ਪਿੰਡ ਧਿੰਗੜ ਵਿਖੇ ਟਰਾਂਸਫਾਰਮਰ ਚੋਰੀ ਹੋਇਆ

ss1

ਪਿੰਡ ਧਿੰਗੜ ਵਿਖੇ ਟਰਾਂਸਫਾਰਮਰ ਚੋਰੀ ਹੋਇਆ

10-42ਰਾਮਪੁਰਾ ਫੂਲ (ਜਸਵੰਤ ਦਰਦ ਪ੍ਰੀਤ): ਇਥੋ ਨੇੜਲੇ ਪਿੰਡ ਧਿੰਗੜ ਵਿਖੇ ਕਿਸਾਨ ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਢਿਪਾਲੀ ਵਾਲੇ ਰਾਹ ਤੇ ਸਥਿਤ ਮੋਟਰ ਤੋਂ ਦਸ ਐਚ ਪੀ ਦਾ ਟਰਾਂਸਫਾਰਮਰ ਚੋਰ ਚੋਰੀ ਕਰ ਕੇ ਲੈ ਗਏ। ਉਹਨਾਂ ਦੱਸਿਆ ਕਿ ਉਹ ਜਦੋ ਸਵੇਰੇ ਆਪਣੇ ਖੇਤ ਗਏ ਤਾਂ ਦੇਖਿਆ ਕਿ ਬਿਜਲੀ ਵਾਲੇ ਖੰਭੇ ਤੇ ਫਿੱਟ ਕੀਤਾ ਹੋਇਆ ਟਰਾਂਸਫਾਰਮਰ ਗਾਇਬ ਸੀ। ਉਹਨਾਂ ਦੀ ਮੋਟਰ ਤੇ ਕਿਸੇ ਗੱਡੀ ਦੇ ਟੈਰਾ ਦੀਆਂ ਲੀਹਾਂ ਦੇ ਨਿਸ਼ਾਨ ਸਨ। ਉਹਨਾਂ ਨੇ ਇਸ ਸਬੰਧੀ ਪੁਲਿਸ ਥਾਣਾ ਫੂਲ ਵਿਖੇ ਰਪਟ ਦਰਜ ਕਰਵਾ ਦਿੱਤੀ ਹੈ।ਉਹਨਾਂ ਕਿਹਾ ਕਿ ਝੋਨੇ ਦੇ ਸੀਜਣ ਚਲਣ ਕਾਰਨ ਜਿਥੇ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ। ਉਥੇ ਉਹਨਾਂ ਨੂੰ ਨਵਾਂ ਟਰਾਂਸਫਾਰਮਰ ਲਗਵਾਉਣ ਲਈ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਹਨਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਉਕਤ ਚੋਰਾ ਨੂੰ ਜਲਦੀ ਪਕੜਿਆ ਜਾਵੇ। ਇਸ ਸਬੰਧੀ ਜਦੋ ਸਬੰਧਤ ਥਾਣਾ ਫੂਲ ਨੂੰ ਪੁਛਿਆ ਤਾਂ ਉਹਨਾਂ ਕਿਹਾ ਕਿ ਰਪਟ ਦਰਜ ਕਰ ਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਚੋਰਾਂ ਨੂੰ ਜਲਦੀ ਪਕੜ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *