ਪਿੰਡ ਚੱਠਾ ਨਨਹੇੜ੍ਹਾ ਦੀ ਗ੍ਰਾਮ ਪੰਚਾਇਤ ਦੇ ਅਣਥੱਕ ਯਤਨਾ ਸਦਕਾ ਸਕੂਲ ਅੱਪਗ੍ਰੇਡ ਹੋਇਆ

ss1

ਪਿੰਡ ਚੱਠਾ ਨਨਹੇੜ੍ਹਾ ਦੀ ਗ੍ਰਾਮ ਪੰਚਾਇਤ ਦੇ ਅਣਥੱਕ ਯਤਨਾ ਸਦਕਾ ਸਕੂਲ ਅੱਪਗ੍ਰੇਡ ਹੋਇਆ

ਪਿੰਡ ਸਮੇਤ ਇਲਾਕੇ ਵਿੱਚ ਖੁਸ਼ੀ ਦੀ ਲਹਿਰ

5-36 (1)

ਕੌਹਰੀਆਂ ,04 ਜੂਨ ( ਰਣ ਸਿੰਘ ਚੱਠਾ )- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਪੈਂਡੂ ਖੇਤਰ ਵਿੱਚ ਵਿਦਿਆ ਦਾ ਮਿਆਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਕੱਲ ਪੰਜਾਬ ਦੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਜਾਰੀ ਹੋਈ ਸੂਚੀ ਵਿੱਚ ਦਿੜ੍ਹਬਾ ਹਲਕੇ ਦੇ ਸਭ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਨ ਵਾਲੇ ਪਿੰਡ ਚੱਠਾ ਨਨਹੇੜ੍ਹਾ ਦਾ ਨਾਂ ਆਉਣ ਨਾਲ ਪਿੰਡ ਸਮੇਤ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗ੍ਰਾਮ ਪੰਚਾਇਤ ਚੱਠਾ ਨਨਹੇੜ੍ਹਾ ਦੇ ਸਰਪੰਚ ਭੋਲਾ ਸਿੰਘ ਨੇ ਕਿਹਾ ਕਿ ਸਾਡੇ ਅਗਾਹਵਧੂ ਸੋਚ ਦੇ ਧਾਰਨੀ ਨੋਜਵਾਨ ਆਗੂ ਡਰਾਇਕੈਟਰ ਗੁਰਪਿਆਰ ਸਿੰਘ ਚੱਠਾ ਸੂਬਾ ਸਕੱਤਰ ਪੰਚਾਇਤ ਯੂਨੀਅਨ ਪੰਜਾਬ ਦੇ ਸਿਰਤੋੜ ਯਤਨਾ ਸਦਕਾ ਅੱਜ ਪਿੰਡ ਦੇ ਹਾਈ ਸਕੂਲ ਨੂੰ ਅੱਪਗ੍ਰੇਡ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ । ਉਹਨਾਂ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਅਸੀਂ ਪੰਚਾਇਤ ਵਲੋਂ ਸੂਬਾ ਸਰਕਾਰ ਤੋਂ ਮਨਜੂਰੀ ਲੈ ਕੇ ਇਸ ਸਕੂਲ ਨੂੰ ਕੇਵਲ ਲੜਕੀਆਂ ਲਈ ਆਰਜੀ ਤੌਰ ਤੇ ਚਲਾ ਰਹੇ ਸੀ । ਜਿਸਦਾ ਵਧੇਰੇ ਖਰਚ ਸ੍ਰ ਗੁਰਪਿਆਰ ਸਿੰਘ ਆਪਣੀ ਨਿੱਜੀ ਕਮਾਈ ਚੋ ਕਰ ਰਹੇ ਸੀ । ਇਸ ਸਕੂਲ ਦਾ ਇਸ ਸਾਲ ਦਾ ਨਤੀਜਾ ਵੀ 100/ ਪ੍ਰਤੀਸਤ ਰਿਹਾ ਹੈ । ਜਿਸ ਨਾਲ ਇਲਾਕੇ ਵਿੱਚ ਇਸ ਸਕੂਲ ਦੀ ਖੂਬ ਚਰਚਾ ਹੋਈ ਹੈ । ਅੱਜ ਸਕੂਲ ਅੱਪਗ੍ਰੇਡ ਹੋਣ ਨਾਲ ਲਾਗਲੇ ਪਿੰਡ ਰਾਮਗੜ੍ਹ ਜਵੰਧਾ,ਖਡਿਆਲ,ਰਟੋਲਾਂ ,ਕੋਠੇ ਆਲਾ ਸਿੰਘ ਵਾਲਾ ਦੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਇਆ ਹੈ ।ਇਸ ਸਮੇਂ ਸ੍ਰ ਗੁਰਪਿਆਰ ਸਿੰਘ ਚੱਠਾ ਨੇ ਪੱਤਰਕਾਰਾ ਨੂੰ ਦੱਸਿਆ ਕਿ ਸਕੂਲ ਨੂੰ ਅਪਗ੍ਰੇਡ ਕਰਾਉਣ ਲਈ ਮਾਨਯੋਗ ਸ੍ਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਸੰਤ ਬਲਬੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ,ਗੁਰਬਚਨ ਸਿੰਘ ਬਚੀ ਪ੍ਰਬੰਧਕੀ ਡਰਾਇਕੈਟਰ ਪਾਵਰ ਕਾਮ. ਦਾ ਬਹੁਤ ਵੱਡਾ ਯੋਗਦਾਨ ਹੈ । ਉਹਨਾਂ ਸਮੂਹ ਪਿੰਡ ਤੇ ਇਲਾਕੇ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।ਇਸ ਸਮੇਂ ਚੱਠਾ ਸਪੋਰਟਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਬਿੱਲਾ, ਚੇਅਰਮੈਨ ਚਮਕੌਰ ਸਿੰਘ ਚੱਠਾ,ਵਾਇਸ ਚੇਅਰਮੈਨ ਰਣ ਸਿੰਘ ਚੱਠਾ,ਰਘਵੀਰ ਸਿੰਘ ਪੰਚ,ਸੇਵਾ ਸਿੰਘ ਪੰਚ,ਹਰਵਿੰਦਰ ਸਿੰਘ ਪੰਚ,ਖੀਲੂ ਸਿੰਘ ਸਾਬਕਾ ਪੰਚ,ਨਛੱਤਰ ਸਿੰਘ ਬਾਬਾ,ਰਾਮ ਸਿੰਘ ਗੱਡਾ,ਰਣਜੀਤ ਸਿੰਘ ਮੌੜ,ਬਲਵੰਤ ਸਿੰਘ ਖਜਾਨਚੀ ਭਗਤ ਰਵੀਦਾਸ ਮੰਦਿਰ ਕਮੇਟੀ ,ਮਾ. ਜਸਬੀਰ ਸਿੰਘ,ਲਖਵਿੰਦਰ ਸਿੰਘ ਲੱਖੀ,ਨਛੱਤਰ ਸਿੰਘ ਚੱਠਾ,ਜਗਪਾਲ ਸਿੰਘ ਸੁਸਾਇਟੀ ਪ੍ਰਧਾਨ,ਮੀਤ ਪ੍ਰਧਾਨ ਧਨੱਤਰ ਸਿੰਘ,ਨਿਰਮਲ ਸਿੰਘ ਪੰਚ,ਜਸਬੀਰ ਸਿੰਘ ਪੰਚ,ਗੁਰਤੇਜ ਸਿੰਘ ਚੇਅਰਮੈਨ ਪਸਵਕ ਕਮੇਟੀ ,ਰੇਸਮ ਸਿੰਘ ,ਅਜਮੇਰ ਸਿੰਘ ਆਦਿ ਪਿੰਡ ਦੇ ਪਤਵੰਤੇ ਵਿਅਕਤੀ ਹਾਜਰ ਸਨ ।

Share Button

Leave a Reply

Your email address will not be published. Required fields are marked *