ਪਿੰਡ ਢੱਡੇ ਦੀਆ ਤਿੰਨ ਸਕੀਆ ਭੈਣਾਂ ਦੀ ਦਰਦ ਭਰੀ ਦਾਸਤਾਨ

ss1

ਕੁੜੀਆਂ ਤਾ ਕੁੜੀਆਂ ਨੇ ਕੁੜੀਆਂ ਦਾ ਕੀ ਏ ……………….
ਪਿੰਡ ਢੱਡੇ ਦੀਆ ਤਿੰਨ ਸਕੀਆ ਭੈਣਾਂ ਦੀ ਦਰਦ ਭਰੀ ਦਾਸਤਾਨ
ਪਿਤਾ, ਤਾਇਆ, ਅਤੇ ਉਸਦੇ ਲੜਕੇ ਹੀ ਬਣ ਗਏ ਨੇ ਦੁਸ਼ਮਣ
ਦਿਹਾੜੀ ਕਰਕੇ ਬੁਝਾ ਰਹੀਆਂ ਨੇ ਪੇਟ ਦੀ ਅੱਗ

30-23
ਰਾਮਪੁਰਾ ਫੂਲ 30 ਜੁਲਾਈ (ਜਸਵੰਤ ਦਰਦਪ੍ਰੀਤ) ਨੇੜਲੇ ਪਿੰਡ ਢੱਡੇ ਦੀਆਂ ਤਿੰਨ ਸਕੀਆਂ ਭੈਣਾਂ ਦੀ ਦਰਦ ਭਰੀ ਦਾਸਤਾਨ ਸੁਣ ਕੇ ਲੱਗਦਾ ਹੈ ਕਿ ਜਿਵੇਂ ਰਿਸ਼ਤੇ ਤਾਂ ਬਸ ਨਾਂ ਦੇ ਹੀ ਰਹਿ ਗਏ ਹਨ । ਸੱਚਮੁੱਚ ਲੋਕਾਂ ਦਾ ਖੂਨ ਸਫੈਦ ਹੋ ਗਿਆ ਹੈ। ਪੱਤਰਕਾਰਾਂ ਨੂੰ ਆਪਣੀ ਦਰਦ ਭਰੀ ਦਾਸਤਾਨ ਸੁਣਾਉਂਦਿਆਂ ਪਿੰਡ ਢੱਡੇ ਦੀਆਂ ਤਿੰਨ ਸਕੀਆਂ ਭੈਣਾਂ ਜਸਪਾਲ ਕੌਰ ਰਾਣੀ ਕੌਰ ਅਤੇ ਅਮਰਜੀਤ ਕੌਰ ਨੇ ਦੱਸਿਆ ਹੈ, ਕਿ ਉਸਦਾ ਪਿਤਾ ਹਰਦੇਵ ਸਿੰਘ ਹੀ ਉਹਨਾਂ ਦਾ ਦੁਸਮਣ ਬਣ ਗਿਆ ਹੈ । ਜਿਹੜਾ ਆਪਣੇ ਸਕੇ ਭਰਾ ਤੇ ਉਸਦੇ ਲੜਕੇ ਲੀਲਾ ਸਿੰਘ ਤੇ ਨਿਰਭੈ ਸਿੰਘ ਨਾਲ ਮਿਲਕੇ ਉਹਨਾ ਦੇ ਹਿੱਸੇ ਦੀ 3.1/2 ਕਿੱਲੇ ਜਮੀਨ ਦੀ ਕਮਾਈ ਵੀ ਉਹਨਾ ਨੂੰ ਖਵਾ ਰਿਹਾ ਹੈ । ਉਹਨਾ ਦੱਸਿਆ ਕਿ ਉਹ ਤਿੰਨੇ ਭੈਣਾ ਆਪਣਾ ਪੇਟ ਪਾਲਣ ਲਈ ਖੇਤਾ ਵਿੱਚ ਦਿਹਾੜੀਆ ਕਰਕੇ ਆਪਣਾ ਜੀਵਨ ਬਸਰ ਕਰ ਰਹੀਆ ਨੇ, ਪੀੜਤ ਲੜਕੀਆ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾ ਮੇਰੀ ਮਾਤਾ ਦੀ ਸਿਹਤ ਖਰਾਬ ਹੋ ਗਈ ਸੀ। ਪਰ ਮੇਰੇ ਪਿਤਾ ਵੱਲੋ ਉਸਦਾ ਇਲਾਜ ਨਾ ਕਰਵਾਉਣ ਕਾਰਨ ਮੇਰੀ ਮਾਤਾ ਆਪਣੀ ਜਿੰਦਗੀ ਤੋ ਹੱਥ ਧੋ ਬੈਠੀ, ਪੀੜਤ ਲੜਕੀ ਜਸਪਾਲ ਕੌਰ ਨੇ ਦੱਸਿਆ ਕਿ ਉਸਦਾ ਤਾਇਆ ਤਾਈ ਅਤੇ ਉਸਦੇ ਲੜਕੇ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਅਤੇ ਗਲਤ ਇਲਜਾਮ ਲਾਉਦੇ ਹਨ। ਉਹਨਾ ਕਿਹਾ ਕਿ ਉਹ ਇਹ ਸਭ ਉਹਨਾ ਦੀ ਜਮੀਨ ਹਥਿਆਉਣ ਲਈ ਕਰ ਰਹੇ ਹਨ। ਪੀੜਤ ਲੜਕੀਆ ਨੇ ਦੱਸਿਆ ਕਿ ਜੇ ਅੱਜ ਉਹਨਾ ਦੀ ਮਾ ਜਿਉਦੀ ਹੁੰਦੀ ਤਾ ਉਹਨਾ ਨੂੰ ਦਰ-ਦਰ ਦੀਆ ਧੋਕਰਾ ਨਾਲ ਖਾਣਿਆ ਪੈਦੀਆ। ਪੱਤਰਕਾਰਾ ਸਾਹਮਣੇ ਪੀੜਤ ਲੜਕੀਆ ਨੂੰ ਪੇਸ ਕਰਨ ਵਾਲੇ ਲੋਕ ਜਨ ਸਕਤੀ ਦੀ ਮਹਿਲਾ ਸੈਲ ਦੀ ਇੰਚਾਰਜ ਮਨਦੀਪ ਕੌਰ ਨੇ ਕਿਹਾ ਕਿ ਨੰਨੀ ਛਾ ਦਾ ਹੋਕਾ ਦੇਣ ਵਾਲੀ ਕੇਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ ਦੇ ਇਲਾਕੇ ਵਿੱਚ ਕਿਸ ਕਦਰ ਧੀਆ ਦੀ ਬੇ-ਕਦਰੀ ਹੋ ਰਹੀ ਹੈ। ਪੀੜਤ ਲੜਕੀਆ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੋ ਮੰਗ ਕੀਤੀ ਹੈ, ਕਿ ਉਹਨਾ ਨੂੰ ਬਣਦਾ ਇਨਸਾਫ ਦਵਾਇਆ ਜਾਵੇ ਜੀ। ਇਸ ਸਬੰਧੀ ਜਦੋ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਲੜਕੀਆ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ। ਥਾਣਾ ਬਾਲਿਆਵਾਲੀ ਦੇ ਐਸ.ਐਚ.ਓ. ਇਕਬਾਲ ਖਾਨ ਦਾ ਕਹਿਣਾ ਸੀ ਕਿ ਉਹਨਾ ਨੂੰ ਅੱਜ ਹੀ ਇਹਨਾ ਲੜਕੀਆ ਦੀ ਸ਼ਿਕਾਇਤ ਮਿਲੀ ਹੈ। ਉਹ ਬਣਦੀ ਕਾਰਵਾਈ ਕਰ ਰਹੇ ਹਨ। ਹੁਣ ਦੇਖਣਾ ਇਹ ਹੈ, ਕਿ ਇਹਨਾ ਬੇਵੱਸ ਧੀਆ ਨੂੰ ਬਣਦਾ ਇਨਸਾਫ ਮਿਲੇਗਾ ਜਾ ਨਹੀ ।

Share Button

Leave a Reply

Your email address will not be published. Required fields are marked *