Sun. Apr 21st, 2019

ਪਿੰਡ ਖਡਿਆਲ ਵਿਖੇ ਸ਼ਾਨਦਾਰ ਟਰੈਕਟਰ-ਟੋਚਨ ਮੁਕਾਬਲੇ ਕਰਵਾਏ ਗਏ

ਪਿੰਡ ਖਡਿਆਲ ਵਿਖੇ ਸ਼ਾਨਦਾਰ ਟਰੈਕਟਰ-ਟੋਚਨ ਮੁਕਾਬਲੇ ਕਰਵਾਏ ਗਏ

ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਕਰਦੇ ਨੇ ਦਿਲੋਂ ਪਿਆਰ-ਵਿਨਰਜੀਤ ਗੋਲਡੀ

picsart_09-28-12-03-13

ਦਿੜਬਾ ਮੰਡੀ 28 ਸਤੰਬਰ (ਰਣ ਸਿੰਘ ਚੱਠਾ)-ਇਥੋਂ ਨੇੜਲੇ ਪਿੰਡ ਖਡਿਆਲ ਵਿਖੇ ਬਾਬਾ ਜੰਡਸਰ ਸਪੋਰਟਸ ਕਲੱਬ ਖਡਿਆਲ ਵੱਲੋਂ ਨੋਜਵਾਨ ਆਗੂ ਕੁਲਵੰਤ ਸਿੰਘ ਖਡਿਆਲ ਜਿਲਾ ਯੂਥ ਮੀਤ ਪ੍ਧਾਨ ਸ੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਸ਼ਾਨਦਾਰ ਟਰੈਕਟਰ-ਟੋਚਨ ਮੁਕਾਬਲੇ ਕਰਵਾਏ ਗਏ। ਇਸ ਟਰੈਕਟਰ ਟੋਚਨ ਮੁਕਾਬਲੇ ਦਾ ਉਦਘਾਟਨ ਸਾਬਕਾ ਸਰਪੰਚ ਸ੍ਰ ਮਹਿੰਦਰ ਸਿੰਘ ਖਡਿਆਲ,ਸਤਗੁਰ ਸਿੰਘ ਲਾਹੜ ਜਿਲਾ ਯੂਥ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਰਾਜਪਾਲ ਸਿੰਘ ਜਵੰਧਾਂ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਕੀਤਾ।ਇਸ ਟਰੈਕਟਰ ਟੋਚਨ ਮੁਕਾਬਲੇ ਵਿੱਚ ਮੁੱਖ ਮਹਿਮਾਨ ਸ੍ ਵਿਨਰਜੀਤ ਸਿੰਘ ਗੋਲਡੀ ਚੇਅਰਮੈਨ ਪੀ,ਆਰ,ਟੀ,ਸੀ ਪੰਜਾਬ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ। ਟਰੈਕਟਰ ਟੋਚਨ ਖੇਡ ਮੁਕਾਬਲੇ ਵਿੱਚ ਪੰਜਾਬ ਦੇ ਵੱਖੋ ਵੱਖ ਜਿਲਿਆਂ ਵਿੱਚੋਂ ਲਗਭਗ 30 ਨਾਮੀ ਟਰੈਕਟਰ-ਟੋਚਨ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਟਰੈਕਟਰਾਂ ਨੇ ਹਿੱਸਾ ਲਿਆ।ਸ੍ਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬੀਆਂ ਦੇ ਸ਼ੌਕ ਵਜੋਂ ਜਾਣੀ ਜਾਂਦੀ ਖੇਡ ਟਰੈਕਟਰ- ਟੋਚਨ ਮੁਕਾਬਲੇ ਕਰਵਾ ਕੇ ਲੋਕਾਂ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਦੀ ਪ੍ਰਵਿਰਤੀ ਪੈਦਾ ਕਰਨਾ ਕਿਸੇ ਪੱਖੋਂ ਘੱਟ ਨਹੀਂ।