ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਪਿੰਡ ਦੀ ਸਫ਼ਾਈ ਪਿੰਡ ਦੀ ਖ਼ੂਬਸੂਰਤੀ

ਪਿੰਡ ਦੀ ਸਫ਼ਾਈ ਪਿੰਡ ਦੀ ਖ਼ੂਬਸੂਰਤੀ

ਮੇਰਾ ਸੁਪਨਾ
ਮੈਂ ਆਪਣੇ ਪਿੰਡ ਨੂੰ ਆਪਣੇ ਇਲਾਕੇ ਦਾ ਸਬ ਤੋਂ ਖ਼ੂਬਸੂਰਤ ਪਿੰਡ ਵਜੋਂ ਦੇਖਣਾ ਚਾਹੁੰਦਾ ਹਾਂ।
ਪਿੰਡ ਵਿੱਚ ਸਬ ਤੋਂ ਜ਼ਰੂਰੀ ਹੈ ,ਪਿੰਡ ਦੀ ਸਫਾਈ ਤੇ ਪਾਣੀ ਦਾ ਨਿਕਾਸ ਤੇ ਨਾਲ ਹੀ ਕੂੜੇਦਾਨਾ ਦਾ ਪਰਬੰਦ ਕੀਤਾ ਜਾਵੇ ,ਫਿਰ ਆਉਦੀਂ ਦਰੱਖਤਾ ਤੇ ਬੂਟਿਆ ਦੀ ਵਾਰੀ ਨਾਲ ਸੋਹਣੇ ਮਹਿਕਦਾਰ ਫੁੱਲਾਂ ਦੀ ਸਜਾਵਟ ਜਿਸ ਨਾਲ ਖ਼ੂਬਸੂਰਤੀ ਦਾ ਆਗਾਜ਼ ਹੋਵੇਗਾ।
ਪਿੰਡ ਦੇ ਬੰਚਿਆਂ ਨੂੰ ਫੁੱਲਾਂ ਵਿੱਚ ਖੇਡਦੀਆਂ ਤਿੱਤਲੀਆਂ ਤੇ ਭਵਰਿਆ ਮਗਰ ਭੱਜਦੇ ਦੇਖਣਾ ਚੁਹੰਦਾ ਹਾਂ।
ਪਿੰਡ ਦੇ ਨੌਜਵਾਨਾਂ ਤੋਂ ਬਿਨਾ ਇਹ ਕੰਮ ਸੰਮਪੂਰਨ ਨਹੀਂ ਹੋ ਸਕਦਾ। ਕਿਉਂਕਿ ਬਜ਼ੁਰਗਾਂ ਦੀ ਹੁਣ ਕੋਈ ਸੁਣਦਾ ਨਹੀਂ ਤੇ ਵਿੱਚਲੀ ਪੀੜੀ ਨੂੰ ਇਹ ਅਹਿਸਾਸ ਨਈ,ਕੇ ਤਰੱਕੀ ਕੀ ਹੁੰਦੀ ਹੈ। ਜਾਂ ਕਿੰਨੂੰ ਕਹਿੰਦੇ ਤਰੱਕੀ ਉਹਨਾ ਨੂੰ ਤਾਂ ਬਸ ਇੱਕੋ ਕੰਮ ਆਉਦਾ ਜੋ ਅੱਗੇ ਲੱਗ ਕੇ ਚੰਗਾਂ ਕੰਮ ਕਰਨ ਲੱਗੇ ਉਹਨੂੰ ਥੱਲੇ ਸੁੱਟ ਦਿਓ ਕੇ ਕਿਤੇ ਇਸਨੂੰ ਕੋਈ ਚੰਗਾ ਨਾਂ ਸਮਝਣ ਲੱਗ ਜਾਵੇ। ਸਰਲ ਭਾਵ ਅਰਥ : ਲੱਤਾਂ ਖਿੱਚਣੀਆਂ ਆਦਿ ਵਗੇਰਾ।
ਇੱਕ ਦੂਜੇ ਦੀਆ ਬਦਖੋਈਆਂ ਕਰਨ ਤੋਂ ਵਿਹਲ ਨਹੀਂ ਉਹਨਾ ਨੂੰ। ਪਰ ਅਸਲ ਮੁੱਦਾ ਕਿਸੇ ਦੀਆ ਬੁਰਾਈਆਂ ਦੱਸ ਕੇ ਹੱਲ ਨਈ ਹੋਣਾ ਅੱਗੇ ਆਉਣਾ ਪੈਣਾ ਉਹ ਵੀ ਪਿੰਡ ਦੇ ਨੌਜਵਾਨਾਂ ਨੂੰ। ਮੈਨੂੰ ਪਤਾ ਏਥੇ ਬਹੁਤ ਸਾਰੇ ਸੱਜਣ ਕਹਿਣ ਗੇ ਕੇ ਏਦਾਂ ਨੀ ਪਿੰਡ ਦਾ ਸੁਧਾਰ ਹੋਣਾ ਮੈਂ ਉਹਨਾਂ ਨੂੰ ਵੀ ਕਹਾਂਗਾਂ ਕੇ ਸੁਧਾਰ ਹੋਣਾਂ ਚਾਹੀਦਾ ਜਿਵੇਂ ਮਰਜ਼ੀ ਹੋਵੇ ਤੁਸੀਂ ਆਪ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਆ,ਬਸ ਤੁਹਾਡੇ ਦਿਲਾਂ ‘ਚ ਇਹ ਜਜ਼ਬਾ ਦਿੱਸਣਾ ਚਾਹੀਦਾ।

ਪਿੰਡ ਦੇ ਇੱਕ ਮੋਹਤਬਾਰ ਦਾ ਸੁਝਾਅ
ਹੁਣ ਇੱਕ ਉਧਾਰਨ ਦੇ ਤੌਰ ਤੇ ਲਿਆ ਜਾਵੇ ਤਾਂ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਲਈ ਸਰਕਾਰਾਂ ਨੇ ਜਾਂ ਮੰਤਰੀਆਂ ਜਾ ਸਰਪੰਚ,ਮੈਂਬਰਾਂ ,ਜਾਂ ਪਿੰਡ ਦੇ ਪ੍ਰਧਾਨ ਨੇ ਆ ਕੇ ਤੁਹਾਡੇ ਘਰਾਂ ਚ ਦਰਵਾਜ਼ਿਆਂ ਚ , ਜਾ ਵੇਹੜੇ ਵਿੱਚੋਂ ਆ ਕੇ ਗੰਦਗੀ ,ਕੂੜੇ ਦੇ ਢੇਰ ਆਪ ਨੀ ਚੱਕਣੇ ਤੁਹਾਡੀ ਖੱਦ ਦੀ ਜ਼ੁੰਮੇਵਾਰੀ ਬਣਦੀ ਹੈ। ਭਈ ਆਪਣਾ ਆਲਾ ਦੁਆਲਾ ਸਾਫ਼ ਰੱਖੀਏ ਤੇ ਕੂੜਾਂ ਸੁੱਟਣ ਤੋਂ ਪਹਿਲਾਂ ਸੋਚ ਕੇ ਸੁਟੀਏ ਸਹੀ ਜਗਾ ਤੇ ਜਿੱਥੇ ਸਾਨੂੰ ਕੋਈ ਬਦਬੋ ਵਗੇਰਾ ਨਾਂ ਆਵੇ ,ਗਲ਼ੀਆਂ ,ਨਾਲੀਆਂ ਆਪਣੇ ਬੂਹੇ ਅੱਗੋਂ ਆਪ ਸਾਫ਼ ਕਰੀਏ। ਜਿੱਥੇ ਪਾਣੀ ਖੜ੍ਹਾ ਦਿੱਸੇ ਤਰੂੰਤ ਸਾਫ਼ ਕਰਕੇ ਟੋਆ ਟਿੱਬਾ ਮਿੱਟੀ ਨਾਲ ਬਰਾਬਰ ਕਰ ਦਿੱਤਾ ਜਾਵੇ।
ਰਾਹ ਚ ਕੋਈ ਚੀਜ਼ ਪਈ ਆ ਪਾਸੇ ਕਿਤੇ ਸਹੀ ਜਗਾਹ ਤੇ ਰੱਖੀ ਜਾਵੇ ,ਤਾਂ ਜੋ ਕਿਸੇ ਰਾਹੀ ਨੂੰ ਕੋਈ ਸੱਟ-ਪੇਟ ਨਾਂ ਲੱਗੇ।
ਆਪਣਾ ਪਿੰਡ ਆਪ ਸਾਰੇ ਮਿਲ ਕੇ ਸੋਹਣਾ ਬਣਾਓ ,ਕੱਲਾ ਸਰਪੰਚ ਜਾ ਮੈਂਬਰ ,ਪ੍ਰਧਾਨ ਕੁੱਝ ਨੀ ਕਰ ਸਕਦਾ ਹਰ ਘਰ ਦੇ ਮੈਂਬਰ ,ਨੌਜਵਾਨ ਤੇ ਪਿੱਡ ਮੋਹਤਬਾਰਾਂ ਦੇ ਸਾਥ ਨਾਲ ਹੀ ਸੰਪੂਰਨ ਹੋਵੇਗਾ।ਜੇ ਕੋਈ ਚੰਗਾ ਕਦਮ ਚੁੱਕ ਰਿਹਾ ਉਸਦਾ ਹਿੱਸਾ ਬਣੀਏ ਨਾਂ ਕੇ ਰਾਹ ਦਾ ਰੋੜਾ।
ਆਓ ਆਪਾ ਘਰ-ਘਰ ਜਾ ਕੇ ਜਾਗਰੁਕਤਾ ਫੈਲਾਈਏ ਸਬ ਨੂੰ ਇਹਨਾਂ ਚੀਜ਼ਾਂ ਬਾਰੇ ਦੱਸੀਏ ਤਾਂ ਜੋ ਸਾਰੇ ਮਿਲ ਕੇ ਹਿੱਸਾ ਪਾਉਣ ਤੇ ਪਿੰਡ ਨੂੰ ਸਵੱਰਗ ਬਣਾਉਣ),
ਆਪਣੇ ਲਈ ਤੇ ਆਪਣੀ ਆਉਣ ਵਾਲੀ ਪੀੜੀ ਲਈ ਉਪਰਾਲਾ ਕਰੋ ਤਾਂ ਜੋ ਮਾਣ ਨਾਲ ਕਹਿ ਸਕੋ ਮੇਰਾ ਪਿੰਡ *ਭਾਈ ਲੱਧੂ * ਹੈ। ਤੇ ਸੁਣਨ ਵਾਲਾ ਸਾਰੇ ਰਾਹ ਸੋਚੇ ਕੇ ਸਾਡਾ ਪਿੰਡ ਵੀ ਇਹਨਾਂ ਦੇ ਪਿੰਡ ਵਰਗਾ ਹੋਵੇ ਲੋਕੀਂ ਮਿਸ਼ਾਲਾਂ ਦੇਣ ਆਪਣੇ ਪਿੰਡ ਦੀਆ।
ਪਿੰਡ ਦੇ ਆਲੇ ਦੁਆਲੇ ਹਰਿਆਲੀ ਲਈ ਚਲੋ ਮਿਲ ਕੇ ਦਰੱਖਤ,ਬੂਟੇ ਲਗਾਈਏ ਜਿਸ ਨਾਲ ਵਾਤਾਵਰਨ ਠੀਕ ਹੋਵੇ ਤੇ ਬਿਮਾਰੀਆਂ ਤੋਂ ਵੀ ਬੱਚਿਆ ਜਾਵੇ। ਆਓ ਇੱਕ ਦੂਜੇ ਦਾ ਸਾਥ ਦੇਈਏ ਮਿਲ ਕੇ ਕੰਮ ਕਰੀਏ ਖੂਸ਼ਹਾਲੀ ਲੈ ਕੇ ਆਈਏ।
ਮੇਰੀ ਅਪੀਲ ਮੇਰੇ ਪਿੰਡ ਦੇ ਨੌਜਵਾਨਾਂ ਨੂੰ ਤੇ ਪਿੰਡ ਦੇ ਰਹਿ ਚੁੱਕੇ ਸਰਪੰਚ ਨੂੰ,ਗੁਰਦਵਾਰੇ ਦੇ ਪ੍ਰਧਾਨ ਤੇ ਉਹਨਾ ਦੀ ਪ੍ਰਬੰਧਕ ਕਮੇਟੀ ਨੂੰ ਆਓ ਹੰਬਲਾ ਮਾਰੀਏ ਤੇ ਪਿੰਡ ਨੂੰ ਸਵਾਰੀਏ।

ਪਾਸ਼ :
ਮੈਂ ਸਲਾਮ ਕਰਦਾ ਹਾਂ
ਮਨੁੱਖ ਦੇ ਮਿਹਨਤ ਕਰਦੇ ਰਹਿਣ ਨੂੰ
ਮੈਂ ਸਲਾਮ ਕਰਦਾ ਹਾਂ
ਆਉਣ ਵਾਲੇ ਖ਼ੁਸ਼ਗਵਾਰ ਮੌਸਮ ਨੂੰ
ਜਦ ਸਿਰੇ ਚੜ੍ਹਨਗੇ ਵਖ਼ਤਾਂ ਦੇ ਨਾਲ ਪਾਲ਼ੇ ਹੋਏ ਪਿਆਰ ਜ਼ਿੰਦਗੀ ਦੀ ਧਰਤ ਤੋਂ
ਬੀਤੇ ਦਾ ਵਗਿਆ ਹੋਇਆ ਲਹੂ
ਚੁੱਕ ਕੇ ਮੱਥਿਆਂ ਤੇ ਲਾਇਆ ਜਾਏਗਾ।

ਸਬ ਦਾ ਦਾਸ

ਸੁੱਖ ਭੁੱਲਰ
ਤਰਨ ਤਾਰਨ,ਪੱਟੀ
ਭਾਈ ਲੱਧੂ
9781636247

4 thoughts on “ਪਿੰਡ ਦੀ ਸਫ਼ਾਈ ਪਿੰਡ ਦੀ ਖ਼ੂਬਸੂਰਤੀ

    1. ਬਿਲਕੁਲ ਬਹੁਤ ਲੋੜ ਆ ਪਿੰਡ ਦੇ ਨੌਜਵਾਨਾਂ ਦੀ ਪਿੰਡ ਨੂੰ। ਅਓ ਮਿਲ ਕੇ ਹੱਲਾ ਮਾਰੀਏ ਸਾਥ ਦੇਈਏ ਇੱਕ ਦੂਜੇ ਦਾ। ਜਸਵਿੰਦਰ ਭੁੱਲਰ।

  1. ਨਵੀਂ ਪੀੜ੍ਹੀ ਨੂੰ ਅੱਗੇ ਲਿਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਮਨਦੀਪ ਸਿੰਘ।

Leave a Reply

Your email address will not be published. Required fields are marked *

%d bloggers like this: