਾਰੀਆਂ ਗਲੀਆਂ ਦੇ ਅੱਗੇ ਗਲੀ ਨੰਬਰ ਲਿਖੇ ਹੋਏ ਬੋਰਡ ਲਾ ਕੇ ਗਲੀਆਂ ਵਿੱਚ ਸਫਾਈ ਦਾ ਵਿਸ਼ੇਸ ਧਿਆਨ ਰੱਖਦਿਆਂ ਸਮੁੱਚੇ ਪਿੰਡ ਨੂੰ ਸਾਫ ਸੁਥਰਾ ਰੱਖਣ ਦਾ ਸੰਕਲਪ ਲਿਆ ਗਿਆ ਸੀ ਤੇ ਬੀਬਾ ਬਾਦਲ ਦੇ ਪਿਛਲੇ ਦੌਰੇ ਸਮੇਂ ਵੀ ਉਹ ਪਿੰਡ ਦੀ ਦਿੱਖ ਦੇਖ ਕੇ ਪ੍ਰਭਾਵਿਤ ਹੋਏ ਸਨ ਤੇ ਇਸ ਵਾਰ ਪਹਿਲਾਂ ਨਾਲੋਂ ਵੀ ਜਿਆਦਾ ਸਫਾਈ ਤੇ ਪਿੰਡ ਦੇ ਸੁੰਦਰੀਕਰਨ ਨੂੰ ਦੇਖਦਿਆਂ ਉਨਾਂ ਨੇ ਪੰਚਾਇਤ ਨੂੰ ਹੋਰ ਵਿਕਾਸ ਲਈ ਪੰਜ ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਾ ਚੈੱਕ ਭੇਂਟ ਕੀਤਾ। ਪਿੰਡ ਦੀ ਸਮੁੱਚੀ ਪੰਚਾਇਤ ਨੇ ਇਸ ਰਾਸ਼ੀ ਲਈ ਬੀਬਾ ਬਾਦਲ ਦਾ ਅਤੇ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ।
ਬੀਬਾ ਬਾਦਲ ਦੇ ਦੌਰੇ ਸਮੇਂ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਮੋਹਣ ਸਿੰਘ ਬੰਗੀ, ਬੀ ਡੀ ਪੀ ਓ ਬਲਜਿੰਦਰ ਸਿੰਘ, ਹੈਪੀ ਸਰਪੰਚ ਸਮੇਤ ਸਮੁੱਚੀ ਪੰਚਾਇਤ ਹਾਜਿਰ ਸੀ।

Share Button

Leave a Reply

Your email address will not be published. Required fields are marked *

%d bloggers like this: