ਪਿੰਡ ਚੇਲਾ ਦੇ ਬਖਸੀਸ ਸਿੰਘ ਨੂੰ ਗੰਭੀਰ ਜਖਮੀ ਕਰਨ ਦੇ ਦੋਸ਼ ਹੇਠ ਪਤਨੀ ਤੇ ਆਸ਼ਕ ਕਾਬੂ

ss1

ਪਿੰਡ ਚੇਲਾ ਦੇ ਬਖਸੀਸ ਸਿੰਘ ਨੂੰ ਗੰਭੀਰ ਜਖਮੀ ਕਰਨ ਦੇ ਦੋਸ਼ ਹੇਠ ਪਤਨੀ ਤੇ ਆਸ਼ਕ ਕਾਬੂ

21-20ਭਿੱਖੀਵਿੰਡ 20 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਚੇਲਾ ਵਿਖੇ ਬੀਤੇਂ ਦਿਨੀ ਮਾਰਨ ਦੀ ਨੀਯਤ ਨਾਲ ਜਖਮੀ ਕੀਤੇ ਗਏ ਇੱਕ ਵਿਅਕਤੀ ਦੇ ਸੰਬੰਧ ਭਿੱਖੀਵਿੰਡ ਪੁਲਿਸ ਵੱਲੋਂ ਜਾਂਚ ਪੜਤਾਲ ਉਪਰੰਤ ਵਿਅਕਤੀ ਦੀ ਪਤਨੀ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕੇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਬੀਤੇਂ ਦਿਨੀ ਬਖਸੀਸ ਸਿੰਘ ਵਾਸੀ ਪਿੰਡ ਚੇਲਾ ਨੂੰ ਰਾਤ ਸਮੇਂ ਕੁਝ ਵਿਅਕਤੀਆਂ ਵੱਲੋਂ ਮਾਰਨ ਦੀ ਨੀਯਤ ਨਾਲ ਗੰਭੀਰ ਜਖਮੀ ਕਰ ਦਿੱਤਾ ਗਿਆ ਤੇ ਉਸਦੀ ਪਤਨੀ ਵੱਲੋਂ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੇ ਸੰਬੰਧ ਵਿੱਚ ਪੁਲਿਸ ਥਾਣਾ ਭਿੱਖੀਵਿੰਡ ਵੱਲੋਂ ਮਕੁੱਦਮਾ ਨੰਬਰ 62 ਮਿਤੀ 8-5-2016 ਧਾਰਾ 307 ਆਈ.ਪੀ.ਸੀ ਦੇ ਅਧੀਨ ਕੇਸ ਦਰਜ ਕਰਨ ਉਪਰੰਤ ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਵੱਲੋਂ ਬਾਰੀਕੀ ਨਾਲ ਕੀਤੀ ਗਈ ਜਾਂਚ-ਪੜਤਾਲ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਬਖਸੀਸ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਗੁਆਂਢ ਵਿੱਚ ਰਹਿੰਦੇ ਰਣਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਜੋ ਕਿ ਨਾਨਕੇ ਪਿੰਡ ਚੇਲਾ ਵਿਖੇ ਰਹਿੰਦਾ ਹੈ, ਨਾਲ ਨਜਾਇਜ ਸੰਬੰਧ ਸਨ ਅਤੇ ਇਹਨਾਂ ਦੋਵਾਂ ਵੱਲੋਂ ਬਣਾਈ ਯੋਜਨਾ ਅਨੁਸਾਰ 7,8 ਮਈ ਦੀ ਰਾਤ ਨੂੰ ਰਣਜੀਤ ਸਿੰਘ ਨੇ ਮਾਰ ਦੇਣ ਦੀ ਨੀਯਤ ਨਾਲ ਬਖਸੀਸ ਸਿੰਘ ਦੇ ਸਿਰ ਵਿੱਚ ਬੈਟ ਨਾਲ ਸੱਟਾਂ ਮਾਰੀਆਂ ਅਤੇ ਮੌਕੇ ‘ਤੇ ਫਰਾਰ ਹੋ ਗਿਆ। ਪੁਲਿਸ ਵੱਲੋਂ ਦੋਸ਼ੀਆਂ ਰਣਜੀਤ ਸਿੰਘ, ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *