ਪਿੰਡ ਡਿੱਬੀਪੁਰਾ ਦੇ ਸਰਕਾਰੀ ਐਲੀਮੇਟਰੀ ਸਕੂਲ ਦੀ ਹਾਲਤ ਸਰਕਾਰ ਦੇ ਦਾਵੇਆ ਦੀ ਪੋਲ ਖੋਲਦੀ ਹੇੈ

ss1

ਪਿੰਡ ਡਿੱਬੀਪੁਰਾ ਦੇ ਸਰਕਾਰੀ ਐਲੀਮੇਟਰੀ ਸਕੂਲ ਦੀ ਹਾਲਤ ਸਰਕਾਰ ਦੇ ਦਾਵੇਆ ਦੀ ਪੋਲ ਖੋਲਦੀ ਹੇੈ

15-11 (3) 15-11 (4)

ਅਮਰਕੋਟ, 14 ਮਈ (ਬਲਜੀਤ ਸਿੰਘ ਅਮਰਕੋਟ): ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋ ਪਿੰਡਾ ਦੇ ਸਰਕਾਰੀ ਸਕੂਲਾ ਨੂੰ ਸੁੰਦਰਤਾ ਅਤੇ ਸਿੱਖਿਆ ਪ੍ਰਤੀ ਉਚਾ ਚੁੱਕਣ ਲਈ ਜਿਲ੍ਹੇ ਦੇ ਮੁੱਖ ਅੱਫਸਰਾ ਨੂੰ ਸੱਖਤ ਹਦਾਇਤਾ ਕੀਤੀਆ ਹੋਇਆ ਹਨ ਕਿ ਜਿਲ੍ਹੇ ਅੰਦਰ ਪੈਦੇ ਪਿਡਾ ਵਿੱਚ ਕੋਈ ਵੀ ਸਕੂਲ ਵਿਕਾਸ ਪੱਖੋ ਅਤੇ ਸਿੱਖਿਆ ਪੱਖੋ ਪਿਛੇ ਨਾ ਰਹੇ। ਪਰ ਜਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਦੇ ਪਿੰਡ ਡਿੱਬੀਪੁਰਾ ਦਾ ਸਰਕਾਰੀ ਐਲੀਮੇਟਰੀ ਸਕੂਲ ਦੀ ਹਾਲਤ ਸਰਕਾਰ ਦੇ ਦਾਵੇਆ ਦੀ ਪੋਲ ਖੋਲਦਾ ਹੈ ਕਿਉਕਿ ਇਸ ਸਕੂਲ ਦੇ ਨਾਲ ਲੱਗਦਾ ਪਿੰਡ ਦਾ ਛੱਪੜ ਜੋ ਕਿ ਕਈ ਭਿਆਨਕ ਬਿਮਾਰੀਆ ਨੂੰ ਸੱਦਾ ਦੇ ਰਿਹਾ ਅਤੇ ਸਕੂਲ ਦੀ ਛੱਪੜ ਵਾਲੇ ਬਨੇ ਕੰਧ ਨਾ ਹੋਣ ਕਾਰਨ ਬੱਚਿਆ ਨੂੰ ਮਜਬੂਰਨ ਛੱਪੜ ਕੰਡੇ ਬੈਠ ਕੇ ਛੱਪੜ ਵਿੱਚੋ ਆਉਦੀ ਗੰਦੀ ਬੱਦਬੂ ਨੂੰ ਸੈਹਣ ਕਰਕੇ ਪੜਣਾ ਪੈਦਾ ਹੈ। ਇਥੋ ਤੱਕ ਹੀ ਨਹੀ ਸਕੂਲ ਦੇ ਅਧਿਆਪਕਾ ਵੱਲੋ ਬੱਚਿਆ ਨੂੰ ਮਿੱਡੇ ਮੀਲ ਵੱਲੋ ਤਿਆਰ ਕੀਤਾ ਜਾਂਦਾ ਖਾਣਾ ਵੀ ਛੱਪੜ ਕੰਡੇ ਬਿਠਾਕੇ ਖਵਾਇਆ ਜਾਂਦਾ ਹੈ। ਸਕੂਲ ਪ੍ਰਸ਼ਾਸਨ ਬੱਚਿਆ ਦੀਆ ਜਿੰਦਗੀਆ ਨਾਲ ਸ਼ਰੇਆਮ ਖਿੱਲਵਾੜ ਕਰ ਰਿਹਾ ਹੈ ਅਤੇ ਬੱਚਿਆ ਨੂੰ ਭਿਆਨਕ ਬਿਮਾਰੀਆ ਵੱਲ ਧੱਕ ਰਿਹਾ ਹੈ। ਪਰ ਇਹ ਸਬਕੁੱਝ ਅੱਖੀ ਵੇਖਦੇ ਹੋਏ ਵੀ ਜਿਲ੍ਹਾ ਪ੍ਰਸ਼ਾਸਨ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ। ਜਦ ਇਸ ਸਬੰਦੀ ਬੀ ਉ ਹਰਦੀਪ ਸਿੰਘ ਖੇਮਕਰਨ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਜੇ ਸਰਕਾਰ ਗਰਾਂਟ ਦੇਵੇ ਗੀ ਤਾ ਅਸੀ ਸਕੂਲ ਦੀ ਕੰਧ ਕਰਾਵਾਂਗੇ ਅਸੀ ਆਪਣੇ ਕੋਲੋ ਤਾ ਕੰਧ ਨਹੀ ਕਰਵਾ ਸਕਦੇ।

15-11 (1) ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਅੰਗਰੇਜ ਸਿੰਘ ਨੇ ਕਿਹਾ ਕਿ ਪਿੰਡ ਡਿੱਬੀਪੁਰਾ ਦਾ ਸਰਕਾਰੀ ਐਲੀਮੇਟਰੀ ਸਕੂਲ ਹੀ ਨਹੀ ਬਲਕੀ ਇਸ ਦੇ ਨਾਲ ਲੱਗ ਦੇ ਪਿੰਡਾ ਦੇ ਸਰਕਾਰੀ ਐਲੀਮੇਟਰੀ ਸਕੂਲਾ ਦੀ ਹਾਲਤ ਤਰਸ ਯੋਗ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਇਹ ਸਬਕੁੱਝ ਜਾਣਦੇ ਹੋਏ ਵੀ ਅੱਖਾ ਬੰਦ ਕਰਕੇ ਕੁੰਬਕਰਨ ਦੀ ਨੀਂਦ ਸੁੱਤਾ ਪਿਆ ਹੈ। ਉਨ੍ਹਾ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦਿਆ ਹੀ ਐਸੇ ਅਧਿਕਾਰੀਆ ਤੇ ਕਾਰਵਾਈ ਕੀਤੀ ਜਾਵੇਗੀ ਜੋ ਲਾਲਚ ਦੀ ਖਾਤਰ ਮਾਸੂਮ ਬੱਚਿਆ ਦੀਆ ਜਿੰਦਗੀਆ ਨਾਲ ਖਿੱਲਵਾੜ ਕਰ ਰਹੇ ਹਨ।

   15-11 (2)

ਇਸ ਸਬੰਦੀ ਅਮਨਦੀਪ ਸਿੰਘ ਭੱਟੀ ਐਸ ਡੀ ਐਮ ਪੱਟੀ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਡਿੱਬੀਪੁਰਾ ਸਕੂਲ ਦਾ  ਸਾਰਾ ਮਸਲਾ ਡੀ ਸੀ ਸਾਹਿਬ ਦੇ ਧਿਆਨ ਵਿੱਚ ਲਿਆਕੇ ਜੱਲਦ ਹੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *