ਪਿੰਡ ਕੁਲਾਰ ਖੁਰਦ ਵਿਖੇ ਅਣਪਛਾਤੀ ਲਾਸ਼ ਮਿਲਣ ਨਾਲ਼ ਫੈਲੀ ਸਨਸਨੀ

ss1

ਪਿੰਡ ਕੁਲਾਰ ਖੁਰਦ ਵਿਖੇ ਅਣਪਛਾਤੀ ਲਾਸ਼ ਮਿਲਣ ਨਾਲ਼ ਫੈਲੀ ਸਨਸਨੀ

IMG-20160607-WA0010
ਸੰਗਰੂਰ/ਛਾਜਲੀ 3 ਜੂਨ (ਕੁਲਵੰਤ ਛਾਜਲੀ) ਇੱਥੋ ਨਜਦੀਕੀ ਪੈਂਦੇ ਪਿੰਡ ਕੁਲਾਰ ਖੁਰਦ ਵਿਖੇ ਉਦੋ ਸਨਸਨੀ ਖੇਜ ਫੈਲ ਗਈ ਜਦੋ ਖੇਤਾਂ ਵਿੱਚੋ ਇੱਕ ਵਿਆਕਤੀ ਦੀ ਅਣਪਛਾਤੀ ਲਾਸ਼ ਮਿਲੀ।ਇੱਕਤਰ ਕੀਤੀ ਜਾਣਕਾਰੀ ਅਨੁਸਾਰ ਜਦੋ ਸਵੇਰੇ ਅੱਠ ਕੁ ਵਜੇ ਕਿਰਤੀ ਕਿਸਾਨ ਸੁਖਦੇਵ ਸਿੰਘ ਦਾ ਪੁੱਤਰ ਵੀਰ ਸਿੰਘ ਪੱਠੇ ਲੈਣ ਲਈ ਗਿਆ।ਉਸਨੇ ਦੇਖਿਆ ਕੀ ਖੇਤਾਂ ਵਿੱਚ ਕਿਸੇ ਅਣਪਛਾਤੀ ਵਿਆਕਤੀ ਦੀ ਲਾਸ਼ ਪਈ ਸੀ ਜਿਸ ਨੂੰ ਦੇਖ ਕੇ ਉਹ ਘਬਰਾ ਗਿਆ ਤੇ ਤਰੁੰਤ ਆਪਣੇ ਪਿਤਾ ਨੂੰ ਨਾਲ ਲੈਕੇ ਉਸਨੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ਤੇ ਪਿੰਡ ਦੀ ਪੰਚਇਤ ਵੱਲੋ ਤਰੁੰਤ ਥਾਣਾ ਸਦਰ ਸੁਨਾਮ ਵਿਖੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ।ਮੌਕੇ ਤੇ ਪਹੁੰਚੇ ਐਸ ਐਚ ਓ ਇੰਦਰਪਾਲ ਸਿੰਘ ਨੇ ਸਾਰੀ ਸਥਿੱਤੀ ਦਾ ਜਾਇਜਾ ਲਿਆ।

ਐਸ ਐਚ ਓ ਦੇ ਹੁਕਮਾਂ ਅਨੁਸਾਰ ਜਲਦ ਐਬੂਲੈਂਸ ਬੁਲਾਕੇ ਲਾਸ ਨੂੰ ਪੋਸਟ ਮਾਟਰਮ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ(30) ਪੁੱਤਰ ਬਲਜੀਤ ਸਿੰਘ ਵਾਸੀ ਬਿਗੜਵਾਲ ਵਜੋ ਹੋਈ।ਮ੍ਰਿਤਕ ਦੇ ਮਾਮਾ ਅਵਤਾਰ ਸਿੰਘ ਦੇ ਦੱਸਣ ਅਨੁਸਾਰ ਜਦੋ ਮ੍ਰਿਤਕ ