Sat. Jul 20th, 2019

ਪਿੰਡ ਝੇਰਿਆਂਵਾਲੀ ਚ ਔਰਤ ਲਈ ਰਿਜਰਬ ਹੋਈ ਸਰਪੰਚੀ ਲਈ ਹਰਪ੍ਰੀਤ ਕੌਰ ,ਪਰਮਜੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਆਈਆਂ ਸਾਹਮਣੇ

ਪਿੰਡ ਝੇਰਿਆਂਵਾਲੀ ਚ ਔਰਤ ਲਈ ਰਿਜਰਬ ਹੋਈ ਸਰਪੰਚੀ ਲਈ ਹਰਪ੍ਰੀਤ ਕੌਰ ,ਪਰਮਜੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਆਈਆਂ ਸਾਹਮਣੇ
ਪਾਰਟੀ ਦੇ ਹੁਕਮਾਂ ਮੁਤਾਬਕ ਜਿਸ ਨੂੰ ਪਿੰਡ ਵਾਸੀ ਚਾਹੁਣਗੇ ਉਸ ਵਿਅਕਤੀ ਨੂੰ ਹੀ ਚੋਣ ਮੈਦਾਨ ਚ ਉਤਾਰਿਆ ਜਾਵੇਗਾ:ਮੋਫਰ

ਗੁਰਜੀਤ ਸ਼ੀਂਹ, ਝੁਨੀਰ ੧੧ ਦਸੰਬਰ: ਪੰਜਾਬ ਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਸਤਾਧਾਰੀ ਪਾਰਟੀ ਦੇ ਆਪਣੀ ਉਮੀਦਵਾਰਾਂ ਦੀਆਂ ਦਾਅਵੇਦਾਰੀਆਂ ਨਜਰ ਆ ਰਹੀਆਂ ਹਨਉੱਥੇ ਇਸ ਇਲਾਕੇ ਚੋ ਮੁੱਖ ਵਿਰੋਧੀ ਧਿਰ ਅਕਾਲੀਦਲ ਫਿਲਹਾਲ ਚੁੱਪ ਨਜਰ ਆ ਰਿਹਾ ਹੈਪਿੰਡ ਝੇਰਿਆਂਵਾਲੀ ਵਿਖੇ ਸਤਾਧਾਰੀ ਪਾਰਟੀ ਚ ਆਪਣਾ ਦਾਅਵਾ ਰੱਖਣ ਵਾਲੇ ਰਾਜਵੰਤ ਸਿੰਘ ਰਾਜਾ ਦੀ ਧਰਮਪਤਨੀ ਹਰਪ੍ਰੀਤ ਕੌਰ ਨੂੰ ਪਿੰਡ ਝੇਰਿਆਂਵਾਲੀ ਵਿਖੇ ਔਰਤ ਵਜੋ ਰਾਖਵਾਂ ਕਾਰਨ ਹੋਣ ਕਾਰਨ ਚੋਣ ਮੈਦਾਨ ਚ ਉਤਾਰਿਆ ਹੈਇਸ ਮੌਕੇ ਉਹਨਾਂ ਕਿਹਾ ਕਿ ਉਹ ਲੰਬੇ ਸਮੇ ਤੋ ਅਕਾਲੀ ਪਾਰਟੀ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਹਨਜਿੰਨਾਂ ਨੂੰ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਅਸ਼ੀਰਵਾਦ ਹੋਣ ਸਦਕਾ|

  ਉਹ ਇਸ ਵਾਰ ਇੱਥੋ ਆਪਣੀ ਧਰਮਪਤਨੀ ਹਰਪ੍ਰੀਤ ਕੌਰ ਨੂੰ ਪਿੰਡ ਝੇਰਿਆਂਵਾਲੀ ਦੀ ਸਰਪੰਚੀ ਦੀ ਚੋਣ ਲੜਾਉਣਗੇਉੱਧਰ ਇਸੇ ਹੀ ਪਾਰਟੀ ਦੇ ਯੂਥ ਆਗੂ ਕੁਲਦੀਪ ਸਿੰਘ ਰੰਧਾਵਾ ਜਿੰਨਾਂ ਨੇ ਕਾਂਗਰਸ ਪਾਰਟੀ ਦੇ ਜਤਨ ਸਦਕਾ ਪਿੰਡ ਵਿੱਚ ਮਨਰੇਗਾ ਦਾ ਕੰਮ ਆਰੰਭ ਕੇ ਪਿੰਡ ਦੇ ਵਿਕਾਸ ਲਈ ਆਪਣੀ ਧਰਮ ਪਤਨੀ ਅੰਮ੍ਰਿਤਪਾਲ ਕੌਰ ਨੂੰ ਚੋਣ ਮੈਦਾਨ ਚ ਉਤਾਰਿਆ ਹੈਜਦਕਿ ਇਸੇ ਹੀ ਧਿਰ ਵਜੋ ਤੀਸਰੇ ਗੁਰਜੰਟ ਸਿੰਘ ਸੇਵਾਮੁਕਤ ਜੇਈ ਨੇ ਆਪਣੇ ਪਿੰਡ ਦੀ ਵੋਟ ਬੈਂਕ ਦੇ ਇਸ਼ਾਰੇ ਨਾਲ ਆਪਣੀ ਧਰਮ ਪਤਨੀ ਪਰਮਜੀਤ ਕੌਰ ਨੂੰ ਸਰਪੰਚੀ ਦੀ ਚੋਣ ਲਈ ਚੋਣ ਮੈਦਾਨ ਚ ਉਤਾਰ ਦਿੱਤਾ ਹੈਉੱਧਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਹੱਕ ਚ ਫਤਵਾ ਆਉਣ ਕਾਰਨ ਆਪੋ ਧਾਪੀ ਹੋਏ ਉਮੀਦਵਾਰ ਜਲਦਬਾਜੀ ਕਰਨ ਦੀ ਕੋਸ਼ਿਸ਼ ਨਾ ਕਰਨ ਜਿੰਨਾਂ ਨੂੰ ਪਿੰਡ ਦੇ ਪੁਰਾਣੇ ਕਾਂਗਰਸੀ ਅਤੇ ਮਿਹਨਤੀ ਵਰਕਰ ਚਾਹੁਣਗੇਉਸ ਉਮੀਦਵਾਰ ਨੂੰ ਹੀ ਸਰਪੰਚੀ ਦੀ ਚੋਣ ਲਈ ਪਿੰਡ ਦੇ ਸਹਿਯੋਗ ਨਾਲ ਚੋਣ ਲੜਾਈ ਜਾਵੇਗੀਆਪਹੁਦਰੀਆਂ ਕਰਨ ਵਾਲੇ ਆਪਣੀ ਚੋਣ ਦੇ ਆਪ ਹੀ ਜਿੰਮੇਵਾਰ ਹੋ ਸਕਦੇ ਹਨ।

Leave a Reply

Your email address will not be published. Required fields are marked *

%d bloggers like this: