ਪਿੰਡ ਬਲ੍ਹੇਰ ਵਿਖੇ ਬਾਬਾ ਅੰਗਰੇਜ ਸ਼ਾਹ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਮਨਾਇਆ

ss1

ਪਿੰਡ ਬਲ੍ਹੇਰ ਵਿਖੇ ਬਾਬਾ ਅੰਗਰੇਜ ਸ਼ਾਹ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਮਨਾਇਆ

jassiਭਿੱਖੀਵਿੰਡ 21 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਬਲ੍ਹੇਰ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਮਜਾਰ ‘ਤੇ ਬਾਬਾ ਅੰਗਰੇਜ ਸਾਹ ਦੀ ਯਾਦ ਵਿਚ ਸਲਾਨਾ ਤੇ ਸੱਭਿਆਚਾਰਕ ਜੋੜ ਮੇਲਾ ਬਾਬਾ ਰਣਜੀਤ ਸ਼ਾਹ ਦੀ ਅਗਵਾਈ ਹੇਠ ਮਨਾਇਆ ਗਿਆ। ਮੇਲੇ ਦੌਰਾਨ ਸ਼ੁਰੂਆਤ ਕਰਨ ਤੋਂ ਪਹਿਲਾਂ ਬਾਬਾ ਰਣਜੀਤ ਸ਼ਾਹ ਤੇ ਇਲਾਕਾ ਨਿਵਾਸੀਆਂ ਵੱਲੋਂ ਮਜਾਰ ‘ਤੇ ਚਾਦਰ ਚੜਾ ਕੇ ਮੇਲੇ ਦੀ ਰਸਮ ਸ਼ੁਰੂ ਕੀਤੀ ਗਈ। ਇਸ ਮੌਕੇ ਪਹੰੁਚੇਂ ਮਾਤਾ ਸੁਨੀਤਾ ਦੇਵੀ ਜੀ ਡੱਲ ਵਾਲਿਆਂ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਤੇ ਆਖਿਆ ਕਿ ਪੀਰਾਂ-ਫਕੀਰਾਂ, ਦੇਵੀ-ਦੇਵਤਿਆਂ ਦੇ ਮੇਲੇ ਮਨਾਉਣ ਨਾਲ ਜਿਥੇ ਆਤਮਾ ਨੂੰ ਸ਼ਾਤੀ ਮਿਲਦੀ ਹੈ, ਉਥੇ ਆਪਸੀ ਸਾਂਝ ਵੀ ਵੱਧਦੀ ਹੈ। ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਧੀਰਾ ਗਿੱਲ, ਗੀਤਕਾਰ ਤੇ ਗਾਇਕ ਹਰਭਜਨ ਹੈਰੀ ਡੱਲ ਵਾਲਾ, ਗੁਰਮੀਤ ਪੰਜਾਬੀ ਆਦਿ ਗਾਇਕਾਂ ਵੱਲੋਂ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਣ ਕਰਕੇ ਲੋਕਾਂ ਨੂੰ ਝੂਮਣ ਲਗਾ ਦਿੱਤਾ। ਮੇਲੇ ਦੌਰਾਨ ਪਹੰੁਚੇਂ ਗੁਰਮੁਖ ਸਿੰਘ ਘੁੱਲਾ ਸਿਆਸੀ ਸਕੱਤਰ ਕੈਰੋਂ, ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ, ਹੁਸਨ ਲਾਲ, ਜਸਬੀਰ ਸਿੰਘ ਸਰਪੰਚ, ਕੰਵਲਜੀਤ ਸਿੰਘ, ਪੱਤਰਕਾਰ ਹਰਦਿਆਲ ਸਿੰਘ ਪੱਟੀ, ਗੁਰਜੀਤ ਸਿੰਘ ਮਰਗਿੰਦਪੁਰਾ, ਲਖਬੀਰ ਸਿੰਘ ਮਰੜ ਮੂਸੇ, ਗੁਰਨਾਮ ਸਿੰਘ ਧੰੁਨਾ, ਕੰਵਲਜੀਤ ਸਿੰਘ ਡੀਪੂ ਵਾਲੇ ਆਦਿ ਸਖਸੀਅਤਾਂ ਨੂੰ ਬਾਬਾ ਰਣਜੀਤ ਸ਼ਾਹ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Share Button

Leave a Reply

Your email address will not be published. Required fields are marked *