Sun. Apr 21st, 2019

ਪਿੰਡ ਬਧੌਛੀ ਕਲਾਂ ਵਿਖੇ “ਤੇ ਦੇਵ ਪੁਰਸ਼ ਹਾਰ ਗਏ ” ਅਤੇ “ਮਿੱਟੀ ਰੁਦਨ ਕਰੇ” ਨਾਟਕਾਂ ਦਾ ਕੀਤਾ ਗਿਆ ਮੰਚਨ

ਪਿੰਡ ਬਧੌਛੀ ਕਲਾਂ ਵਿਖੇ “ਤੇ ਦੇਵ ਪੁਰਸ਼ ਹਾਰ ਗਏ ” ਅਤੇ “ਮਿੱਟੀ ਰੁਦਨ ਕਰੇ” ਨਾਟਕਾਂ ਦਾ ਕੀਤਾ ਗਿਆ ਮੰਚਨ

15-9 (1) 15-9 (3)
ਫਤਿਹਗੜ੍ਹ ਸਾਹਿਬ, 14 ਜੁਲਾਈ (ਪ.ਪ.): ਪਿੰਡ ਬਧੌਛੀ ਕਲਾਂ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੀ ਇਕਾਈ ਸਰਹਿੰਦ ਵੱਲੋਂ ਪਿੰਡ ਦੇ ਨੌਜਵਾਨਾਂ ਅਤੇ ਹਰਮਨ ਵੈਲਫੇਅਰ ਸੁਸਾਇਟੀ ਵੱਲੋਂ ਤਰਕਸ਼ੀਲ ਮੇਲਾ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਬਲਵਿੰਦਰ ਬਸੰਤਪੁਰਾ ਦੀ ਟੀਮ “ਆਰਟ ਸੈਂਟਰ ਬਸੰਤਪੁਰਾ” ਵੱਲੋਂ ਲੋਕ ਪੱਖੀ ਨਾਟਕ ਕਿਰਤੀ, ਅੰਧਵਿਸ਼ਵਾਸਾਂ ਦੇ ਖਿਲਾਫ ਨਾਟਕ “ਤੇ ਦੇਵ ਪੁਰਸ਼ ਹਾਰ ਗਏ ” ਅਤੇ ਨਸ਼ਿਆਂ ਦੇ ਖਿਲਾਫ ਨਾਟਕ “ਮਿੱਟੀ ਰੁਦਨ ਕਰੇ” ਦਾ ਸਫਲ ਮੰਚਨ ਕੀਤਾ ਗਿਆ।
ਤਰਕਸ਼ੀਲ ਆਗੂ ਜੋਨ ਪਟਿਆਲਾ ਦੇ ਡਾ.ਰਾਮ ਕੁਮਾਰ ਜੀ ਨੇ ਦੱਸਿਆ ਕਿ ਲੋਕਾਂ ਨੂੰ ਭੂਤਾਂ ਕਿਉਂ ਚਿੰਬੜ ਜਾਦੀਆਂ ਹਨ ਤੇ ਇਸ ਦਾ ਕੀ ਇਲਾਜ ਸੰਭਵ ਹੈ।ਉਹਨਾਂ ਲੋਕਾਂ ਨੂੰ ਦਲੀਲਾਂ ਨਾਲ ਦੱਸਿਆ ਕਿ ਇਹ ਮਾਨਸਿਕ ਰੋਗ ਹੁੰਦੇ ਹਨ ਜਿਨ੍ਹਾਂ ਦਾ ਇਲਾਜ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਕੋਲ ਹੈ।ਉਨ੍ਹਾਂ ਲੋਕਾਂ ਨੂੰ ਅਗਾਹ ਕੀਤਾ ਤੇ ਕਿਹਾ ਕਿ ਸਾਧਾਂ ਸਿਆਣਿਆ ਦੇ ਮਗਰ ਲੱਗ ਕੇ ਆਰਥਿਕ ,ਮਾਨਸਿਕ ਅਤੇ ਸਰੀਰਕ ਲੁੱਟ ਨਾ ਕਰਾਉ ।ਕਿਉਂਕਿ ਇਨ੍ਹਾਂ ਸਾਰੀਆ ਮੁਸ਼ਿਕਲਾਂ ਲਈ ਤਰਕਸ਼ੀਲ ਸੁਸਾਇਟੀ ਮੁਫਤ ਸਲਾਹ ਦਿੰਦੀ ਹੈ।ਅਤੇ ਕੁੱਝ ਕੇਸਾਂ ਨੂੰ ਠੀਕ ਕਰਨ ਵਿੱਚ ਮੱਦਦ ਕਰੀ ਹੈ।
ਮਾਸਟਰ ਹਰਜੀਤ ਸਿੰਘ ਤਰਖਾਣ ਮਾਜਰਾ ਜਥੇਬੰਦਕ ਮੁੱਖੀ ਇਕਾਈ ਸਰਹਿੰਦ ਨੇ ਬਾਬਿਆ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਜੇ ਕੋਈ ਬਾਬਾ, ਸਾਧ, ਸਿਆਣਿਆ ,ਪੰਡਤ,ਯੋਤਸ਼ੀ ,ਤਾਂਤਰਿਕ,ਮਹਾਂਪੁਰਸ਼ ਆਦਿ ਗੈਬੀ ਸ਼ਕਤੀ ਹੋਣ ਦਾ ਦਾਅਵਾ ਕਰਦਾ ਤਾਂ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਇੱਕ ਪੂਰੀ ਕਰਕੇ ਪੰਜ ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ।
ਬਲਦੇਵ ਜਲਾਲ, ਜਸਪ੍ਰੀਤ ਸਾਨੀਪੁਰ ਅਤੇ ਬਹਾਦਰ ਜਲਾਲ ਨੇ ਜਾਦੂ ਦੇ ਟ੍ਰਿੱਕ ਦਿਖਾ ਕੇ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਉਥੇ ਜਾਦੂ ਪਿੱਛੇ ਛੁਪੇ ਕਾਰਨ ਦੱਸ ਕੇ ਚਮਤਕਾਰਾਂ ਦੀ ਅਣਹੋਂਦ ਦਾ ਦਾਅਵਾ ਕੀਤਾ। ਜਗਜੀਤ ਪੰਜੋਲੀ ਨੇ ਰਾਜਨੀਤਿਕ ਲੋਕਾਂ ਦੀ ਹਾਸ ਰਸ ਅੰਦਾਜ਼ ਵਿੱਚ ਮਮੇਕਰੀ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ ।ਉਨ੍ਹਾਂ ਕਿਹਾ ਤਰਕਸ਼ੀਲ ਇੱਕ ਜੀਵਨ ਜਾਂਚ ਹੈ।ਇਸਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਸੌਖੀ ਕਰ ਸਕਦੇ ਹਾਂ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਏ ਦਿਲਬਾਗ ਸਿੰਘ ਬਾਘਾ ਨੇ ਪ੍ਰੋਗਰਾਮ ਨੂੰ ਸਲਾਹੁਦਿਂਆ ਕਿਹਾ ਅਜਿਹੇ ਪ੍ਰੋਗਰਾਮ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ।
ਇਸ ਪ੍ਰੋਗਰਾਮ ਵਿੱਚ ਨੌਜਵਾਨ ਲਖਵਿੰਦਰ ਸਿੰਘ, ਰਣਧੀਰ ਸਿੰਘ,ਮਨਦੀਪ ਸਿੰਘ,ਗੁਰਵਿੰਦਰ ਸਿੰਘ,ਕੁਲਵਿੰਦਰ ਸਿੰਘ,ਮਾ:ਹਰਚੰਦ ਸਿੰਘ,ਮਨਪ੍ਰੀਤ ਸੋਨੀ ਪੰਜੋਲੀ, ਪਰਮਿੰਦਰ ਤਰਖਾਣ ਮਾਜਰਾ ਹਰਵਿੰਦਰ ਰੁੜਕੀ, ਡਾ.ਦਿਦਾਰ ਸਿੰਘ,ਸ:ਜਰਨੈਲ ਸਿੰਘ,ਸ਼ਮਸ਼ੇਰ ਮਲਕ,ਈਸ਼ਵਰ ਚੰਦ, ਸਰਪੰਚ ਪਰਵਿੰਦਰ ਸਿੰਘ ਨਵਦੀਪ ਰੰਧਾਵਾ,ਆਦਿ ਨੇ ਸਮੂਲੀਅਤ ਕੀਤੀ।

Share Button

Leave a Reply

Your email address will not be published. Required fields are marked *

%d bloggers like this: