ਪਿੰਡ ਚੱਠਾ ਨੰਨਹੇੜਾ ਦੇ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਿਸਾਨ ਪਰੇਸ਼ਾਨ

ss1

ਪਿੰਡ ਚੱਠਾ ਨੰਨਹੇੜਾ ਦੇ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਿਸਾਨ ਪਰੇਸ਼ਾਨ
ਅਧਿਕਾਰੀ ਭੱਜ ਰਹੇ ਨੇ ਆਪਣੀ ਜਿੰਮੇਵਾਰੀ ਤੋਂ

24-13

ਦਿੜ੍ਹਬਾ ਮੰਡੀ 23 ਜੂਨ (ਰਣ ਸਿੰਘ ਚੱਠਾ ) ਸਬ ਬਰਾਂਚ ਸੁਨਾਮ ਸੂਲਰ ਘਰਾਟ ਤੋਂ ਨੀਲੋਵਾਲ ਨੂੰ ਜਾਂ ਦੀ ਨਹਿਰ ਵਿੱਚੋਂ ਪਿੰਡ ਚੱਠਾ ਨੰਨਹੇੜਾ ਦੇ ਖੇਤਾਂ ਨੂੰ ਜਾਣ ਵਾਲਾ ਮਾਈਨਰ 1 ਰਜਵਾਹੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਨੂੰ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਰਣ ਸਿੰਘ ਚੱਠਾ ਇਕਾਈ ਮੀਤ ਪ੍ਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਮਨਦੀਪ ਸਿੰਘ ਜੱਗੀ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਕਮੇ ਦੀ ਅਣਗਹਿਲੀ ਕਾਰਨ ਇਸ ਰਜਵਾਹੇ ਵਿੱਚ ਵਾਰ ਵਾਰ ਪਾੜ ਪੈ ਜਾਂਦਾ ਹੈ ਅਤੇ ਇਸ ਨੂੰ ਬੰਦ ਕਰਵਾਉਣ ਲਈ ਕੋਈ ਵੀ ਮੁਲਾਜ਼ਮ ਜਾ ਅਧਿਕਾਰੀ ਨਹੀਂ ਪਾਹੁੰਚਦਾ।ਜਿਸ ਕਰਕੇ ਨੇੜਲੇ ਖੇਤਾਂ ਦਾ ਪਾਣੀ ਤੇ ਰੇਤ ਕਾਰਨ ਕਾਫੀ ਨੁਕਸਾਨ ਹੋ ਜਾਂਦਾ ਹੈ। ਅੱਗੇ ਵਾਲੇ ਖੇਤਾਂ ਨੂੰ ਕਈ ਦਿਨ ਪਾਣੀ ਨਾ ਪਾਹੁੰਚਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨੇ ਨੂੰ ਪਾਣੀ ਦੇਣਾ ਪੈਂਦਾ ਹੈ।ਜਦੋਂ ਇਸ ਸਬੰਧੀ ਮਹਿਕਮੇ ਦੇ ਜੇਈ ਪ੍ਰੀਤਮ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਜੇਈ ਨੇ ਕਿਹਾ ਕਿ ਇਸ ਨੂੰ ਬੰਦ ਕਰਨ ਲਈ ਮੈਂ ਹੁਣੇ ਮੁਲਾਜ਼ਮਾਂ ਨੂੰ ਭੇਜ ਰਿਹਾ ਹਾਂ ।

ਜਦੋਂ ਇਸ ਸਬੰਧੀ ਮੈਟ ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਹੈਰਾਨੀਜਨਕ ਸੀ ਉਸ ਨੇ ਕਿਹਾ ਕਿ ਸਾਡੀ ਡਿਊਟੀ ਇਸ ਪਾੜ ਤੋਂ ਪਿੱਛੇ ਤੱਕ ਹੀ ਬਣਦੀ ਹੈ ਅੱਗੇ ਸਾਡੀ ਡਿਊਟੀ ਨਹੀਂ। ਸੰਗਤੀਵਾਲਾ ਰੋਡ ਤੋਂ ਅੱਗੇ ਰਜਵਾਹੇ ਦੀ ਸਾਂਭ ਸੰਭਾਲ ਕਰਨੀ ਕਿਸਾਨਾਂ ਦੀ ਜਿੰਮੇਵਾਰੀ ਹੈ। ਖਬਰ ਲਿਖੇ ਜਾਣ ਤੱਕ ਕੋਈ ਵੀ ਮੁਲਾਜ਼ਮ ਜਾ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਾ ਅੱਤ ਦੀ ਗਰਮੀ ਵਿੱਚ ਕਿਸਾਨ ਖੁੱਦ ਪਾੜ ਬੰਦ ਕਰਨ ਵਿੱਚ ਜੁਟੇ ਹੋਏ ਸਨ। ਇਸ ਮੋਕੇ ਖਿੱਲਾ ਸਿੰਘ ਬੂਟਾ ਸਿੰਘ ਡੱਲਾ ਸਿੰਘ ਦਰਸ਼ਨ ਸਿੰਘ ਕੇਵਲ ਸਿੰਘ ਜੱਗੀ ਸਿੰਘ ਕਰਮਜੀਤ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *