ਪਿੰਡ ਬੂਢਣਪੁਰ ਵਿਖੇ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਕੀਤੀ ਬੰਦ
ਪਿੰਡ ਬੂਢਣਪੁਰ ਵਿਖੇ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਕੀਤੀ ਬੰਦ
ਦਰਜਨ ਕੁ ਘਰਾ ਦੀ ਗਲਤੀ, ਸਜਾ ਭੁਗਤ ਰਿਹਾ ਹੈ ਸਮੁੱਚਾ ਪਿੰਡ
ਬਨੂੜ, 12 ਮਈ (ਰਣਜੀਤ ਸਿੰਘ ਰਾਣਾ): ਨਜਦੀਕ ਪਿੰਡ ਬੁਢਣਪੁਰ ਵਿਖੇ ਪਿਛਲੇ ਅੱਠ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਪਿੰਡ ਵਾਸੀਆ ਵਿੱਚ ਹਾਹਾਕਾਰ ਮਚੀ ਹੋਈ ਹੈ। ਪਿੰਡ ਦੇ ਨੌਜਵਾਨ ਆਗੂ ਭੁਪਿੰਦਰ ਸਿੰਘ, ਵੀਰ ਸਿੰਘ, ਜਤਿੰਦਰ ਸਿੰਘ, ਚਤੰਨ ਸਿੰਘ, ਨਛੱਤਰ ਸਿੰਘ ਆਦਿ ਦਰਜਨ ਵਸਨੀਕਾ ਨੇ ਦੱਸਿਆ ਕਿ ਪਿੰਡ ਦੇ ਇੱਕ ਦਰਜਨ ਘਰਾਂ ਵੱਲੋਂ ਮੇਨ ਲਾਇਨ ਤੋਂ ਕੁਨੈਕਸ਼ਨ ਲੈਣ ਸਮੇਂ ਪਾਇਪ ਨਾਲੀਆ ਵਿੱਚ ਦੀ ਪਾਇਆ ਗਿਆ ਸੀ। ਲੋਕਾ ਦੇ ਘਰਾਂ ਵਿੱਚ ਗੰਦੇ ਪਾਣੀ ਆਉਣ ਦੀ ਮਿਲ ਰਹੀਆ ਸ਼ਿਕਾਇਤਾ ਦੇ ਮੱਦੇਨਜਰ ਵਿਭਾਗ ਵੱਲੋਂ ਪਾਇਪ ਨੂੰ ਬਾਹਰ ਕੱਢਣ ਦੀ ਹਦਾਇਤ ਕੀਤੀ ਗਈ ਸੀ ਤੇ ਹਫਤਾ ਪਹਿਲਾਂ ਵਾਟਰ ਵਰਕਸ ਤੋਂ ਪਾਣੀ ਸਪਲਾਈ ਬੰਦ ਕਰ ਦਿੱਤੀ ਸੀ। ਪਿੰਡ ਵਾਸੀਆ ਨੇ ਦੱਸਿਆ ਕਿ ਉਨਾਂ ਪਾਇਪਾ ਵੀ ਬਾਹਰ ਕੱਢ ਲਈਆ ਹਨ, ਪਾਣੀ ਦੀ ਸਪਲਾਈ ਚਾਲੂ ਨਹੀ ਕੀਤੀ ਜਾ ਰਹੀ। ਜਿਸ ਕਾਰਨ ਸਮੁੱਚਾ ਪਿੰਡ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਹੈ। ਉਨਾਂ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਦਸ ਘਰਾਂ ਦੀ ਸਪਲਾਈ ਬੰਦ ਕਰਨ ਦੀ ਬਜਾਏ ਉਨਾਂ ਦੀ ਗਲਤੀ ਦੀ ਸਜਾ ਸਮੁੱਚੇ ਪਿੰਡ ਨੂੰ ਦਿੱਤੀ ਗਈ ਹੈ। ਉਨਾਂ ਵਿਭਾਗ ਦੇ ਉੱਚ ਅਧਿਕਾਰੀਆ ਤੋਂ ਪਾਣੀ ਸਪਲਾਈ ਤੁਰੰਤ ਚਾਲੂ ਕਰਾਉਣ ਦੀ ਮੰਗ ਕੀਤੀ ਹੈ।
ਜਦੋ ਇਸ ਸਬੰਧੀ ਵਿਭਾਗ ਦੇ ਐਸਡੀਓ ਅਨਿਲ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨਾਂ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਿੰਡ ਦੇ ਦਰਜਨ ਕੁ ਘਰਾਂ ਵੱਲੋਂ ਪਾਣੀ ਵਾਲਾ ਪਾਇਪ ਨਾਲੀਆ ਵਿੱਚ ਦੀ ਪਾਇਆ ਹੋਇਆ ਹੈ। ਜਿਸ ਕਾਰਨ ਪਿੰਡ ਦੇ ਹੋਰ ਘਰਾਂ ਵਿੱਚ ਲਗਾਤਾਰ ਗੰਦਾ ਪਾਣੀ ਆ ਰਿਹਾ ਹੈ। ਉਨਾਂ ਲੋਕਾ ਦੀ ਭਲਾਈ ਲਈ ਉਨਾਂ ਦੇ ਕਹਿਣ ਉੱਤੇ ਅਜਿਹਾ ਕੀਤਾ ਸੀ। ਉਨਾਂ ਕਿਹਾ ਕਿ ਜੇ ਪਾਇਪ ਬਾਹਰ ਕੱਢ ਲਏ ਤਾਂ ਉਹ ਮੌਕੇ ਵੇਖ ਭਲ ਕੇ ਪਾਣੀ ਦੀ ਸਪਲਾਈ ਚਾਲੂ ਕਰਾ ਦੇਣਗੇ।