ਪਿੰਡ ਠੱਠੀ ਭਾਈ ਦੇ 20 ਪਰਿਵਾਰ ਆਪ ਵਿੱਚ ਹੋਏ ਸ਼ਾਮਲ

ss1

ਪਿੰਡ ਠੱਠੀ ਭਾਈ ਦੇ 20 ਪਰਿਵਾਰ ਆਪ ਵਿੱਚ ਹੋਏ ਸ਼ਾਮਲ
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਆਪ ਵਲੰਟੀਅਰਾਂ ਨੇ ਕੀਤਾ ਭਰਵਾਂ ਸਵਾਗਤ

19-37 (1)
ਬਾਘਾ ਪੁਰਾਣਾ,19 ਅਗਸਤ (ਸਭਾਜੀਤ ਪੱਪੂ)-ਜਿਉਂ ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਓਂ ਤਿਓਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਵਰਕਰਾਂ ਨੇ ਪਿੰਡੋ ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਅਤੇ ਪਿੰਡਾਂ ਵਿੱਚ ਲੋਕ ਧੜਾ ਧੜ ਆਪ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਤਹਿਤ ਇਥੋਂ ਨਜ਼ਦੀਕੀ ਪਿੰਡ ਠੱਠੀ ਭਾਈ ਵਿਖੇ ਵਲੰਟੀਅਰਾਂ ਦੇ ਉੱਦਮ ਸਦਕਾ ਅਨੇਕਾਂ ਪਰਿਵਾਰ ਦੋਵਾਂ ਪਾਰਟੀਆਂ ਨੂੰ ਨਾਕਾਰ ਕੇ ਆਮ ਵਿੱਚ ਸ਼ਾਮਲ ਹੋਏ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਅਰਵਿੰਦ ਸਿੰਘ ਰੀਟਾ ਸਾਬਕਾ ਮੈਂਬਰ, ਚਮਨ ਲਾਲ ਸਾਬਕਾ ਮੈਂਬਰ, ਬਲਜੀਤ ਸਿੰਘ ਭੋਲਾ,ਬਲਦੇਵ ਸਿੰਘ, ਰੂਪ ਸਿੰਘ, ਰਾਜ ਕੁਮਾਰ, ਰਘਬੀਰ ਸਿੰਘ ਬੀਰਾ, ਭੋਲਾ ਮਠਾੜੂ, ਤੀਰਥ ਰਾਮ, ਰਣਧੀਰ ਸਿੰਘ, ਅਮ੍ਰਿਤ ਸਿੰਘ, ਗੁਰਚਰਨ ਸਿੰਘ, ਰਘਬੀਰ ਅਰੋੜਾ,ਅਮਰਜੀਤ ਸਿੰਘ, ਜਗਸੀਰ ਸਿੰਘ, ਪੱਪੂ ਸਿੰਘ, ਜਸਵਿੰਦਰ ਸਿੰਘ,ਰੂਪ ਸਿੰਘ ਸਾਥੀ ਆਦਿ ਸ਼ਾਮਲ ਸਨ। ਇਸ ਮੌਕੇ ਵਲੰਟੀਅਰਾਂ ਵੱਲੋਂ ਆਪ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਆਗੂ ਜਗਮੇਲ ਸਿੰਘ ਸਾਹਿਬ ਸਰਪੰਚ,ਬਲਜਿੰਦਰ ਸਿੰਘ ਖਾਲਸਾ,ਹਰਪ੍ਰੀਤ ਸਿੰਘ ਰਿੰਟੂ,ਅਮਨ ਗਰੇਵਾਲ, ਗੁਰਪ੍ਰੀਤ ਮਨਚੰਦਾ, ਕਮਲ ਭਲੂਰ ਨੇ ਕਿਹਾ ਕਿ ਦਿਨੋਂ ਦਿਨ ਪਿੰਡਾਂ ਅੰਦਰ ਆਮ ਆਦਮੀ ਦਾ ਅਧਾਰ ਵੱਧ ਰਿਹਾ ਹੈ ਜਿਸ ਤੋਂ ਦੋਵੇਂ ਪਾਰਟੀਆਂ ਹੀ ਘਬਰਾ ਗਈਆਂ ਹਨ ਅਤੇ ਪਿੰਡਾਂ ਅੰਦਰ ਲੋਕ ਆਪ ਵਿੱਚ ਧੜਾ ਧੜ ਸ਼ਾਮਲ ਹੋ ਰਹੇ ਹਨ ਅਤੇ ਪਾਰਟੀ ਦੀ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ਦੀ ਜਿੱਤ ਯਕੀਨੀ ਹੁੰਦੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ, ਜਗਮੋਹਨ ਸਿੰਘ, ਕੇਵਲ ਸਿੰਘ,ਨਰਿੰਦਰ ਸਿੰਘ, ਪਵਨ ਕੁਮਾਰ ਪੰਮਾ, ਲਵਪ੍ਰੀਤ ਸਿੰਘ ਲਵਲਾ,ਸਤਕਰਨ ਸਿੰਘ,ਜਸਕਰਨ ਸਿੰਘ, ਡਾ. ਰਾਜੂ, ਡਾ. ਜੋਤੀ, ਰਾਜ ਕੁਮਾਰ, ਤਰਸੇਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *