ਪਿੰਡ ਬੀਜੇਵਾਲ ਡੋਗਰਾ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ

ss1

ਪਿੰਡ ਬੀਜੇਵਾਲ ਡੋਗਰਾ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ

8-5 (1) 8-5 (2)

ਬੋਹਾ,7 ਜੁਲਾਈ(ਜਸਪਾਲ ਸਿੰਘ ਜੱਸੀ):ਪਿਛਲੇ ਦਿਨੀ ਮਾਨਸੂਨ ਦੀ ਪਹਿਲੀ ਬਰਸਾਤ ਦੇ ਪਾਣੀ ਨਾਲ 700 ਏਕੜ ਫਸਲ ਨੁਕਸਾਨ ਝੱਲਣ ਵਾਲੇ ਮਾਨਸਾ ਜਿਲੇ ਦੇ ਪਿੰਡ ਬੀਰੇਵਾਲ ਡੋਗਰਾ ਦਾ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਵਰਿੰਦਰ ਕੁਮਾਰ ਸ਼ਰਮਾਂ ਵੱਲੋ ਦੌਰਾ ਕੀਤਾ ਗਿਆ।ਇਸ ਦੌਰਾਨ ਜਿੱਥੇ ਉਨਾਂ ਹਲਾਤਾਂ ਦਾ ਜਾਇਜਾ ਲਿਆ ਉਥੇ ਆਸਪਾਸ ਦੇ ਪਿੰਡਾਂ ਨਾਲੋ ਨੀਵੇ ਧਰਾਤਲ ਕਾਰਨ ਬਰਸਾਤਾਂ ਦੇ ਪਾਣੀ ਨਾਲ ਹਰ ਸਾਲ ਫਸਲੀ ਨੁਕਸਾਨ ਹੋਣ ਦਾ ਸੰਤਾਪ ਹੰਢਾਂ ਰਹੇ ਪਿੰੰਡ ਵਾਸੀਆਂ ਨੂੰ ਇਸ ਸਮੱਸਿਆ ਚੋ ਕੱਢਣ ਦੇ ‘ਸਥਾਈ’ ਹੱਲ ਬਾਰੇ ਵਿਚਾਰਾਂ ਵੀ ਕੀਤੀਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਨਾਲੋ ਇਥੋ ਦੀ ਜਮੀਨ ਨੀਵੀ ਹੋਣ ਕਾਰਨ ਲੱਗਭੱਗ ਅੱਧੀ ਦਰਜਨ ਪਿੰਡਾਂ ਦਾ ਪਾਣੀ ਇਸ ਨੀਵੇ ਹਿੱਸੇ ਚ ਆ ਰੁਕਦਾ ਹੈ।ਜਿਸ ਨਾਲ ਲੱਗਭੱਗ ਹਰ ਸਾਲ ਇਨਾਂ ਖੇਤਾਂ ਚ ਫਸਲੀ ਮਾਰ ਹੁੰਦੀ ਹੈ ਤੇ ਇਨਾਂ ਨੀਵੀਆਂ ਜਮੀਨਾਂ ਦੇ ਮਾਲਕ ਕੇਵਲ ਇੱਕ ਹੀ ਫਸਲ ਬੀਜ ਪਾਉਦੇ ਹਨ।

ਉਨਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਇਸ ਸਮੱਸਿਆ ਚੋ ਕੱਢਣ ਲਈ ਤਿੰਨ ਰੀਜਚਾਰਜ ਟਿਊਬਵੈਲ ਜੋ ਇਥੇ ਇਕੱਠੇ ਹੁੰਦੇ ਪਾਣੀ ਨੂੰ ਧਰਤੀ ਚ ਪਾਉਣਗੇ ਸਰਕਾਰ ਦੁਆਰਾ ਲਗਾਏ ਜਾਣਗੇ।ਉਨਾਂ ਦੱਸਿਆ ਕਿ ਮਗਨਰੇਗਾ ਤਹਿਤ ਕਰਾਏ ਜਾਣ ਵਾਲਾ ਇਹ ਕੰਮ ਅੱਜ ਹੀ ਸ਼ੁਰੂ ਕਰ ਦਿੱਤਾ ਜਾਵੇਗ।ਉਨਾਂ ਇਹ ਵੀ ਕਿਹਾ ਕਿ ਗ੍ਰਾਮ ਪੰਚਾਇਤ ਨੇ ਫਸਲਾਂ ਨੂੰ ਮਾਰ ਕਰਨ ਵਾਲੇ ਬਰਸਾਤੀ ਪਾਣੀ ਨੂੰ ਸੰਭਾਲਣ ਲਈ ਮਗਨਰੇਗਾ ਤਹਿਤ ਬਣਾਏ ਜਾਣਵਾਲੇ ਫਾਰਮ ਪਾਂਊਡ ਲਈ ਜਮੀਨ ਦੇਣ ਦਾ ਫੈਸਲਾ ਕੀਤਾ ਹੈ ਅਤੇ ਫਾਰਮ ਪਾਊਡ ਦਾ ਕੰਮ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋ ਸੰਯਮ ਅਗਰਵਾਲ,ਬੀ.ਡੀ.ਪੀ.ਓ ਬੁਢਲਾਡਸ ਸ੍ਰੀ ਸੁਰੇਸ਼ ਕੁਮਾਰ ਪੱਬੀ,ਐਸ.ਡੀ.ਐਮ ਕਾਲਾ ਰਾਮ ਕਾਂਸਲ,ਤਹਿਸੀਲਦਾਰ ਬੁਢਲਾਡਾ ਸ੍ਰੀ ਸੁਰਿੰਦਰ ਕੁਮਾਰ,ਐਸ.ਡੀ.ਓ ਪੰਚਾਇਤੀ ਰਾਜ ਵਿਜੇ ਕੁਮਾਰ,ਐਕਸੀਅਨ ਪੰਚਾਇਤੀ ਰਾਜ ਇਲਾਵਾ ਮਗਨਰੇਗਾ ਦੇ ਜਿਲਾ ਕੋਆਰਡੀਨੇਟਰ ਮਨਦੀਪ ਸਿੰਘ ਸਿੱਧੂ,ਵਧੀਕ ਪ੍ਰੋਗਰਾਮ ਅਫਸਰ (ਮਗਨਰੇਗਾ)ਬੁਢਲਾਡਾ ਸ੍ਰੀ ਵਨੀਤ ਕੁਮਾਰ ਮੱਤੀ,ਸ੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ,ਸਰਪੰਚ ਸੁਖਦੇਵ ਸਿੰਘ ਬੀਰੇਵਾਲਾ ਡੋਗਰਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *