Tue. Apr 23rd, 2019

ਪਿੰਡ ਠੱਠਾ ਦੇ ਨੌਜਵਾਨਾਂ ਨੈ ਆਮ ਆਦਮੀ ਪਾਰਟੀ ਨਾਲ਼ ਚੱਲਣ ਦਾ ਫੈਸਲਾ ਕੀਤਾ

ਪਿੰਡ ਠੱਠਾ ਦੇ ਨੌਜਵਾਨਾਂ ਨੈ ਆਮ ਆਦਮੀ ਪਾਰਟੀ ਨਾਲ਼ ਚੱਲਣ ਦਾ ਫੈਸਲਾ ਕੀਤਾ

18-4

ਝਬਾਲ 17 ਮਈ (ਹਰਪ੍ਰੀਤ ਸਿੰਘ ਝਬਾਲ): ਅੱਜ ਪਿੰਡ ਠੱਠਾ ਵਿਖੇ ਸਹਾਇਕ ਸੈਕਟਰ ਇੰਚਾ: ਯੂਥ ਵਿੰਗ ਡਾ: ਅੰਮ੍ਰਿਤਪਾਲ ਸਿੰਘ ਦੇ ਯਤਨਾ ਸਦਕਾ ਅਤੇ ਲਖਵਿੰਦਰ ਸਿੰਘ ਬੂਥ ਇੰਚਾ: ਠੱਠਾ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨ ਵਰਗ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਫੈਸਲਾ ਕੀਤਾ । ਇਸ ਮੌਕੇ ਡਾ: ਅੰਮ੍ਰਿਤਪਾਲ ਨੇ ਉਹਨਾਂ ਨੂੰ ਦਿੱਲੀ ਵਿੱਚ ਚਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆਂ ਕਿ ਕਿਸ ਤਰ੍ਹਾਂ ਦਿੱਲੀ ਦੀ ਸਰਕਾਰ ਨੇ ਹਰ ਇਕ ਸਰਕਾਰੀ ਕੰਮ ਵਿਚੋਂ ਪੈਸੇ ਬਚਾਏ ਜੋ ਕਿ ਉਹਨਾਂ ਨੇ ਲੋਕਾਂ ਦੀ ਭਲਾਈ ਲਈ ਖਰਚ ਕੀਤੇ, ਹਸਪਤਾਲ ਵਿਚ ਦਵਾਈ ਤੇ ਇਲਾਜ਼ ਫ੍ਰੀ ਕਰ ਦਿੱਤੇ, 700 ਲੀਟਰ ਹਰ ਘਰ ਨੂੰ ਫ੍ਰੀ ਪਾਣੀ ਦਿੱਤਾ, ਅੰਗਰੇਜ਼ੀ ਸਕੂਲ ਦੀ ਤਰਜ ਤੇ ਸਰਕਾਰੀ ਸਕੂਲਾਂ ਦੀ ਕਾਇਅ ਕਲਪ ਕੀਤੀ, ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਤੇ ਹੁਣ ਸਰਕਾਰ ਨੇ ਇਕ ਹੋਰ ਕਦਮ ਪੁੱਟਿਆ ਜਿਸ ਵਿਚ ਉਹਨਾਂ ਨੇ ਪਬਲਿਕ ਲਈ ਫਿਲਟਰ ਵਾਟਰ ਦੀ ਸਹੂਲਤ ਦਿੱਤੀ ਹੈ ਜਿਸ ਵਿਚ ਏ.ਟੀ.ਐਮ. ਦੀ ਤਰ੍ਹਾਂ ਸਿਰਫ 2 ਰੁ: ਪਾਉਣ ਨਾਲ ਤੁਸੀਂ 10 ਲੀਟਰ ਤੱਕ ਪਾਣੀ ਭਰ ਸਕਦੇ ਹੋ ।

ਉਹਨਾਂ ਨੇ ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 ਵਿਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਪੰਜਾਬ ਵਿਚ ਵੀ ਅਜਿਹੀਆਂ ਹੀ ਸਕੀਮਾਂ ਲੈ ਕੇ ਆਉਣਗੇ ਤੇ ਪੰਜਾਬ ਨੂੰ ਤਰੱਕੀ ਵੱਲ ਵਧਾਉਣਗੇ । ਇਸ ਮੌਕੇ ਹਾਜ਼ਰ ਨੌਜਵਾਨਾਂ ਵਿਚ ਜਰਨੈਲ ਸਿੰਘ, ਵਿਰਸਾ ਸਿੰਘ, ਜੱਸੀ ਸਿੰਘ, ਹਰਬੰਸ ਸਿੰਘ, ਨਿਸ਼ਾਨ ਸਿੰਘ, ਕਵਲ ਸਿੰਘ, ਪ੍ਰਮਜੀਤ ਸਿੰਘ, ਰਣਜੀਤ ਸਿੰਘ, ਤਲਵਿੰਦਰ ਸਿੰਘ, ਅਵਤਾਰ ਸਿੰਘ, ਅਕਾਸ਼ਦੀਪ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ, ਮੇਜਰ ਸਿੰਘ, ਮੁਖਤਾਰ ਸਿੰਘ, ਰਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: