ਪਿੰਡ ਬਲ੍ਹੇਰ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨ ਰਾਸ਼ੀ ਵੰਡੀ

ss1

ਪਿੰਡ ਬਲ੍ਹੇਰ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨ ਰਾਸ਼ੀ ਵੰਡੀ

1111111111ਭਿੱਖੀਵਿੰਡ 27 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਬਲ੍ਹੇਰ ਖੁਰਦ ਵਿਖੇ ਸਰਪੰਚ ਰਛਪਾਲ ਸਿੰਘ ਬਾਵਾ ਤੇ ਸਰਪੰਚ ਹਰਜੀਤ ਸਿੰਘ ਬਲ੍ਹੇਰ ਵੱਲੋਂ ਆਪਣੇ ਸਾਥੀਆਂ ਪੰਚ ਗੁਰਜੰਟ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਪੰਚ ਕਰਨੈਲ ਸਿੰਘ, ਪੰਚ ਸਵਰਨ ਸਿੰਘ, ਪੰਚ ਹਰਦੇਵ ਸਿੰਘ, ਦਯਾ ਸਿੰਘ ਆਦਿ ਦੀ ਹਾਜਰੀ ਵਿਚ ਬਜੁਗਰਾ, ਵਿਧਵਾਵਾਂ, ਅੰਗਹੀਣ ਲਾਭਪਾਤਰੀਆਂ ਨੂੰ ਅਗਸਤ ਮਹੀਨੇ ਦੀ ਪੈਨਸ਼ਨ ਰਾਸ਼ੀ ਵੰਡੀ ਗਈ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਪੰਚ ਰਛਪਾਲ ਸਿੰਘ ਬਾਵਾ ਤੇ ਸਰਪੰਚ ਹਰਜੀਤ ਸਿੰਘ ਬਲ੍ਹੇਰ ਨੇ ਕਿਹਾ ਕਿ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਦਿਸ਼ਾ-ਨਿਰਦੇਸ਼ ਹੇਠ ਲਾਭਪਾਤਰੀਆਂ ਨੂੰ ਸਮੇਂ ਸਿਰ ਪੈਨਸ਼ਨ ਵੰਡੀ ਜਾ ਰਹੀ ਹੈ, ਉਥੇ ਪਿੰਡ ਦੇ ਵਿਕਾਸ ਕੰਮ ਵੀ ਕੀਤੇ ਜਾ ਰਹੇ ਹਨ। ਉਪਰੋਕਤ ਸਰਪੰਚਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਧੰਨਵਾਦ ਵੀ ਕੀਤਾ।

Share Button