ਪਿੰਡ ਧਰਮਗੜ ਨੂੰ ਵਿਕਾਸ ਕਾਰਜ ਲਈ 12 ਲੱਖ ਦਾ ਚੈੱਕ ਭੇਂਟ

ss1

ਪਿੰਡ ਧਰਮਗੜ ਨੂੰ ਵਿਕਾਸ ਕਾਰਜ ਲਈ 12 ਲੱਖ ਦਾ ਚੈੱਕ ਭੇਂਟ
ਕਾਗਰਸੀ ਵਿਧਾਇਕ ਹਰਦਿਆਲ ਕੰਬੋਜ਼ ਉੱਤੇ ਲਾਇਆ ਲੋਕਾ ਨੂੰ ਗੁੰਮਰਾਹ ਕਰਨ ਦਾ ਦੋਸ਼

10-14

ਬਨੂੜ, 9 ਜੁਲਾਈ (ਰਣਜੀਤ ਸਿੰਘ ਰਾਣਾ)- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀ ਗਰਾਂਟਾ ਤਹਿਤ ਰਾਜਪੁਰਾ ਹਲਕੇ ਦੇ ਇਨਚਾਰਜ਼ ਰਾਜ ਕੁਮਾਰ ਖੁਰਾਣਾ ਵੱਲੋਂ ਅੱਜ ਪਿੰਡ ਧਰਮਗੜ ਦੀ ਪੰਚਾਇਤ ਨੂੰ 12 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ। ਇਸ ਮੋਕੇ ਉਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਧੂ ਸਿੰਘ ਖਲੋਰ, ਭਾਜਪਾ ਆਗੂ ਬਲਬੀਰ ਸਿੰਘ ਮੰਗੀ, ਕੌਸ਼ਲਰ ਹੈਪੀ ਕਟਾਰੀਆ, ਜਗਤਾਰ ਸਿੰਘ ਕਨੌੜ ਹਾਜਰ ਸਨ।
ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸਾਦੇ ਜਿਹੇ ਸਮਾਰੋਹ ਵਿੱਚ ਇੱਕਤਰ ਲੋਕਾ ਦੇ ਸਨਮੁੱਖ ਹੁੰਦਿਆ ਸ੍ਰੀ ਖੁਰਾਣਾ ਨੇ ਕਿਹਾ ਕਿ ਪੰਜਾਬ ਦੀ ਗਠਜੋੜ ਸਰਕਾਰ ਚਾਲੂ ਵਰ੍ਹੇ ਨੂੰ ਵਿਕਾਸ ਵਰ੍ਹੇ ਵੱਜੋਂ ਮਨਾਈ ਰਹੀ ਹੈ ਅਤੇ ਪੰਜਾਬ ਦੇ ਹਰੇਕ ਪਿੰਡ ਤੇ ਸ਼ਹਿਰ ਵਿੱਚ ਵਿਕਾਸ ਦੇ ਕੰਮ ਚਲ ਰਹੇ ਹਨ। ਜਿਸ ਤਹਿਤ ਪਿੰਡ ਧਰਮਗੜ ਲਈ 31 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਦੇ ਚੌਥੇ ਹਿੱਸੇ ਦੀ ਗਰਾਂਟ ਭਾਵ 12 ਲੱਖ ਰੁਪਏ ਚੈੱਕ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਗਰਾਂਟ ਦੀ ਬਾਕੀ ਰਕਮ ਛੇਤੀ ਹੀ ਦੇ ਦਿੱਤੀ ਜਾਵੇਗੀ। ਸ੍ਰੀ ਖੁਰਾਣਾ ਨੇ ਆਪਣੇ ਹਲਕੇ ਦੇ ਵਿਰੋਧੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਉੱਤੇ ਵਰਦਿਆ ਕਿਹਾ ਕਿ ਉਹ ਸਿਰਫ ਆਲੋਚਨਾ ਕਰਨ ਲਈ ਰਹਿ ਗਿਆ ਹੈ। ਉਸ ਨੇ ਪੰਜ ਸਾਲਾ ਵਿੱਚ ਨਾ ਕੋਈ ਕੰਮ ਕੀਤਾ ਹੈ ਅਤੇ ਨਾ ਹੀ ਭਵਿੱਖ ਵਿੱਚ ਕਰਾ ਸਕਦਾ ਹੈ। ਉਹ ਹਲਕੇ ਦੇ ਲੋਕਾ ਨੂੰ ਗੁੰਮਰਾਹ ਕਰ ਰਿਹਾ ਹੈ। ਅਜਿਹੇ ਵਿਆਕਤੀਆ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅੰਤ ਪਿੰਡ ਦੇ ਸਰਪੰਚ ਦਰਸਨ ਸਿੰਘ ਨੇ ਸ੍ਰੀ ਖੁਰਾਣਾ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਬਚਨ ਸਿੰਘ, ਹਰਦਿੱਤ ਸਿੰਘ, ਨੰਬਰਦਾਰ ਪਿਆਰਾ ਸਿੰਘ, ਹਰਬੰਸ ਸਿੰਘ ਪੰਚ, ਭਾਗ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *