ਪਿੰਡ ਜੀਵਨ ਸਿੰਘ ਵਾਲੇ ਵਿੱਚ ਦੋ ਧਿਰਾਂ ਵਿਚਕਾਰ ਹੋਈ ਖੂਨੀ ਝੜਪ ਵਿੱਚ ਦਰਜਨ ਵਿਅਕਤੀਆਂ ਤੇ ਕਤਲ ਦਾ ਮਾਮਲਾ ਦਰਜ

ss1

ਪਿੰਡ ਜੀਵਨ ਸਿੰਘ ਵਾਲੇ ਵਿੱਚ ਦੋ ਧਿਰਾਂ ਵਿਚਕਾਰ ਹੋਈ ਖੂਨੀ ਝੜਪ ਵਿੱਚ ਦਰਜਨ ਵਿਅਕਤੀਆਂ ਤੇ ਕਤਲ ਦਾ ਮਾਮਲਾ ਦਰਜ
ਇੱਕ ਦੀ ਮੌਤ, ਤਿੰਨ ਜਖਮੀ, ਇੱਕ ਧਿਰ ਤੇ ਕਤਲ ਦਾ ਮਾਮਲਾ ਦਰਜ

26-12
ਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- ਪਿੰਡ ਜੀਵਨ ਸਿੰਘ ਵਾਲਾ ਵਿੱਚ ਉਸ ਸਮੇਂ ਸੰਨਾਟਾ ਛਾ ਗਿਆ ਜਦੋਂ ਦੋ ਧਿਰਾਂ ਵਿਚਕਾਰ ਪਿਛਲੀ ਰੰਜਿਸ਼ ਦੇੇ ਚਲਦਿਆਂ ਹੋਈ ਖੂਨੀ ਝੜਪ ਵਿੱਚ ਇੱਕ ਧਿਰ ਨੇ ਦੂਸਰੀ ਧਿਰ ਦੇ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ 8 ਵਿਅਕਤੀਆਂ ਸਮੇਤ 5 ਅਣਪਛਾਤੇ ਵਿਅਕਤੀਆਂ ਤੇ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਤਫਦੀਸ਼ੀ ਅਫਸਰ ਜਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਜਗਾ ਰਾਮ ਤੀਰਥ ਦੇ ਜਸਵੰਤ ਸਿੰਘ ਬੱਬੂ ਦੀ ਦਿਲਪ੍ਰੀਤ ਸਿੰਘ ਪੁੱਤਰ ਬੀਰਬਲ ਸਿੰਘ ਵਾਸੀ ਜੀਵਨ ਸਿੰਘ ਵਾਲਾ ਨਾਲ ਦੋਸਤੀ ਸੀ ਤੇ ਮ੍ਰਿਤਕ ਬੱਬੂ ਅਕਸਰ ਹੀ ਜੀਵਨ ਸਿੰਘ ਵਾਲੇ ਦੇ ਦਿਲਪ੍ਰੀਤ ਦੇ ਘਰ ਆੳਂੁਦਾ ਰਹਿੰਦਾ ਸੀ। ਜੀਵਨ ਸਿੰਘ ਵਾਲੇ ਦੇ ਦਿਲਪ੍ਰੀਤ ਸਿੰਘ ਦੇ ਪਰਿਵਾਰ ਦਾ ਝਗੜਾ ਪਿੰਡ ਦੇ ਕੇਵਲ ਸਿੰਘ ਪੁੱਤਰ ਗੁਰਤੇਜ ਸਿੰਘ ਸਮੇਤ ਕੁੱਝ ਹੋਰ ਵਿਅਕਤੀਆਂ ਨਾਲ ਪਿਛਲੀ ਰੰਜਿਸ਼ ਤਹਿਤ ਹੋ ਗਿਆ ਜਿਸ ਕਰਕੇ ਬੱਬੂ ਵੀ ਉੱਥੇ ਚਲਾ ਗਿਆ। ਪਿੰਡ ਜੀਵਨ ਸਿੰਘ ਵਾਲੇ ਵਿੱਚ ਦੋਵੇਂ ਧਿਰਾਂ ਵਿਚਕਾਰ ਹੋਈ ਲੜਾਈ ਵਿੱਚ ਜਸਵੰਤ ਸਿੰਘ ਬੱਬੂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਵਿਅਕਤੀ ਜਖਮੀ ਹੋ ਗਏ। ਲੜਾਈ ਵਿੱਚ ਜਖਮੀ ਹੋਏ ਵਿਅਕਤੀਆ ਵਿੱਚ ਗੁਰਤੇਜ ਸਿੰਘ ਪੁੱਤਰ ਜੰਗ ਸਿੰਘ, ਕੇਵਲ ਸਿੰਘ ਪੁੱਤਰ ਗੁਰਤੇਜ ਸਿੰਘ, ਮਲਕੀਤ ਕੌਰ ਤੇ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ‘ਤੇ ਕਥਿਤ ਦੋਸ਼ੀ ਕੇਵਲ ਸਿੰਘ ਪੱਤਰ ਗੁਰਤੇਜ ਸਿੰਘ, ਬਲਕਰਨ ਸਿੰਘ ਪੁੱਤਰ ਸਾਧਾ ਸਿੰਘ, ਸ਼ਿੰਦਰ ਸਿੰਘ ਮੈਂਬਰ ਪੁੱਤਰ ਮੰਗੂ ਸਿੰਘ, ਸਾਵਲੀ ਪਿਤਾ ਸਾਧਾ ਸਿੰਘ, ਗੁੱਲਾ ਸਿੰਘ ਪੁੱਤਰ ਜੂਪਾ ਸਿੰਘ, ਕਾਲਾ ਸਿੰਘ ਪੁੱਤਰ ਜੰਟਾ ਸਿੰਘ, ਬੱਬੂ ਸਿੰਘ ਪੁੱਤਰ ਮੀਗਣਦਾਸ, ਕਾਲਾ ਸਿੰਘ ਪੁੱਤਰ ਬਿੰਦਰ ਸਿੰਘ ਸਮੇਤ ਪੰਜ ਹੋਰ ਅਣਪਛਾਤੇ ਵਿਅਕਤੀਆਂ ਤੇ ਆਈ.ਪੀ.ਸੀ. ਦੀ ਧਾਰਾ 302, 323, 435, 427, 148, 149 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *