ਪਿੰਡ ਗੁੜੇ ਵਿਖੇ ‘ਅਰਜਨ ਐਵਾਰਡੀ ਗੁਰਦਿਆਲ ਸਿੰਘ ਮੱਲ੍ਹੀ ਯਾਦਗਾਰੀ ਹਾਈਟੈੱਕ ਸਪੋਰਟਸ ਪਾਰਕ’ ਦਾ ਇਆਲੀ ਵੱਲੋਂ ਉਦਘਾਟਨ

ss1

ਪਿੰਡ ਗੁੜੇ ਵਿਖੇ ‘ਅਰਜਨ ਐਵਾਰਡੀ ਗੁਰਦਿਆਲ ਸਿੰਘ ਮੱਲ੍ਹੀ ਯਾਦਗਾਰੀ ਹਾਈਟੈੱਕ ਸਪੋਰਟਸ ਪਾਰਕ’ ਦਾ ਇਆਲੀ ਵੱਲੋਂ ਉਦਘਾਟਨ

2mlp01ਮੁੱਲਾਂਪੁਰ ਦਾਖਾ, 02 ਦਸੰਬਰ (ਮਲਕੀਤ ਸਿੰਘ) ਹਲਕਾ ਦਾਖਾ ਦੇ ਪਿੰਡਾਂ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਦੂਰਅੰਦੇਸ਼ੀ ਅਤੇ ਯੋਜਨਾਵੱਧ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਹਾਈਟੈੱਕ ਸਪੋਰਟਸ ਪਾਰਕਾਂ ਦੀ ਲੜੀ ਤਹਿਤ ਅੱਜ ਪਿੰਡ ਗੁੜੇ ਵਿਖੇ ਪੌਣੇ ਤਿੰਨ ਏਕੜ ਜਗ੍ਹਾ ਵਿਚ 52 ਲੱਖ ਦੀ ਲਾਗਤ ਨਾਲ ਬਣੇ ‘ਅਰਜਨ ਐਵਾਰਡੀ ਗੁਰਦਿਆਲ ਸਿੰਘ ਮੱਲ੍ਹੀ ਯਾਦਗਾਰੀ ਹਾਈਟੈੱਕ ਸਪੋਰਟਸ ਪਾਰਕ’ ਅੱਜ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਗੁਬਾਰੇ ਛੱਡ ਕੇ ਰਸ਼ਮੀ ਉਦਘਾਟਨ ਕਰਨ ਉਪਰੰਤ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆ ਆਖਿਆ ਕਿ ਉਨ੍ਹਾਂ ਨੂੰ ਹਲਕੇ ਦਾ ਵਿਕਾਸ ਅਤੇ ਲੋਕਾਂ ਦੇ ਕੰਮ ਕਰਕੇ ਹੀ ਸਕੂਨ ਮਿਲਦਾ ਹੈ, ਜਦਕਿ ਵਿਰੋਧੀ ਉਨ੍ਹਾਂ ਨੂੰ ਉਪਰ ਝੂਠੇ ਤੇ ਬੇ-ਬੁਨਿਆਦ ਦੋਸ਼ ਲਗਾ ਕੇ ਬਦਨਾਮ ਕਰ ਰਹੇ ਹਨ ਪਰ ਉਨ੍ਹਾਂ ਵਿਰੋਧੀਆਂ ਦੀਆਂ ਕੋਝੀਆਂ ਹਰਕਤਾਂ ਨਾਲ ਰੁਕਣ ਵਾਲੇ ਨਹੀਂ, ਸਗੋਂ ਪਹਿਲਾਂ ਨਾਲੋਂ ਵੱਧ ਮਿਹਨਤ, ਦਿ੍ਰੜਤਾ ਤੇ ਲਗਨ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਇਸ ਉਦਘਾਟਨੀ ਸਮਾਰੋਹ ਦੌਰਾਨ ਜਿਥੇ ਗੱਤਕਾ ਟੀਮ ਨੇ ਖਾਲਸਾਈ ਜੌਹਰ ਦਿਖਾਏ, ਉਥੇ ਹੀ ਨੌਜਵਾਨਾਂ ਨੇ ਭੰਗੜੇ ਅਤੇ ਕੁੜੀਆਂ ਨੇ ਗਿੱਧੇ ਨਾਲ ਸਰੋਤਿਆਂ ਦਾ ਮਨ ਮੋਹ ਲਿਆ, ਸਗੋਂ ਇਸ ਮੌਕੇ ਲੜਕੇ ਤੇ ਲੜਕੀਆਂ ਦੇ ਬਾਸਕਿਟਬਾਲ ਦੇ ਮੁਕਾਬਲੇ ਕਰਵਾਏ। ਇਸ ਮੌਕੇ ਤੇਜਾ ਸਿੰਘ ਧਾਲੀਵਾਲ ਸੈਕਟਰੀ ਪੰਜਾਬ ਸਟੇਟ ਬਾਸਕਿਟਬਾਲ, ਸਰਪੰਚ ਸਰਬਜੀਤ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਚਰਨਜੀਤ ਕੌਰ, ਹਰਮੀਤ ਸਿੰਘ, ਮੇਵਾ ਸਿੰਘ, ਸਵਰਨ ਸਿੰਘ, ਸਿਕੰਦਰ ਸਿੰਘ (ਸਾਰੇ ਪੰਚ), ਚਰਨ ਸਿੰਘ, ਗੁਰਦੀਪ ਸਿੰਘ, ਜੱਥੇਦਾਰ ਜਰਨੈਲ ਸਿੰਘ, ਬਿੱਕਰ ਸਿੰਘ ਔਰੰਗਾਬਾਦ, ਬਲਵੰਤ ਸਿੰਘ, ਵੀਰਪਾਲ ਸਿੰਘ, ਪ੍ਰੋ. ਸੁਰਜੀਤ ਸਿੰਘ, ਡਾ. ਦਲੀਪ ਸਿੰਘ, ਚਰਨ ਸਿੰਘ ਠੇਕੇਦਾਰ, ਅਜੀਤ ਸਿੰਘ, ਸੋਹਨ ਸਿੰਘ (ਦੋਵੇਂ ਸਾਬਕਾ ਸਰਪੰਚ), ਗੁਰਬਚਨ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ ਮੱਲ੍ਹੀ, ਗੁਰਪਾਲ ਸਿੰਘ ਫੌਜੀ, ਸਤਵੰਤ ਸਿੰਘ, ਦਾਨ ਸਿੰਘ ਮੱਲ੍ਹੀ, ਜਸਪਾਲ ਸਿੰਘ, ਇਕਬਾਲ ਸਿੰਘ ਬਾਲੀ ਅਤੇ ਐਨ.ਆਰ.ਆਈ. ਵੀਰਾਂ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਤੇ ਨਗਰ ਨਿਵਾਸੀ ਮੌਜੂਦ ਸਨ।

 

Share Button

Leave a Reply

Your email address will not be published. Required fields are marked *