ਪਿੰਡ ਚੱਠਾ ਨੰਨਹੇੜਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਬੋਲੀ ਸੁਰੂ ਕਰਵਾਈ

ss1

ਪਿੰਡ ਚੱਠਾ ਨੰਨਹੇੜਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਬੋਲੀ ਸੁਰੂ ਕਰਵਾਈ

img-20151024-wa0023-3ਦਿੜ੍ਹਬਾ ਮੰਡੀ 25 ਅਕਤੂਬਰ (ਚੱਠਾ)ਨਜਦੀਕੀ ਪਿੰਡ ਚੱਠਾ ਨੰਨਹੇੜਾ ਦੀ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਕਾਈ ਮੀਤ ਪ੍ਰਧਾਨ ਰਣ ਸਿੰਘ ਚੱਠਾ ਜਿਲ੍ਹਾ ਮੀਡੀਆ ਚੀਫ ਕੰਟਰੋਲਰ ਹਿਉਮਨ ਰਾਈਟਸ ਮੰਚ (ਪੰਜਾਬ) ਇਕਾਈ ਪ੍ਧਾਨ ਗੋਬਿੰਦ ਸਿੰਘ ਚੱਠਾ ਨੇ ਖਰੀਦ ਇੰਸਪੈਕਟਰ ਜੋਰਾ ਸਿੰਘ ਸਹਾਇਕ ਇੰਸਪੈਕਟਰ ਸੁਰਿੰਦਰ ਕੁਮਾਰ ਨਾਲ ਝੋਨੇ ਦੀ ਫਸਲ ਦੀ ਬੋਲੀ ਸੁਰੂ ਕਰਵਾਈ ਗਈ।ਇਸ ਸਮੇਂ ਸ੍ ਰਣ ਸਿੰਘ ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਮਜਦੂਰਾਂ ਦੀ ਖੱਜਲ ਖੁਆਰੀ ਕਦੇ ਵੀ ਬਰਦਾਸ਼ਤ ਨਹੀ ਕਰਨ ਗਏ।ਚੱਠਾ ਨੇ ਕਿਹਾ ਕਿ ਇੰਸਪੈਕਟਰ ਵੱਲੋਂ ਕਿਸਾਨਾਂ ਦਾ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ ਅਤੇ ਝੋਨੇ ਦੀ ਫਸਲ ਦੀ ਨਿਰਵਿਘਨ ਬੋਲੀ ਹੋ ਰਹੀ ਹੈ।ਸ੍ਰ ਚੱਠਾ ਨੇ ਖਰੀਦ ਇੰਸਪੈਕਟਰ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣਾ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ।ਇਸ ਮੋਕੇ ਜੀਵਨ ਬਾਂਸਲ,ਕਲੱਬ ਪ੍ਧਾਨ ਰਣਜੀਤ ਬਿੱਲਾ,ਕੁਲਵਿੰਦਰ ਸਿੰਘ,ਰਵਿੰਦਰ ਡੈਵੀ,ਕਿਸਾਨ ਆਗੂ ਤੇਜਾ ਸਿੰਘ,ਗੁਰਮੀਤ ਸਿੰਘ ਚੱਠਾ,ਧੰਨਾ ਸਿੰਘ ਚੱਠਾ,ਪ੍ਰੀਤਮ ਸਿੰਘ,ਪੱਪੀ ਸਿੰਘ,ਲਾਭ ਸਿੰਘ,ਦਲਵਾਰਾ ਸਿੰਘ,ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *