Mon. Apr 22nd, 2019

ਪਿੰਡ ਨਸੀਬਪੁਰਾ ਵਿਖੇ 25 ਦਸੰਬਰ ਨੂੰ ਉੱਪ ਮੁੱਖ ਮੰਤਰੀ ਤੇ ਕੇਂਦਰੀ ਪੈਟ੍ਰੋਲੀਅਮ ਮੰਤਰੀ ਪਰਾਲੀ ਤੋਂ ਖਾਦ ਬਣਾਉਣ ਵਾਲੇ ਕਾਰਖਾਨੇ ਦਾ ਰੱਖਣਗੇ ਨੀਂਹ ਪੱਥਰ-ਵਿਧਾਇਕ ਸਿੱਧੂ

ਪਿੰਡ ਨਸੀਬਪੁਰਾ ਵਿਖੇ 25 ਦਸੰਬਰ ਨੂੰ ਉੱਪ ਮੁੱਖ ਮੰਤਰੀ ਤੇ ਕੇਂਦਰੀ ਪੈਟ੍ਰੋਲੀਅਮ ਮੰਤਰੀ ਪਰਾਲੀ ਤੋਂ ਖਾਦ ਬਣਾਉਣ ਵਾਲੇ ਕਾਰਖਾਨੇ ਦਾ ਰੱਖਣਗੇ ਨੀਂਹ ਪੱਥਰ-ਵਿਧਾਇਕ ਸਿੱਧੂ

ਤਲਵੰਡੀ ਸਾਬੋ, 22 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਵੱਲੋਂ ਇਤਿਹਾਸਿਕ ਹਲਕਾ ਤਲਵੰਡੀ ਸਾਬੋ ਦੇ ਵਿਕਾਸ ਵੱਲ ਪਿਛਲੇ ਸਮੇਂ ਤੋਂ ਦਿੱਤੇ ਜਾ ਰਹੇ ਵਿਸ਼ੇਸ ਧਿਆਨ ਦੇ ਚਲਦਿਆਂ ਜਿੱਥੇ ਬੀਤੇ ਵਿੱਚ ਹਲਕੇ ਦੇ ਪਿੰਡ ਫੁੱਲੋ ਖਾਰੀ ਵਿਖੇ ਅਰਬਾਂ ਰੁਪਏ ਦੀ ਲਾਗਤ ਨਾਲ ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਦਾ ਨਿਰਮਾਣ ਕਰਵਾਇਆ ਗਿਆ ਸੀ ਉੱਥੇ ਹੀ ਹੁਣ ਹਲਕੇ ਦੇ ਵਿਕਾਸ ਦੇ ਅਧਿਆਏ ਵਿੱਚ ਇੱਕ ਨਵਾਂ ਪੰਨਾ ਜੋੜਦਿਆਂ ਹੁਣ ਹਲਕੇ ਦੇ ਪਿੰਡ ਨਸੀਬਪੁਰਾ ਲਾਗੇ 25 ਦਸੰਬਰ ਨੂੰ ਪਰਾਲੀ ਤੋਂ ਖਾਦ ਅਤੇ ੲੈਥਨੌਲ ਬਣਾਉਣ ਦੇ ਕਾਰਖਾਨੇ ਦਾ ਉਦਘਾਟਨ ਪੰਜਾਬ ਦੇ ਉੱਪ ਮੁੱਖ ਮੰਤਰੀ,ਕੇਂਦਰੀ ਪੈਟ੍ਰੋਲੀਅਮ ਮੰਤਰੀ ਤੇ ਕੇਂਦਰੀ ਫੁਡ ਅਤੇ ਪ੍ਰਾਸੈਸਿੰਗ ਮੰਤਰੀ ਕਰਨਗੇ।ਉਕਤ ਜਾਣਕਾਰੀ ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਹਲਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਦਿੱਤੀ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਰਾਲੀ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਇਸ ਸਮੱਸਿਆ ਦਾ ਕੋਈ ਹੱਲ ਨਾ ਮਿਲਣ ਦੇ ਚਲਦਿਆਂ ਹੀ ਮਜਬੂਰੀਵੱਸ ਕਿਸਾਨਾਂ ਨੂੰ ਪਰਾਲੀ ਸਾੜਨੀ ਪੈਂਦੀ ਹੈ।ਪ੍ਰੰਤੂ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ ਦੇ ਚਲਦਿਆਂ ਹੀ ਉਨ੍ਹਾਂ ਨੇ ਇਸ ਹੱਲ ਨੂੰ ਕੱਢਣ ਲਈ ਹੀ ਕੇਂਦਰੀ ਪੈਟ੍ਰੋਲੀਅਮ ਮੰਤਰਾਲੇ ਨਾਲ ਗੱਲ ਕੀਤੀ ਤੇ ਹੁਣ ਪਰਾਲੀ ਤੋਂ ਖਾਦ ਅਤੇ ੲੈਥਨੌਲ ਬਣਾਉਣ ਦੇ ਕਾਰਖਾਨੇ ਦਾ ਨੀਂਹ ਪੱਥਰ ਭਾਂਵੇ 25 ਦਸੰਬਰ ਨੂੰ ਪਿੰਡ ਤਰਖਾਣਵਾਲਾ ਨੇੜੇ ਰੱਖੇ ਜਾਣ ਦੀ ਸੰਭਾਵਨਾ ਹੈ ਪਰ ਉਕਤ ਕਾਰਖਾਨਾ ਨਸੀਬਪੁਰਾ ਪਿੰਡ ਵਿੱਚ ਕਰੀਬ 62 ਏਕੜ ਜਮੀਨ ਵਿੱਚ ਪੰਜ ਸੌ ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ।ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਦੀ ਰਸਮ ਉੱਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ,ਕੇਂਦਰੀ ਪੈਟ੍ਰੋਲੀਅਮ ਮੰਤਰੀ,ਕੇਂਦਰੀ ਫੂੁਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਵੱਲੋਂ ਨਿਭਾਈ ਜਾਵੇਗੀ।ਉਨ੍ਹਾਂ ਕਿਹਾ ਕਿ ਉਕਤ ਕਾਰਖਾਨੇ ਦੇ ਨਿਰਮਾਣ ਨਾਲ ਜਿੱਥੇ ਹਲਕੇ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੋਜਗਾਰ ਮਿਲੇਗਾ ਉੱਥੇ ਹੀ ਕਿਸਾਨਾਂ ਨੂੰ ਹੁਣ ਪਰਾਲੀ ਸਾੜਨ ਤੋਂ ਮੁਕਤੀ ਹੀ ਨਹੀ ਮਿਲੇਗੀ ਸਗੋਂ ਉਕਤ ਪਰਾਲੀ ਵੇਚ ਕੇ ਉਹ ਪੈਸੇ ਵੀ ਕਮਾ ਸਕਣਗੇ।ਉਨ੍ਹਾਂ ਕਿਹਾ ਕਿ ਕਾਰਖਾਨਾ ਲੱਗ ਜਾਣ ਨਾਲ ਹਲਕਾ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੋਹ ਸਕੇਗਾ।

Share Button

Leave a Reply

Your email address will not be published. Required fields are marked *

%d bloggers like this: