ਪਿੰਡ ਨਨਹੇੜਾ ਦੇ ਆਊਟਰੀਚ ਕੈਂਪ ’ਚ ਅਨੀਮੀਆ ਦੀ ਘਾਟ ਸਬੰਧੀ ਦਿੱਤੀ ਜਾਣਕਾਰੀ

ss1

ਪਿੰਡ ਨਨਹੇੜਾ ਦੇ ਆਊਟਰੀਚ ਕੈਂਪ ’ਚ ਅਨੀਮੀਆ ਦੀ ਘਾਟ ਸਬੰਧੀ ਦਿੱਤੀ ਜਾਣਕਾਰੀ

25-11
ਰਾਜਪੁਰਾ, 24 ਮਈ (ਐਚ.ਐਸ.ਸੈਣੀ)-ਸਿਵਲ ਸਰਜਨ, ਪਟਿਆਲਾ ਡਾ: ਰਾਜੀਵ ਭੱਲਾ ਦੇ ਦਿਸ਼ਾ-ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਹਰਪਾਲਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ: ਰਘਵਿੰਦਰ ਸਿੰਘ ਮਾਨ ਦੀ ਰਹਿਨੁਮਾਈ ਹੇਠ ਪਿੰਡ ਨਨਹੇੜਾ ਦੇ ਆਂਗਨਵਾੜੀ ਸੈਂਟਰ ’ਚ ਸਿਹਤ ਵਿਭਾਗ ਵੱਲੋਂ ਅਨੀਮੀਆ ਦੀ ਰੋਕਥਾਮ ਸਬੰਧੀ ਜਾਣਕਾਰੀ ਦੇਣ ਲਈ ਆਊਟਰੀਚ ਕੈਂਪ ਲਗਾਇਆ ਗਿਆ। ਜਿਸ ਵਿੱਚ ਸਬ-ਸੈਂਟਰ ’ਚ ਰਜਿਸ਼ਟਰ ਗਰਭਵਤੀ ਔਰਤਾਂ, ਕਿਸ਼ੋਰੀਆਂ ਤੇ ਛੋਟੇ ਬੱਚਿਆਂ ਦੀ ਮਾਂਵਾਂ ਨੇ ਸਮੂਲੀਅਤ ਕੀਤੀ।
ਇਸ ਕੈਂਪ ਦੌਰਾਨ ਜੁਪਿੰਦਰਪਾਲ ਕੌਰ ਤੇ ਸਰਬਜੀਤ ਸਿੰਘ ਦੋਵੇ ਬੀ.ਈ.ਈ ਕਮ ਨੋਡਲ ਅਧਿਕਾਰੀਆਂ ਨੇ ਦੱਸਿਆ ਕਿ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਉਣਾ ਹੀ ਸਿਹਤ ਵਿਭਾਗ ਦਾ ਉਦੇਸ਼ ਹੈ। ਗਰਭਵਤੀ ਔਰਤਾਂ ’ਚ ਅਨੀਮੀਆ ਦੀ ਘਾਟ ਜਣੇਪੇ ਸਮੇਂ ਮਾਂ ਅਤੇ ਉਸ ਦੇ ਹੋਣ ਵਾਲੇ ਬੱਚੇ ਦੇ ਲਈ ਘਾਤਕ ਸਿਧ ਹੋ ਸਕਦੀ ਹੈ। ਇਸ ਲਈ ਗਰਭਵਤੀ ਔਰਤ ਨੂੰ ਨੇੜਲੇ ਸਿਹਤ ਕੇਂਦਰ ’ਚ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਸਿਹਤ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਔਰਤਾਂ ਅਤੇ ਕਿਸ਼ੋਰੀਆਂ ਨੂੰ ਸ਼ਰੀਰ ’ਚ ਆਇਰਨ ਤੇ ਵਿਟਾਮਿਨ ਦੀ ਘਾਟ ਪੂਰੀ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆ, ਦੁੱਧ, ਦਹੀ-ਪਨੀਰ, ਪਾਲਕ, ਅੰਡੇ, ਸਾਫ ਸੁਥਰੇ ਫੱਲ ਸਣੇ ਪੋਸ਼ਟਿਕ ਅਹਾਰ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ 6 ਮਹੀਨੇ ਪਹਿਲਾਂ ਅਤੇ ਬਾਅਦ ਤੱਕ ਲਗਾਤਾਰ ਆਇਰਨ-ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਕਿਸ਼ੋਰੀਆਂ ਨੂੰ ਵੀ ਆਇਰਨ ਦੀ ਮਾਤਰਾ ਪੂਰੀ ਕਰਨ ਦੀਆਂ ਗੋਲੀਆਂ ਖਾਣ ਲਈ ਮੁਫਤ ਦਿੱਤੀਆਂ ਜਾਦੀਆਂ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਚਲਾਈਆਂ ਗਈਆਂ ਸਿਹਤ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜੇਕਰ ਕਿਸੇ ਵਿਅਕਤੀ ਨੇ ਸਿਹਤ ਵਿਭਾਗ ਦੀਆਂ ਸਕੀਮਾਂ ਤੇ ਸਿਹਤ ਸਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਉਹ ਟੋਲ ਫਰੀ ਨੰਬਰ 104 ਡਾਇਲ ਕਰਕੇ ਲੈ ਸਕਦਾ ਹੈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਦਲਜੀਤ ਸਿੰਘ, ਆਸ਼ਾ ਵਰਕਰਾਂ ਸੁਰਿੰਦਰ ਕੌਰ ਤੇ ਪਰਮਜੀਤ ਕੌਰ, ਆਂਗਨਵਾੜੀ ਵਰਕਰ ਹਾਜਰ ਸੀ।

Share Button

Leave a Reply

Your email address will not be published. Required fields are marked *