ਪਿੰਡ ਚੀਮਾ ਦੀ ਪੰਚਾਇਤ ਦਾ ਵਿਵਾਦ ਹੋਰ ਭਖਿਆ, ਬੀ.ਡੀ.ਪੀ.ਓ ਸ਼ਹਿਣਾ ਨੇ ਅਧਿਕਾਰਤ ਪੰਚ ਲਾਉਣ ਤੋਂ ਬਾਅਦ ਲਗਾਈ ਰੋਕ

ss1

ਪਿੰਡ ਚੀਮਾ ਦੀ ਪੰਚਾਇਤ ਦਾ ਵਿਵਾਦ ਹੋਰ ਭਖਿਆ, ਬੀ.ਡੀ.ਪੀ.ਓ ਸ਼ਹਿਣਾ ਨੇ ਅਧਿਕਾਰਤ ਪੰਚ ਲਾਉਣ ਤੋਂ ਬਾਅਦ ਲਗਾਈ ਰੋਕ
ਪੰਚਾਂ ਅਤੇ ਕਿਸਾਨ ਯੂਨੀਅਨ ਨੇ ਵੱਡਾ ਸੰਘਰਸ਼ ਵਿੱਢਣ ਦਾ ਕੀਤਾ ਐਲਾਨ

ਭਦੌੜ 09 ਅਗਸਤ (ਵਿਕਰਾਂਤ ਬਾਂਸਲ) ਪਿੰਡ ਚੀਮਾ ਦੀ ਗ੍ਰਾਮ ਪੰਚਾਇਤ ਦੇ ਪਿਛਲੇ ਕਈ ਮਹੀਨਿਆਂ ਤੋਂ ਪਏ ਵਿਵਾਦ ਕਾਰਨ ਪਿੰਡ ਦੇ ਸਰਪੰਚ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਿੰਡ ਦੇ ਠੱਪ ਪਏ ਵਿਕਾਸ ਕਾਰਜ ਚਲਾਉਣ ਲਈ ਅੱਜ ਪਿੰਡ ਦੇ 1@ ਪੰਚਾਂ ਵੱਲੋਂ ਅਧਿਕਾਰ ਕਿਸੇ ਇੱਕ ਪੰਚ ਨੂੰ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ, ਜਿਸ ਦੇ ਆਧਾਰ ਤੇ ਅੱਜ ਬੀ.ਡੀ.ਪੀ.ਓ ਸ਼ਹਿਣਾਂ ਵੱਲੋਂ ਪਿੰਡ ਦੇ ਪੰਚਾਂ ਦੀ ਮੀਟਿੰਗ ਬੀ.ਡੀ.ਪੀ.ਓ ਦਫ਼ਤਰ ਸ਼ਹਿਣਾ ਵਿਖੇ ਬੁਲਾਈ ਗਈ। ਮੀਟਿੰਗ ਦੌਰਾਨ ਪਿੰਡ ਚੀਮਾ ਦੇ 9 ਪੰਚ ਗੁਰਵਿੰਦਰ ਸਿੰਘ, ਰਾਣੀ ਕੌਰ, ਜੀਤ ਸਿੰਘ, ਗੁਰਮੇਲ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਜਗਦੇਵ ਸਿੰਘ, ਜਸਵਿੰਦਰ ਕੌਰ ਹਾਜ਼ਰ ਸਨ। ਮੀਟਿੰਗ ਵਿੱਚ ਸਮੂਹ ਹਾਜ਼ਰ ਪੰਚਾਂ ਦੀ ਸਹਿਮਤੀ ਨਾਲ ਬੀ.ਡੀ.ਪੀ.ਓ ਸ਼ਹਿਣਾ ਵੱਲੋਂ ਪੰਚ ਗੁਰਵਿੰਦਰ ਸਿੰਘ ਨੂੰ ਪਿੰਡ ਦੇ ਕਾਰਜ ਕਰਵਾਉਣ ਲਈ ਅਧਿਕਾਰ ਦੇ ਦਿੱਤੇ ਗਏ, ਪ੍ਰੰਤੂ ਪਿੰਡ ਚੀਮਾ ਦੇ ਵਿਕਾਸ ਕਾਰਜ ਚਲਾਉਣ ਦਾ ਮਸਲਾ ਉਸ ਸਮੇਂ ਫਿਰ ਉਲਝ ਗਿਆ ਜਦੋਂ ਅਧਿਕਾਰਤ ਪੰਚ ਲਾਉਣ ਨੂੰ ਰੋਕਣ ਲਈ ਸਟੇਅ ਆਰਡਰ ਲੈ ਕੇ ਬੀ.ਡੀ.ਪੀ.ਓ ਸ਼ਹਿਣਾ ਕੋਲ ਪਹੁੰਚ ਗਏ ਅਤੇ ਪਿੰਡ ਚੀਮਾ ਦੀ ਪੰਚਾਇਤ ਅਤੇ ਵਿਕਾਸ ਕਾਰਜ ਚਲਾਉਣ ਦਾ ਮਸਲਾ ਫਿਰ ਉਲਝ ਕੇ ਰਹਿ ਗਿਆ। ਇਸ ਸੰਬੰਧੀ ਜਦ ਬੀ.ਡੀ.ਪੀ.