ਗੋਲਡੀ ਨੇ ਕਿਹਾ ਕਿ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਨੂੰ ਦਿਲੋਂ ਪਿਆਰ ਕਰਦੇ ਹਨ,ਲੋਕਾਂ ਦੇ ਪਿਆਰ ਸਦਕਾ ਹੀ ਪੰਜਾਬ ਵਿੱਚ ਲਗਾਤਾਰ ਤੀਸਰੀ ਬਾਰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ।ਬਾਬਾ ਜੰਡਸਰ ਸਪੋਰਟਸ ਕਲੱਬ ਦੀ ਸਲਾਘਾ ਕਰਦਿਆਂ ਗੋਲਡੀ ਨੇ ਕਿਹਾ ਕਿ ਇਸ ਕਲੱਬ ਦੇ ਨੋਜਵਾਨਾਂ ਨੇ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ ਹੈ।ਸ੍ ਵਿਨਰਜੀਤ ਸਿੰਘ ਗੋਲਡੀ ਵੱਲੋਂ ਕਲੱਬ ਨੂੰ 21,000 ਰੁਪਏ ਦੀ ਸਹਾਇਤਾ ਦਿੱਤੀ ਗਈ।ਇੰਨਾ ਮੁਕਾਬਲਿਆਂ ਵਿੱਚ ਗੁਰਦੀਪ ਸਿੰਘ ਹਰਿਆਊ ਕਲਾਂ ਦੇ ਸੋਨਾਲੀਕਾ ਆਰ ਐਕਸ ਟਰੈਕਟਰ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ  ਪਿੰਡ ਰੋਟੀ ਦੇ ਜੋਨੀਡਰ 5310 ਟਰੈਕਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ,ਤੀਜੇ ਸਥਾਨ ਤੇ ਪਿੰਡ ਰੋਟੀ ਦਾ 855 ਟਰੈਕਟਰ ਰਿਹਾ ਅਤੇ ਗੱਗੀ ਸੰਗਤਪੁਰਾ ਦਾ ਸੋਨਾਲੀਕਾ 50 ਟਰੈਕਰ ਚੌਥੇ ਸਥਾਨ ਤੇ ਰਿਹਾ। ਲਾਡੀ ਲੰਡੇ ਨੇ ਕੁਮੈਂਟਰੀ ਕਰਕੇ ਦਰਸ਼ਕਾਂ ਦਾ ਮਨ ਜਿੱਤ ਲਿਆ। ਇਨਾਮਾਂ ਦੀ ਵੰਡ ਵਿਨਰਜੀਤ ਸਿੰਘ ਗੋਲਡੀ,ਕੁਲਵੰਤ ਸਿੰਘ ਢੀਂਡਸਾ ਖਡਿਆਲ,ਡਾਇਰੈਕਟਰ ਗੁਰਪਿਆਰ ਸਿੰਘ ਚੱਠਾ ਸੂਬਾ ਜਰਨਲ ਸਕੱਤਰ ਪੰਚਾਇਤ ਐਸੋਸੀਏਸ਼ਨ ਪੰਜਾਬ,ਬਗੀਰਥ ਸਿੰਘ ਸਰਾਓ ਨੇ ਕੀਤੀ। ਕਲੱਬ ਦੇ ਪ੍ਧਾਨ ਸੰਦੀਪ ਸਿੰਘ ਖਡਿਆਲ ਅਤੇ ਖਜਾਨਚੀ ਹਿੰਮਤ ਸਿੰਘ ਹੈਪੀ ਨੇ ਵਡਮੁੱਲਾ ਸਹਿਯੋਗ ਦੇਣ ਲਈ ਪਿੰਡ ਵਾਸੀਆਂ ਦਾ ਅਤੇ ਪਹੁੰਚੇ ਦਰਸ਼ਕਾ ਦਾ ਧੰਨਵਾਦ ਕੀਤਾ।ਇਸ ਮੌਕੇ ਚੱਠਾ ਸਪੋਰਟਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਬਿੱਲਾ,ਸੋਨੀ ਰਟੋਲ,ਬਾਬਾ ਜੰਡਸਰ ਕਲੱਬ ਦੇ ਸਰਪ੍ਰਸਤ ਮਨੀ ਢੀਂਡਸਾ,ਚੇਅਰਮੈਨ ਛਿੰਦਾ ਢੀਂਡਸਾ,ਹਰਦੀਪ ਬੱਗਾ,ਅਵਤਾਰ ਤਾਰੀ,ਅਮਨਾ ਖਡਿਆਲ,ਨਿਰਮਲ ਸਿੰਘ,ਸਿਮਰਨਜੀਤ ਸਿੰਘ,ਲਵਪ੍ਰੀਤ ਬੱਬੀ,ਕੁਲਦੀਪ ਸਿੰਘ,ਮਨਪ੍ਰੀਤ ਸਿੰਘ,ਪ੍ਧਾਨ ਰਾਜਵੀਰ ਸਿੰਘ ਖਡਿਆਲ,ਪ੍ਧਾਨ ਗੁਰਸੇਵਕ ਸਿੰਘ ਖਡਿਆਲ,ਜਰਨਲ ਸਕੱਤਰ ਜਸਵੀਰ ਸਿੰਘ ਵਿੱਕੀ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: