Sun. Aug 18th, 2019

ਪਿੰਡ ਚੀਮਾ ਵਿਖੇ ਰਜਵਾਹੇ ਨਾਲ ਬਣ ਰਹੀ ਗਲੀ ਦਾ ਵਿਵਾਦ ਗਲਤ ਲੈਵਲ ਕਾਰਨ ਤੀਜੀ ਵਾਰ ਪੁੱਜਾ ਪੁਲਿਸ ਦਰਬਾਰ

ਪਿੰਡ ਚੀਮਾ ਵਿਖੇ ਰਜਵਾਹੇ ਨਾਲ ਬਣ ਰਹੀ ਗਲੀ ਦਾ ਵਿਵਾਦ ਗਲਤ ਲੈਵਲ ਕਾਰਨ ਤੀਜੀ ਵਾਰ ਪੁੱਜਾ ਪੁਲਿਸ ਦਰਬਾਰ
ਡੇਢ ਮਹੀਨਾ ਬੀਤ ਜਾਣ ਦੇ ਬਾਅਦ ਵੀ ਪੰਚਾਇਤ ਤੋਂ ਗਲੀ ਦਾ ਕਾਰਜ ਨਾ ਚੜਿਆ ਸਿਰੇ

ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਪਿੰਡ ਚੀਮਾ ਵਿਖੇ ਪੰਚਾਇਤ ਵੱਲੋਂ ਪੱਤੀ ਰੋਡ ਤੋਂ ਪਾਰਕ ਵਾਲੀ ਸਾਈਡ ਰਜਵਾਹੇ ਨਾਲ ਪੱਕੀ ਕੀਤੀ ਜਾ ਰਹੀ ਗਲੀ ਦਾ ਵਿਵਾਦ ਤੀਜੀ ਵਾਰ ਪੁਲਿਸ ਕੋਲ ਪਹੁੰਚ ਚੁੱਕਾ ਹੈ ਅਤੇ ਇਸਦਾ ਕਾਰਨ ਬਣ ਚੁੱਕਾ ਹੈ ਗਲੀ ਦੇ ਲੇਵਲ ਸਹੀ ਨਾ ਹੋਣਾ। ਇਸ ਸੰਬੰਧੀ ਗਲੀ ਨਾਲ ਲੱਗਦੇ ਪਲਾਟ ਦੇ ਮਾਲਕ ਅਵਤਾਰ ਸਿੰਘ ਪੁੱਤਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਰਜਵਾਹੇ ਨਾਲ ਲੱਗਦੀ ਗਲੀ ਲਗਭਗ ਡੇਢ ਮਹੀਨਾ ਹੋ ਚੁੱਕਾ ਹੈ ਅਤੇ ਡੇਢ ਮਹੀਨਾ ਬੀਤ ਜਾਣ ਦੇ ਬਾਅਦ ਵੀ ਪੰਚਾਇਤ ਇਸ ਦਾ ਸਹੀ ਲੈਵਲ ਨਹੀਂ ਕਰਵਾ ਸਕੀ ਅਤੇ ਸਿਰਫ਼ ਇੱਕ ਵਿਅਕਤੀ ਇਸ ਵਿੱਚ ਅੜਿੱਕਾ ਬਣ ਚੁੱਕਾ ਹੈ ਅਤੇ ਪੰਚਾਇਤ ਦੀ ਇੰਨੀ ਜੁਰੱਅਤ ਨਹੀਂ ਕਿ ਉਕਤ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਲੈਵਲ ਵਿੱਚ ਗਲੀ ਬਣਵਾ ਸਕੇ। ਅਵਤਾਰ ਸਿੰਘ ਨੇ ਦੱਸਿਆ ਕਿ ਗਲੀ ਦਾ ਸਹੀ ਲੈਵਲ ਨਾ ਹੋਣ ਕਾਰਨ ਲਗਭਗ ਮਹੀਨਾ ਪਹਿਲਾ ਦੋ ਵਾਰ ਲੜਾਈ ਹੋ ਚੁੱਕੀ ਹੈ ਤੇ ਮਾਮਲਾ ਪੁਲਿਸ ਦਰਬਾਰ ਪੁੱਜਾ ਸੀ ਅਤੇ ਦੋ ਵਾਰ ਪਹਿਲਾਂ ਪੁਲਿਸ ਚੌਂਕੀ ਪੱਖੋ ਕੈਂਚੀਆਂ ਵਿਖੇ ਸ਼ਰਤਾਂ ਅਧੀਨ ਸਮਝੌਤਾ ਹੋਇਆ ਸੀ। ਦੋ ਵਾਰ ਪੁਲਿਸ ਵੱਲੋਂ ਕਰਵਾਏ ਸਮਝੌਤੇ ਦੇ ਬਾਅਦ ਡੇਢ ਮਹੀਨਾ ਬੀਤ ਜਾਣ ਤੇ ਵੀ ਪੰਚਾਇਤ ਇਸ ਗਲੀ ਨੂੰ ਲੈਵਲ ਵਿੱਚ ਨਹੀਂ ਬਣਵਾ ਸਕੀ। ਬੀਤੇ ਦਿਨੀਂ ਵੀ ਇਹ ਗਲੀ ਲੈਵਲ ਗਲਤ ਹੋਣ ਕਾਰਨ ਬਣਾਏ ਜਾਣ ਤੇ ਮੇਰੇ ਵੱਲੋਂ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਕੰਮ ਰੋਕਣ ਲਈ ਕਿਹਾ ਗਿਆ ਸੀ ਅਤੇ ਗਲਤ ਬਣਾਈ ਗਲੀ ਪੁੱਟ ਕੇ ਬਨਾਉਣ ਲਈ ਕਿਹਾ ਗਿਆ ਸੀ ਅਤੇ ਜਦ ਮਿਸਤਰੀ ਗਲਤ ਗਲੀ ਨੂੰ ਪੁੱਟ ਕੇ ਸਹੀ ਬਨਾਉਣ ਲੱਗਾ ਤਾਂ ਉਥੇ ਮੌਜੂਦ ਵਿਅਕਤੀ ਸੁਖਜਿੰਦਰ ਸਿੰਘ ਪੁੱਤਰ ਦਲਜੀਤ ਨੇ ਮੈਨੂੰ ਗਾਲੀ ਗਲੋਚ ਕੱਢਣ ਲੱਗਾ। ਇਸ ਸੰਬੰਧੀ ਮੇਰੇ ਵੱਲੋਂ ਸੁਖਜਿੰਦਰ ਸਿੰਘ ਖਿਲਾਫ਼ ਪੁਲਿਸ ਚੌਂਕੀ ਪੱਖੋ ਕੈਂਚੀਆਂ ਵਿਖੇ ਵੀ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।
ਪੰਚਾਇਤ ਕਾਰਜ ਵਿੱਚ ਵਿਘਨ ਪਾਉਣ ਵਾਲੇ ਖਿਲਾਫ਼ ਕਰਵਾਂਵਾਗੇ ਕਾਨੂੰਨੀ ਕਾਰਵਾਈ : ਅਧਿਕਾਰਤ ਪੰਚ: ਇਸ ਸੰਬੰਧੀ ਜਦ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਜੋ ਵੀ ਵਿਅਕਤੀ ਪੰਚਾਇਤ ਦੇ ਕਾਰਜ ਵਿੱਚ ਵਿਘਨ ਪਾਏਗਾ, ਉਸ ਖਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਪੰਚਾਇਤ ਗਲੀ ਨੂੰ ਪੂਰਨ ਲੈਵਲ ਵਿੱਚ ਹੀ ਬਣਾਵੇਗੀ।
ਜੇ.ਈ ਨੂੰ ਭੇਜ ਕੇ ਗਲੀ ਵਿੱਚ ਪੂਰਨ ਲੈਵਲ ਵਿੱਚ ਬਣਾਈ ਜਾਵੇਗੀ : ਬੀ.ਡੀ.ਪੀ.ਓ ਸ਼ਹਿਣਾ: ਇਸ ਸੰਬੰਧੀ ਜਦ ਬੀ.ਡੀ.ਪੀ.ਓ ਸ਼ਹਿਣਾ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜੇ.ਈ ਨੂੰ ਭੇਜ ਦੇ ਸਾਰੇ ਮਾਮਲੇ ਦੀ ਜਾਂਚ ਕਰਾਂਗੇ ਅਤੇ ਗਲੀ ਨੂੰ ਲੈਵਲ ਵਿੱਚ ਹੀ ਬਣਾਵਾਂਗੇ।
ਬਾਹਰ ਹੋਣ ਕਰਕੇ ਮਾਮਲਾ ਅਜੇ ਧਿਆਨ ਵਿੱਚ ਨਹੀਂ ਚੌਂਕੀ ਇੰਚਾਰਜ: ਇਸ ਸੰਬੰਧੀ ਜਦ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੰਚਾਰਜ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਚੌਂਕੀ ਤੋਂ ਬਾਹਰ ਹੋਣ ਕਾਰਨ ਇਹ ਮਾਮਲਾ ਧਿਆਨ ਵਿੱਚ ਨਹੀਂ ਹੈ ਅਤੇ ਜੇਕਰ ਅਜਿਹੀ ਕੋਈ ਗੱਲਬਾਤ ਹੋਈ ਹੈ ਤਾਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: