ਪਿੰਡ ਬਲੋਲੀ ਵਿਖੇ ਭਾਜਪਾ ਵਰਕਰਾਂ ਦੀ ਹੋਈ ਹੰਗਾਮੀ ਮੀਟਿੰਗ

ss1

ਪਿੰਡ ਬਲੋਲੀ ਵਿਖੇ ਭਾਜਪਾ ਵਰਕਰਾਂ ਦੀ ਹੋਈ ਹੰਗਾਮੀ ਮੀਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਚਲਾਈਆਂ ਸਕੀਮਾ ਨੂੰ ਪਿੰਡ-ਪਿੰਡ ਵਿਚ ਪਹੁੰਚਾਣਾ ਮੇਰਾ ਪਹਿਲਾ ਫਰਜ:- ਬਲਰਾਮ ਪਰਾਸ਼ਰ

ਸ੍ਰੀ ਕੀਰਤਪੁਰ ਸਾਹਿਬ 1 ਅਕਤੂਬਰ (ਸਰਬਜੀਤ ਸਿੰਘ ਸੈਣੀ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨਿਤਿਆਂ ਅਤੇ ਸਹੂਲਤਾਵਾਂ ਜੋ ਆਮ ਜਨਤਾ ਲਈ ਮੁਹਇਆਂ ਕਰਵਾਇਆਂ ਜਾ ਰਹੀਆਂ ਹਨ ਉਹਨਾ ਸਹੂਲਤਾਵਾਂ ਨੂੰ ਘਰ ਘਰ ਪਹੁੰਚਾਓਣ ਤੇ ਜਨਤਾ ਨੂੰ ਜਾਗਰੂਕ ਕਰਨ ਲਈ ਭਾਜਪਾ ਜਨਤਾ ਪਾਰਟੀ ਦੇ ਜਿਲ੍ਹਾ ਰੋਪੜ ਦੇ ਸਾਬਕਾ ਪ੍ਰਧਾਨ ਬਲਰਾਮ ਪਰਾਸ਼ਰ ਆਪਣੇ ਤਨ ਮਨ ਨਾਲ ਬਾਖੂਬੀ ਸੇਵਾ ਨਿਭਾ ਰਹੇ ਹਨ ਜਿਹਨਾ ਦੀ ਬੀਤੇ ਦਿਨੀ ਪਿੰਡ ਬਲੋਲੀ ਵਿਚ ਇਕ ਮੀਟਿੰਗ ਬਲੋਲੀ ਸਪੋਰਟਸ ਤੇ ਸੋਚੳਿਲ ਕਲੱਬ ਦੇ ਪ੍ਰਧਾਨ ਵਰਿਆਮ ਸਿੰਘ ਦੀ ਅਗਵਾਈ ਵਿਚ ਹੋਈ ਜਿਸ ਵਿਚ ਨੋਜੁਆਨ ਵਰਕਰ ਭਾਰੀ ਗਿਣਤੀ ਵਿਚ ਇਕੱਠੇ ਹੋਏ ਇਸ ਮੀਟਿੰਗ ਵਿਚ ਨਰਿੰਦਰ ਮੋਦੀ ਵਲੋ ਸੰਧਾਰ ਕਾਮਯਾਬ ਦੋ ਸਾਲ ਪ੍ਰੋਗਰਾਮ ਦੇ ਅਧੀਨ ਪਿੰਦ ਵਿਚ ਚਲ ਰਹੀ ਮੀਟਿੰਗ ਦੇ ਅਨੁਸਾਰ ਪ੍ਰਧਾਨ ਮੰਤਰੀ ਵਲੋ ਚਲਾਇਆ ਜਾ ਰਹੀਆਂ ਸਕੀਮਾ ਜਿਸ ਵਿਚ ਜਨ-ਧਨ ਯੋਜਨਾ,ਹਮਾਰਾ ਗਾਵ ਹਮਾਰੀ ਸੜਕ,ਪ੍ਰਧਾਨ ਮੰਤਰੀ ਮੁਦਰਾ ਯੌਜਨਾ,ਓਜਾਲਾ ਯੌਜਨਾ,ਮੇਕ ਇਨ ਇੰਡੀਆਂ ਵਰਗੀਆਂ ਸਕੀਮਾ ਦੀ ਜਾਣਕਾਰੀ ਦਿੱਤੀ। ਇਸ ਮੋਕੇ ਤੇ ਸਾਬਕਾ ਪ੍ਰਧਾਨ ਬਲਰਾਮ ਪਰਾਸ਼ਰ ਤੋ ਇਲਾਵਾ,ਪ੍ਰਧਾਨ ਵਰਿਆਮ ਸਿੰਘ,ਪ੍ਰਮੋਧ ਸਿੰਘ,ਹਰਜੀਤ ਸਿੰਘ,ਰਾਜਿੰਦਰ ਸਿੰਘ,ਸੰਗਤ ਸਿੰਘ,ਅਮਰ ਚੰਦ,ਬਲਵਿੰਦਰ ਸਿੰਘ,ਪੰਕਜ ਕੁਮਾਰ,ਬਲਜੀਤ ਸਿੰਘ ਤੋ ਇਲਾਵਾ ਹੋਰ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *