ਪਿੰਡ ਫਤਿਹਗੜ੍ਹ ਨੌਂ ਆਬਾਦ ਦੇ ਲੋਕਾਂ ਨੇ ਸਕੂਲ ਨੂੰ ਅਪਗ੍ਰੇਡ ਨਾ ਕਰਨ ਤੇ ਕੀਤਾ ਰੋਸ ਪ੍ਰਦਰਸ਼ਨ

ss1

ਪਿੰਡ ਫਤਿਹਗੜ੍ਹ ਨੌਂ ਆਬਾਦ ਦੇ ਲੋਕਾਂ ਨੇ ਸਕੂਲ ਨੂੰ ਅਪਗ੍ਰੇਡ ਨਾ ਕਰਨ ਤੇ ਕੀਤਾ ਰੋਸ ਪ੍ਰਦਰਸ਼ਨ
ਕਿਹਾ ਮੰਗਾਂ ਨਾਂ ਮੰਨੀਆਂ ਤਾਂ ਸਕੂਲ ਨੂੰ ਲਾਇਆ ਜਾਵੇਗਾ ਤਾਲਾ

19-24

ਤਲਵੰਡੀ ਸਾਬੋ, 18 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਫਤਿਹਗੜ੍ਹ ਨੌਂ ਆਬਾਦ ਦੇ ਲੋਕਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅੱਪਗ੍ਰੇਡ ਕਰਨ ਲਈ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਮਰਦ ਸ਼ਾਮਲ ਹੋਏ। ਪਿੰਡ ਵਾਸੀਆਂ ਨੇ ਆਪਣੀ ਮੰਗਾਂ ਨੂੰ ਲੈ ਕਿ ਰੋਸ ਪ੍ਰਦਰਸਨ ਵੀ ਕੀਤਾ ਉਹਨਾਂ ਕਿਹਾ ਕਿ ਸਾਡੇ ਪਿੰਡ ਦਾ ਸਕੂਲ 5ਵੀਂ ਕਲਾਸ ਤੱਕ ਹੈ ਜਦੋ ਕਿ ਉਹਨਾਂ ਦੇ ਬੱਚਿਆਂ ਨੂੰ ਛੇਵੀਂ ਕਲਾਸ ਵਿੱਚ ਪੜ੍ਹਨ ਲਈ ਬਾਹਰਲੇ ਪਿੰਡਾਂ ਵਿੱਚ ਜਾਣਾ ਪੈਂਦਾ ਹੈ ਅਤੇ ਉਹ ਆਪਣੇ ਬੱਚਿਆਂ ਦੀਆਂ ਪ੍ਰਾਈਵੇਟ ਸਕੂਲਾਂ ਵਿੱਚ ਐਨੀਆਂ ਜਿਆਦਾ ਫੀਸਾਂ ਨਹੀ ਦੇ ਸਕਦੇ ਜਿਸ ਕਰਕੇ ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਇਸ ਸਕੂਲ ਨੂੰ 12ਵੀਂ ਤੱਕ ਅਪਗ੍ਰੇਡ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਬੱਚੇ ਬੱਚੀਆਂ ਇਥੇ ਹੀ ਪੜ੍ਹ ਸਕਣ।
ਇਸ ਸਮੇਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੀ ਹਾਲਤ ਵੀ ਕਾਫੀ ਖਸਤਾ ਹੈ ਜਿਸ ਕਰਕੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੀ ਬਿਲਡਿੰਗ ਵੀ ਨਵੀਂ ਬਣਾਈ ਜਾਵੇ ਅਤੇ ਸਕੂਲ਼ ਵਿੱਚ ਦੋ ਅਧਿਆਪਕਾਂ ਦੀ ਘਾਟ ਹੈ ਉਹ ਵੀ ਪੂਰੀ ਕੀਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਵਾਰ ਮੁੱਖ ਮੰਤਰੀ ਪੰਜਾਬ ਨੇ ਇੱਕ ਵਾਰ ਇਸ ਸਕੂਲ ਨੂੰ ਅਪਗ੍ਰੇਡ ਕਰਨ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀ ਹੋਇਆ।
ਇਸ ਸਬੰਧੀ ਜਦੋ ਸਕੂਲ਼ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਕੂਲ ਦੀ ਬਿਲਡਿੰਗ ਪੁਰਾਣੀ ਹੈ ਜਿਸ ਕਰਕੇ ਦੋ ਕਮਰੇ ਨਵੇਂ ਬਣੇ ਹਨ ਉਹਨਾਂ ਵਿੱਚ ਬੱਚਿਆਂ ਦੀਆਂ ਕਲਾਸਾਂ ਲਗਦੀਆਂ ਹਨ ਅਤੇ ਦੋ ਟੀਚਰਾਂ ਦੀਆਂ ਅਸਾਮੀਆਂ ਖਾਲੀ ਹਨ।

Share Button

Leave a Reply

Your email address will not be published. Required fields are marked *