ਓ ਸ਼ਹਿਣਾਂ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਪਿੰਡ ਚੀਮਾ ਦੇ 9 ਪੰਚਾਂ ਦੀ ਸਹਿਮਤੀ ਨਾਲ ਪਹਿਲਾਂ ਗੁਰਵਿੰਦਰ ਸਿੰਘ ਅਧਿਕਾਰਤ ਪੰਚ ਲਗਾ ਦਿੱਤਾ ਸੀ, ਪ੍ਰੰਤੂ ਬਾਅਦ ਲਿਆਂਦੇ ਗਏ ਸਟੇਅ ਆਰਡਰ ਕਾਰਨ ਅਧਿਕਾਰਤ ਪੰਚ ਲਾਉਣ ਦਾ ਮਸਲਾ ਰੋਕਣਾ ਪੈ ਗਿਆ। ਇਸ ਸੰਬੰਧੀ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਸਮੇਤ ਸਮੂਹ 8 ਪੰਚਾਂ ਨੇ ਕਿਹਾ ਕਿ ਬੀ.ਡੀ.ਪੀ.ਓ ਸ਼ਹਿਣਾ ਨੇ ਅੱਜ ਬੁਲਾਈ ਗਈ ਮੀਟਿੰਗ ਦੌਰਾਨ ਹਾਜ਼ਰ ਪੰਚਾਂ ਦੀ ਸਹਿਮਤੀ ਨਾਲ ਪਿੰਡ ਚੀਮਾ ਦੇ ਵਿਕਾਸ ਕਾਰਜ ਕਰਵਾਉਣ ਲਈ ਅਧਿਕਾਰ ਦੇ ਦਿੱਤੇ ਗਏ। ਇਸ ਉਪਰੰਤ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਇਸ ਸੰਬੰਧੀ ਸਟੇਅ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜੋ ਸਟੇਅ ਲਗਾਏ ਜਾਣ ਦਾ ਮਾਮਲਾ ਹੈ, ਇਹ ਬੀ.ਡੀ.ਪੀ.ਓ ਸ਼ਹਿਣਾ ਅਤੇ ਮੁਅੱਤਲ ਕੀਤੇ ਸਰਪੰਚ ਤੇ ਪੰਚ ਦੀ ਮਿਲੀ ਭੁਗਤ ਨਾਲ ਜਾਣ ਬੁੱਝ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਾਡਾ ਕੋਈ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਇਸ ਸੰਬੰਧੀ ਕੋਈ ਵੱਡਾ ਫ਼ੈਸਲਾ ਸੰਬੰਧੀ ਮਜਬੂਰ ਹੋਵਾਂਗੇ। ਇਸ ਸੰਬੰਧੀ ਪਿੰਡ ਚੀਮਾ ਦੀਆਂ ਦੋ ਕਿਸਾਨ ਯੂਨੀਅਨਾਂ ਬੀ.ਕੇ.ਯੂ ਡਕੌਂਦਾ ਦੇ ਬਲਵੰਤ ਸਿੰਘ ਨੰਬਰਦਾਰ ਇਕਾਈ ਪ੍ਰਧਾਨ ਅਤੇ ਉਗਾਰਾਹਾਂ ਦੇ ਦਰਸ਼ਨ ਸਿੰਘ ਚੀਮਾ ਵੱਲੋਂ ਚੇਤਵਾਨੀ ਦਿੱਤੀ ਗਈ ਹੈ ਕਿ ਜੇਕਰ ਪਿੰਡ ਚੀਮਾ ਦੇ ਰੁਕ ਚੁੱਕੇ ਵਿਕਾਸ ਕਾਰਜ ਚਲਾਉਣ ਲਈ ਜੇਕਰ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਲੋੜ ਪਈ ਤਾਂ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ।

Share Button

Leave a Reply

Your email address will not be published. Required fields are marked *