ਪਿੰਡ ਦੁਲਮਾਂ ਦੇ ਪ੍ਰਾਇਮਰੀ ਸਕੂਲ ਵਿੱਚ ਸੁਖਮਨੀ ਸਾਹਿਬ ਦੇ ਭੋਗ ਪਾਏ

ss1

ਪਿੰਡ ਦੁਲਮਾਂ ਦੇ ਪ੍ਰਾਇਮਰੀ ਸਕੂਲ ਵਿੱਚ ਸੁਖਮਨੀ ਸਾਹਿਬ ਦੇ ਭੋਗ ਪਾਏ
ਧਾਰਮਿਕ ਸਖਸੀਅਤ ਨੰਬਰਦਾਰ ਰਾਜ ਸਿੰਘ ਦੁੱਲਮਾਂ ਦਾ ਕੀਤਾ ਵਿਸ਼ੇਸ਼ ਸਨਮਾਨ

14-15 (2)
ਸੰਦੌੜ ( ਜਸਵੀਰ ਸਿੰਘ ਜੱਸੀ ): ਪਿੰਡ ਦੁੱਲਮਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਗਰ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੇ ਸਹਿਯੋਗ ਸਦਕਾ ਵਿੱਦਿਆਰਥੀਆਂ ਦੀ ਚੜਦੀਕਲਾ ਤੇ ਉਜਵੱਲ ਭਵਿੱਖ ਲਈ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ।ਇਸ ਮੌਕੇ ਉੱਘੀ ਧਾਰਮਿਕ ਸਖਸੀਅਤ ਨੰਬਰਦਾਰ ਰਾਜ ਸਿੰਘ ਦੁਲਮਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੁਲਮਾਂ ਦਾ ਸਕੂਲ ਵਿੱਚ ਇਲਾਕੇ ਪ੍ਰਾਇਵੇਟ ਸਕੂਲਾਂ ਦੇ ਮੁਕਾਬਲੇ ਕਿਤੇ ਵਧੀਆ ਪੜ੍ਹਾਈ ਹੁੰਦੀ ਹੈ ਇਹ ਸਭ ਸਕੂਲ ਦੇ ਮਿਹਨਤੀ ਸਟਾਫ ਕਰਕੇ ਹੈ ਕਿਉਕਿ ਇਸ ਸਕੂਲ ਵਿੱਚ ਪ੍ਰਾਇਵੇਟ ਸਕੂਲਾਂ ਵਾਲੀਆਂ ਸਾਰੀਆਂ ਸਹੂਲਤਾਂ ਮੋਜੂਦ ਹਨ।ਇਸ ਮੌਕੇ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਨੇ ਕਿਹਾ ਕਿ ਵਿੱਦਿਆਰਥੀਆਂ ਨੂੰ ਚੰਗੀ ਪੜਾ੍ਹਈ ਲਈ ਸਕੂਲ ਦੀ ਮੈਨੇਜਮੈਂਟ ਕਮੇਟੀ ਕੋਈ ਵੀ ਸਹੂਲਤ ਦੀ ਮੰਗ ਕਰਦੀ ਹੈ ਪਿੰਡ ਵੱਲੋਂ ਉਹ ਸਹੂਲਤ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਾ ਆਵੇ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਅਧਿਆਪਕਾਂ ਅਤੇ ਕਈ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਧਾਰਮਿਕ ਸਖਸੀਅਤ ਨੰਬਰਦਾਰ ਰਾਜ ਸਿੰਘ ਦੁੱਲਮਾਂ ਦਾ ਕੀਤਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨੰਬਰਦਾਰ ਰਾਜ ਸਿੰਘ ਦੁਲਮਾਂ, ਸਰਪੰਚ ਗੁਰਪਾਲ ਸਿੰਘ, ,ਮਾ. ਕਰਮਜੀਤ ਸਿੰਘ , ਮਾ. ਵਰਿੰਦਰ ਸਿੰਘ ਫਰਵਾਲੀ , ਬਲਵੀਰ ਸਿੰਘ , ਸੁਰਜੀਤ ਸਿੰਘ, ਅਮਰ ਸਿੰਘ ਅਤੇ ਮੈਡਮ ਹਰਪ੍ਰੀਤ ਕੌਰ ,ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *