Sun. Jun 16th, 2019

ਪਿੰਡ ਟੱਬਾ ਦੇ ਪਤੀ ਪਤਨੀ ਜੋੜੇ ਨੇ ਮਾਰੀ ਭਾਖੜਾ ਨਹਿਰ ਵਿੱਚ ਛਾਲ,ਪਤਨੀ ਦੀ ਲਾਸ਼ ਮਿਲੀ

ਪਿੰਡ ਟੱਬਾ ਦੇ ਪਤੀ ਪਤਨੀ ਜੋੜੇ ਨੇ ਮਾਰੀ ਭਾਖੜਾ ਨਹਿਰ ਵਿੱਚ ਛਾਲ,ਪਤਨੀ ਦੀ ਲਾਸ਼ ਮਿਲੀ

ਗੜਸ਼ੰਕਰ,11ਜੁਲਾਈ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਦੇ ਪਿੰਡ ਟੱਬਾ ਦੋ ਨੌਜਵਾਨ ਅਮਨਦੀਪ ਕੁਮਾਰ(25 ਸਾਲ) ਪੁੱਤਰ ਮਦਨ ਲਾਲ ਤੇ ਉਸ ਦੀ ਪਤਨੀ ਨਵਜੋਤ ਕੌਰ ਨੇ ਅਜ ਸਵੇਰੇ ਥਾਣਾ ਕੀਰਤਪਰੁ ਸਾਹਿਬ ਦੇ ਪਿੰਡ ਭਰੱਤਗੜ ਨੇੜੇ ਭਾਖੜਾ ਨਹਿਰ ਵਿੱਚ ਛਲਾਂਗ ਲਗਾ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਵਿਕ ਦੋਨਾਂ ਕੇ ਕਰੀਬ ਡੇਢ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਤੇ ਨਵਜੋਤ ਕੌਰ ਆਪਣੇ ਸਹੁਰਾ ਘਰ ਟੱਬਾ ਵਿਖੇ ਰਹਿੰਦੀ ਸੀ ਤੇ ਅਮਨਦੀਪ ਕੁਮਾਰ ਘਨੌਲੀ ਨੇੜੇ ਜੇ ਸੀ ਬੀ ਚਲਾਉਣ ਦੀ ਨੌਕਰੀ ਕਰਦਾ ਸੀ ਤੇ ਪਤੀ ਪਤਨੀ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਮਦਨ ਲਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਤਾਏ ਪਾਸ ਪਟਿਆਲਾ ਰਹਿੰਦਾ ਸੀ ਉੱਥੇ ਹੀ ਨਵਜੋਤ ਕੌਰ ਨਾਲ ਲਵ ਮੈਰਿਜ ਕਰਵਾ ਲਈ ਤੇ ਉਹਨਾਂ ਨੂੰ ਤਾਂ ਕਰੀਬ ਡੇਢ ਸਾਲ ਪਹਿਲਾਂ ਹੀ ਪਤਾ ਲੱਗਾ ਜਦ ਉਹ ਪਤਨੀ ਨੂੰ ਲੈ ਕੇ ਘਰ ਆਇਆ ਉਹਨਾਂ ਨੂੰ ਤਾਂ ਨਵਜੋਤ ਕੌਰ ਦੇ ਪੇਕਿਆਂ ਵਾਰੇ ਵੀ ਜਾਣਕਾਰੀ ਨਹੀ ਹੈ। ਮਦਨ ਲਾਲ ਨੇ ਇਹ ਵੀ ਦੱਸਿਆ ਕਿ ਨਵਜੋਤ ਕੌਰ ਆਪਣੇ ਪਤੀ ਨਾਲ ਘਨੌਲੀ ਰਹਿਣਾ ਚਾਹੁੰਦੀ ਸੀ ਪਰ ਅਮਨਦੀਪ ਕੁਮਾਰ ਆਪਣੀ ਪਤਨੀ ਨੂੰ ਨਾਲ ਲੈ ਕੇ ਜਾਣ ਨੂੰ ਤਿਆਰ ਨਹੀ ਸੀ। ਕੀਰਤਪੁਰ ਸਾਹਿਬ ਦੇ ਥਾਣਾ ਮੁੱਖੀ ਦੇਸ ਰਾਜ ਖੇਪੜ ਮੁਤਾਵਿਕ ਮਿਤ੍ਰਕਾਂ ਦੀ ਬਾਇਕ ਸਟਾਰ ਟੀ ਵੀ ਐਸ ਨੰਬਰ-ਪੀ ਬੀ-12 ਐਲ/1973 ਨਹਿਰ ਕੰਢੇ ਖੜੀ ਕਰ ਗਏ ਸਨ। ਕਰੀਬ ਸਵੇਰੇ ਸਾਢੇ ਦਸ ਵਜੇ ਕੁਝ ਲੋਕਾਂ ਨੇ ਦੋਵਾਂ ਨੂੰ ਨਹਿਰ ਵਿੱਚ ਛਾਲ ਮਾਰਦਿਆਂ ਦੇਖਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਨਵਜੋਤ ਕੌਰ ਦੀ ਲਾਸ਼ ਤਾਂ 15 ਕੁ ਮਿੰਟਾਂ ਵਿੱਚ ਤੈਰਨ ਲੱਗ ਪਈ ਜਿਸ ਨੂੰ ਬਾਹਰ ਕੱਢ ਲਿਆ ਗਿਆ ਤੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿਤੀ ਗਈ ਹੈ। ਪਰ ਅਮਨਦੀਪ ਕੁਮਾਰ ਦੀ ਲਾਸ਼ ਬਾਹਰ ਨਹੀ ਆਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

%d bloggers like this: