ਪਿੰਡ ਖੁੱਡੀ ਖੁਰਦ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਆਯੋਜਿਤ

ss1

ਪਿੰਡ ਖੁੱਡੀ ਖੁਰਦ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਆਯੋਜਿਤ

2-26 (1) 2-26 (2)
ਮਹਿਲ ਕਲਾਂ 1 ਜੁਲਾਈ (ਗੁਰਭਿੰਦਰ ਗੁਰੀ/ ਪਰਦੀਪ ਕੁਮਾਰ) ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਇੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਖੁੱਡੀ ਖੁਰਦ ਬਲਾਕ ਬਰਨਾਲਾ ਵਿਖੇ ਦੁੱਧ ਉਤਪਾਦਕ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਹਲਕਾ ਇੰਚਾਰਜ, ਭਦੌੜ ਸ. ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਨੇ ਕੀਤਾ ਅਤੇ ਆਪਣੇ ਵਿਚਾਰ ਰੱਖੇ।
ਕੈਂਪ ਵਿੱਚ ਡੇਅਰੀ ਇੰਸਪੈਕਟਰ ਸ੍ਰੀ ਸੁਭਾਸ਼ ਸਿੰਗਲਾ ਨੇ ਆਧੁਨਿਕ ਸ਼ੈਡਾ ਅਤੇ ਮਹਿਕਮੇ ਦੀਆਂ ਵੱਖ-ਵੱਖ ਗਤਿਵਿਧੀਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਟੈਕਨੀਕਲ ਅਫ਼ਸਰ ਸ੍ਰੀ ਮਨਿੰਦਰਪਾਲ ਨੇ ਪਸ਼ੂਆਂ ਦੀਆਂ ਨਸਲਾਂ ਅਤੇ ਉਹਨਾਂ ਦੀ ਸਾਂਭ-ਸੰਭਾਲ ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਬੁਲਾਏ ਮਾਹਿਰਾਂ ਦਰਸ਼ਨ ਸਿੰਘ ਨੇ ਹਰੇ ਚਾਰੇ ਬਾਰੇ, ਡਾ. ਪ੍ਰੀਤ ਮਹਿੰਦਰ ਨੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ, ਡਾ. ਜੋਗਿੰਦਰ ਸਿੰਘ ਟੰਡਨ ਨੇ ਕੇ. ਵੀ. ਕੇ. ਬਾਰੇ ਅਤੇ ਮੱਛੀ ਪਾਲਣ ਅਫਸਰ ਹਰਵਿੰਦਰ ਸਿੰਘ ਨੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਚਰਨਜੀਤ ਧੀਰ ਵੱਲੋਂ ਮੋਬਾਇਲ ਵੈਨ ਰਾਹੀਂ ਕੈਟਲ ਫੀਡ ਦੇ ਸੈਂਪਲ ਟੈਸਟ ਕਰ ਕੇ ਨਤੀਜੇ ਮੌਕੇ ਉੱਪਰ ਹੀ ਮੁਹੱਈਆ ਕਰਵਾਏ ਗਏ। ਕੈਂਪ ਵਿੱਚ ਸ. ਗੁਰਜੀਤ ਸਿੰਘ ਖੁੱਡੀ ਨੇ ਸਾਰੇ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਗੁਰਮੀਤ ਸਿੰਘ ਡੇਅਰੀ ਫੀਲਡ ਅਸਿਸਟੈਂਟ, ਭੋਲਾ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ, ਗੁਰਜੀਤ ਸਿੰਘ ਪੰਚ ਨੇ ਕੈਂਪ ਨੂੰ ਨੇਪਰੇ ਚਾੜਨ ਵਿੱਚ ਪੂਰਾ ਸਹਿਯੋਗ ਦਿੱਤਾ।

Share Button

Leave a Reply

Your email address will not be published. Required fields are marked *