ਪਿੰਡ ਚਿੱਲਾ ਨੂੰ ਮੁਹਾਲੀ ਜ਼ਿਲੇ ਦਾ ਸਭ ਤੋਂ ਖ਼ੂਬਸੂਰਤ ਅਤੇ ਵਿਕਸਿਤ ਪਿੰਡ ਬਣਾਇਆ ਜਾਵੇਗਾ-ਪ੍ਰੋ ਚੰਦੂਮਾਜਰਾ

ss1

ਪਿੰਡ ਚਿੱਲਾ ਨੂੰ ਮੁਹਾਲੀ ਜ਼ਿਲੇ ਦਾ ਸਭ ਤੋਂ ਖ਼ੂਬਸੂਰਤ ਅਤੇ ਵਿਕਸਿਤ ਪਿੰਡ ਬਣਾਇਆ ਜਾਵੇਗਾ-ਪ੍ਰੋ ਚੰਦੂਮਾਜਰਾ
ਪਿੰਡ ਚਿੱਲਾ ਇੱਕ ਕਰੋੜ ਦੀ ਲਾਗਤ ਨਾਲ ਉਸਾਰੀ ਗਈ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਕੀਤਾ ਉਦਘਾਟਨ
ਛੇ ਮਹੀਨੇ ਵਿੱਚ ਚਿੱਲੇ ਦੇ ਸਾਰੇ ਵਿਕਾਸ ਕਾਰਜ ਮੁਕੰਮਲ ਕਰਾਉਣ ਦਾ ਕੀਤਾ ਐਲਾਨ

15-29 (4)

ਐਸ.ਏ.ਐਸ.ਨਗਰ (ਮੁਹਾਲੀ), 14 ਮਈ (ਧਰਮਵੀਰ ਨਾਗਪਾਲ) ਮੁਹਾਲੀ ਜ਼ਿਲੇ ਵਿੱਚ ਪਿੰਡ ਚਿੱਲਾ ਨੂੰ ਸਭ ਤੋਂ ਖ਼ੂਬਸੂਰਤ ਅਤੇ ਵਿਕਸਿਤ ਪਿੰਡ ਵਜੋਂ ਜਾਣਿਆ ਜਾਵੇਗਾ। ਇਸ ਪਿੰਡ ਦੇ ਅੱਸੀ ਫ਼ੀਸਦੀ ਤੋਂ ਵੱਧ ਵਿਕਾਸ ਕੰਮ ਪੂਰੇ ਹੋ ਗਏ ਹਨ ਤੇ ਰਹਿੰਦੇ ਕਾਰਜ ਅਗਲੇ ਦੋ ਤਿੰਨ ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ। ਇਹ ਐਲਾਨ ਸਾਂਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਦੁਪਹਿਰੇ ਪਿੰਡ ਚਿੱਲਾ ਵਿਖੇ ਇੱਕ ਕਰੋੜ ਦੀ ਲਾਗਤ ਨਾਲ ਉਸਾਰੀ ਗਈ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਤਟਨ ਕਰਨ ਮਗਰੋਂ ਜੁੜੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨਾਂ ਦੱਸਿਆ ਕਿ ਪਿੰਡ ਵਿੱਚ ਇੱਕ ਕਰੋੜ ਦੀ ਲਾਗਤ ਨਾਲ ਸੀਵਰੇਜ, ਪੀਣ ਵਾਲਾ ਪਾਣੀ, ਗਲੀਆਂ ਅਤੇ ਫ਼ਿਰਨੀਆਂ ਦੇ ਸਾਰੇ ਕੰਮ ਮੁਕੰਮਲ ਹੋ ਗਏ ਹਨ। ਨਿਕਾਸੀ ਨਾਲਾ ਅਤੇ ਇੱਕ ਫ਼ਿਰਨੀ ਦਾ ਰਹਿੰਦਾ ਕੰਮ ਕਰਾਉਣ ਲਈ ਗਮਾਡਾ ਨੂੰ ਕਹਿ ਦਿੱਤਾ ਗਿਆ ਹੈ ਤੇ ਇਹ ਕੰਮ ਵੀ ਅਗਲੇ ਦੋ ਤਿੰਨ ਮਹੀਨਿਆਂ ਵਿੱਚ ਪੂਰੇ ਹੋ ਜਾਣਗੇ। ਉਨਾਂ ਕਿਹਾ ਕਿ ਪਿੰਡ ਨੂੰ ਜਾਂਦੀ ਸੜਕ ਉੱਤੇ ਲੱਗੀਆਂ ਹੋਈਆਂ ਸਟਰੀਟ ਲਾਈਟਾਂ ਅਗਲੇ ਹਫ਼ਤੇ ਤੱਕ ਚਾਲੂ ਹੋ ਜਾਣਗੀਆਂ। ਪ੍ਰੋ ਚੰਦੂਮਾਜਰਾ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਲਈ ਜਿੰਮ ਦਾ ਸਾਮਾਨ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਤੇ ਜਿੰਮ ਦੇ ਸਾਮਾਨ ਅਤੇ ਲਾਇਬਰੇਰੀ ਲਈ ਦੋ ਕਮਰਿਆਂ ਦੀ ਉਸਾਰੀ ਲਈ ਪੰਚਾਇਤ ਨੂੰ ਪੰਜ ਲੱਖ ਦੀ ਰਾਸ਼ੀ ਦੇ ਦਿੱਤੀ ਗਈ ਹੈ।
ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪਿੰਡ ਚਿੱਲਾ ਦੀ ਆਂਗਨਵਾੜੀ ਨੂੰ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤਵਿੱਚ ਦੋ ਕਮਰੇ ਮੁਹੱਈਆ ਕਰਾਏ ਜਾਣਗੇ। ਇਸ ਮੌਕੇ ਉਨਾਂ ਪਿੰਡ ਦੇ ਵਸਨੀਕ ਭਾਈ ਚੈਨ ਸਿੰਘ ਦੀ ਮੰਗ ਉੱਤੇ ਅਦਾਲਤਾਂ ਵੱਲੋਂ ਕਿਸਾਨਾਂ ਦੇ ਵਧਾਏ ਗਏ ਪੈਸਿਆਂ ਦੀ ਅਦਾਇਗੀ ਨੂੰ ਹੋਣ ਨੂੰ ਗੰਭੀਰਤਾ ਨਾਲ ਲੈਂਦਿਆਂ ਦੱਸਿਆ ਕਿ ਉਨਾਂ ਦੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਉਹ ਖ਼ੁਦ ਆਪਣੀ ਹਾਜ਼ਰੀ ਵਿੱਚ ਗਮਾਡਾ ਕੋਲੋਂ ਕਿਸਾਨਾਂ ਦੀਆਂ ਅਦਾਇਗੀਆਂ ਕਰਾਉਣਗੇ। ਇਸ ਮੌਕੇ ਉਨਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਦੋਵੇਂ ਪਾਰਟੀਆਂ ਵਿਕਾਸ ਦੀਆਂ ਵਿਰੋਧੀ ਹਨ ਤੇ ਸਿਰਫ਼ ਅਕਾਲੀ ਭਾਜਪਾ ਹੀ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਤੇ ਵਿਕਾਸ ਦੇ ਨਾਂ ਉੱਤੇ ਗਠਜੋੜ ਤੀਜੀ ਵਾਰ ਸਰਕਾਰ ਬਣਾਏਗਾ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਪਿੰਡ ਦੀ ਗੁੱਗਾ ਮਾੜੀ ਨੂੰ ਲਾਂਘਾ ਦਿਵਾਉਣ ਦੀ ਗੱਲ ਵੀ ਆਖੀ।
ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਲੋਕਾਂ ਨੂੰ ਆਪਣੇ ਅਤੇ ਬਿਗਾਨਿਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਨੂੰ ਨਸ਼ਿਆਂ ਦੇ ਨਾਮ ਤੋਂ ਬਦਨਾਮ ਕਰਦੇ ਹਨ , ਉਨਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ। ਇਸ ਮੌਕੇ ਉਨਾਂ ਦਾਅਵਾ ਕੀਤਾ ਕਿ ਪਿੰਡ ਚਿੱਲਾ ਦਾ ਪਿਛਲੇ ਛੇ ਮਹੀਨਿਆਂ ਵਿਚ ਜਿੰਨਾ ਵਿਕਾਸ ਹੋਇਆ ਹੈ, ਇੰਨਾ ਸੱਠ ਸਾਲਾਂ ਵਿਚ ਵੀ ਨਹੀਂ ਹੋਇਆ। ਇਸ ਮੌਕੇ ਲੇਬਰਫ਼ੈੱਡ ਦੇ ਐਮ ਡੀ ਪਰਵਿੰਦਰ ਸਿੰਘ ਸੋਹਾਣਾ, ਬਲਾਕ ਸਮਿਤੀ ਦੇ ਚੇਅਰਮੈਨ ਰੇਸ਼ਮ ਸਿੰਘ ਬੈਰੋਂਪੁਰ, ਸਾਬਕਾ ਚੇਅਰਮੈਨ ਜੱਸਾ ਭਾਗੋਮਾਜਰਾ, ਅਕਾਲੀ ਦੇ ਸਰਕਲ ਪ੍ਰਧਾਨ ਜਸਵੀਰ ਸਿੰਘ ਜੱਸੀ ਕੁਰੜਾ, ਯੂਥ ਆਗੂ ਸਤਿੰਦਰ ਸਿੰਘ ਗਿੱਲ, ਜ਼ਿਲਾ ਸਿੱਖਿਆ ਅਫ਼ਸਰ ਮੁਹਾਲੀ ਮੇਵਾ ਸਿੰਘ ਸਿੱਧੂ, ਡਿਪਟੀ ਜ਼ਿਲਾ ਸਿੱਖਿਆ ਅਫ਼ਸਰ ਗਗਨਦੀਪ ਸਿੰਘ,, ਪਰਵਿੰਦਰ ਸਿੰਘ ਤਸਿੰਬਲੀ ਕੌਂਸਲਰ, ਅਜੈਬ ਸਿੰਘ ਪਟਵੀ, ਗਮਾਡਾ ਦੇ ਐਕਸ਼ੀਅਨ ਸ੍ਰੀ ਗੁਪਤਾ, ਮੈਡਮ ਬਲਜੀਤ ਕੌਰ, ਆਦਿ ਵੀ ਮੌਜੂਦ ਸਨ। ਇਸ ਮੌਕੇ ਪਿੰਡ ਚਿੱਲਾ ਦੇ ਸਰਪੰਚ ਕੁਲਦੀਪ ਸਿੰਘ, ਅਜੈਬ ਸਿੰਘ ਗਿੱਲ, ਗੁਰਦੇਵ ਸਿੰਘ, ਬਹਾਦਰ ਸਿੰਘ (ਤਿੰਨੋਂ ਸਾਬਕਾ ਸਰਪੰਚ), ਪੰਚ ਪਰਵਿੰਦਰ ਕੌਰ, ਅਮਰੀਕ ਸਿੰਘ, ਭੂਪਿੰਦਰ ਸਿੰਘ, ਨੰਬਰਦਾਰ ਸੰਤ ਸਿੰਘ, ਮਾਸਟਰ ਅਮਰਜੀਤ ਸਿੰਘ, ਪ੍ਰੋ ਜਗਤਾਰ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪ੍ਰੋ ਚੰਦੂਮਾਜਰਾ ਤੇ ਹੋਰਨਾਂ ਆਗੂਆਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *