ਪਿੰਡ ਪੂਹਲਾ ਵਿਖੇ ਸਿਹਤ ਵਿਭਾਗ ਨੇ ਲੋਕਾਂ ਦੇ ਖੂਨ ਦੇ ਲਏ ਨਮੂਨੇ

ss1

ਪਿੰਡ ਪੂਹਲਾ ਵਿਖੇ ਸਿਹਤ ਵਿਭਾਗ ਨੇ ਲੋਕਾਂ ਦੇ ਖੂਨ ਦੇ ਲਏ ਨਮੂਨੇ
ਲੋਕਾਂ ਨੂੰ ਕਲੋਰੀਨ ਦੀਆਂ ਵੰਡੀਆਂ ਗੋਲੀਆਂ

22-38

ਭਿੱਖੀਵਿੰਡ 21 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਪੂਹਲਾ ਵਿਖੇ ਪੀਲੀਏ ਦੀ ਬੀਮਾਰੀ ਨਾਲ ਦੋਂ ਨੌਜਵਾਨਾਂ ਦੀ ਮੌਤ ਹੋਣ ਤੇ ਤਿੰਨ ਦਰਜਨ ਤੋਂ ਵੱਧ ਲੋਕਾਂ ਦੇ ਬੀਮਾਰੀ ਦੀ ਲਪੇਟ ਵਿੱਚ ਆ ਜਾਣ ਸੰਬੰਧੀ ਮੀਡੀਆ ਵਿੱਚ ਖਬਰ ਪ੍ਰਕਾਸ਼ਿਤ ਹੋਣ ‘ਤੇ ਮਹਿਕਮਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਹੇਠ ਸੀ.ਐਚ.ਸੀ ਸੁਰਸਿੰਘ ਦੇ ਐਸ.ਐਮ.ੳ ਵੱਲੋਂ ਭੇਜੀ ਗਈ ਟੀਮ ਜਿਹਨਾਂ ਵਿੱਚ ਹਰਮੇਸ਼ ਚੰਦਰ, ਇੰਦਰ ਮੋਹਨ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਮੁਖ ਸਿੰਘ, ਤੇਜਬੀਰ ਸਿੰਘ, ਹਰਬੀਰ ਸਿੰਘ, ਬਖਤਾਵਰ ਸਿੰਘ, ਜਤਿੰਦਰ ਸਿੰਘ, ਤਜਿੰਦਰ ਸਿੰਘ, ਗਗਨਦੀਪ ਸਿੰਘ ਵੱਲੋਂ ਪਿੰਡ ਪੂਹਲਾ ਵਿਖੇ ਪਹੁੰਚ ਕੇ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਤੇ ਪਿੰਡ ਵਾਸੀਆਂ ਦੀ ਖੂਨ ਦੀ ਜਾਂਚ ਕੀਤੀ ਗਈ। ਜਾਂਚ ਕਰ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਜਾਂਚ ਦੌਰਾਨ ਡੇਢ ਦਰਜਨ ਤੋਂ ਵੱਧ ਲੋਕਾਂ ਵਿੱਚ ਆਮ ਪੀਲੀਏ ਦੀ ਬੀਮਾਰੀ ਦੇ ਲੱਛਣ ਪਾਏ ਗਏ ਹਨ। ਕਰਮਚਾਰੀ ਗੁਰਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਬੀਮਾਰੀ ਤੋਂ ਪੀੜਤ ਲੋਕ ਹਸਪਤਾਲ ਤੋਂ ਇਲਾਜ ਕਰਵਾਉਣ ਦੀ ਬਜਾਏ ਜਾਦੂ-ਟੂਣਿਆ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਨਾਲ ਲੋਕ ਪੀਲੀਏ ਦੀ ਲਪੇਟ ਵਿੱਚ ਆ ਰਹੇ ਹਨ। ਪੀਲੀਏ ਦੀ ਬੀਮਾਰੀ ਨਾਲ ਮੌਤ ਦੇ ਮੂੰਹ ਵਿੱਚ ਗਏ ਮ੍ਰਿਤਕ ਪ੍ਰਭਜੀਤ ਸਿੰਘ ਦੇ ਪਿਤਾ ਜੰਬਰ ਸਿੰਘ ਨੇ ਵਾਟਰ ਸਪਲਾਈ ਦੀਆਂ ਲੀਕੇਜ ਪਾਣੀ ਵਾਲੀਆਂ ਪਾਈਪਾਂ ਵਿਖਾਉਦਾ ਕਿਹਾ ਕਿ ਪਿੰਡ ਦੇ ਕੁਝ ਲੋਕਾਂ ਨੇ ਨਜਾਇਜ ਤੇ ਗਲਤ ਤਰੀਕੇ ਨਾਲ ਪਾਣੀ ਵਾਲੀਆਂ ਟੂਟੀਆਂ ਲਗਾਈਆਂ ਹੋਈਆਂ ਹਨ, ਜਿਸ ਨਾਲ ਪਾਣੀ ਪ੍ਰਦੂਸ਼ਿਤ ਹੋਣ ਦੇ ਕਾਰਨ ਹੀ ਬੀਮਾਰੀਆਂ ਫੈਲ਼ ਰਹੀਆਂ ਹਨ, ਪਰ ਮਹਿਕਮਾ ਸਭ ਕੁਝ ਜਾਣਨ ਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ।

ਪਿੰਡ ਵਾਸੀਆਂ ਦੀ ਸਾਰ ਲੈਣ ਨਹੀ ਆਇਆ ਕੋਈ ਵੀ ਅਧਿਕਾਰੀ – ਰਜਿੰਦਰ ਪੂਹਲਾ

ਆਮ ਆਦਮੀ ਪਾਰਟੀ ਦੇ ਆਗੂ ਰਜਿੰਦਰ ਸਿੰਘ ਪੂਹਲਾ ਨੇ ਪੰਜਾਬ ਸਰਕਾਰ ‘ਤੇ ਗਿਲਾ ਕਰਦਿਆਂ ਕਿਹਾ ਕਿ ਜਿਥੇ ਪੀਲੀਏ ਦੀ ਬੀਮਾਰੀ ਨਾਲ ਨੌਜਵਾਨ ਪ੍ਰਭਜੀਤ ਸਿੰਘ ਤੇ ਬੂਟਾ ਸਿੰਘ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਉਥੇ ਬਹੁਤ ਸਾਰੇ ਪਿੰਡ ਵਾਸੀ ਪੀਲੀਏ ਦੀ ਬੀਮਾਰੀ ਨਾਲ ਜੂਝ ਰਹੇ ਹਨ, ਪਰ ਸਰਕਾਰ ਦਾ ਕੋਈ ਅਧਿਕਾਰੀ ਤੇ ਵਾਟਰ ਸਪਲਾਈ ਵਿਭਾਗ ਦੇ ਨੁਮਾਇੰਦੇ ਪਿੰਡ ਵਾਸੀਆਂ ਦੀ ਸਾਰ ਲੈਣ ਨਹੀ ਆਏ, ਜਦੋਂਕਿ ਸਿਹਤ ਵਿਭਾਗ ਦੇ ਕਰਮਚਾਰੀ ਪਿੰਡ ਵਾਸੀਆਂ ਨੂੰ ਪਾਣੀ ਵਿੱਚ ਪਾਉਣ ਵਾਲੀਆਂ ਗੋਲੀਆਂ ਦੇ ਕੇ ਬੁੱਤਾ ਸਾਰ ਰਹੇ ਹਨ ਤੇ ਲੋਕਾਂ ਦੇ ਖੂਨ ਦੇ ਨਮੂਨੇ ਲੈ ਕੇ ਰੋਦਿਆਂ ਦੇ ਅੱਥਰੂ ਪੂੰਝ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਤੇ ਸਿਹਤ ਵਿਭਾਗ ਤੋਂ ਪੁਰਜੋਰ ਮੰਗ ਕੀਤੀ ਕਿ ਪੀਲੀਏ ਦੀ ਬੀਮਾਰੀ ਦੇ ਫੈਲਣ ਦਾ ਪਤਾ ਲਗਾ ਕੇ ਠੋਸ ਕਦਮ ਚੁੱਕੇ ਜਾਣ ਅਤੇ ਪੀੜਤ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇ ਅਤੇ ਬੀਮਾਰੀ ਨਾਲ ਮੌਤ ਦੇ ਮੂੰਹ ਵਿਚ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 10-10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ।

Share Button

Leave a Reply

Your email address will not be published. Required fields are marked *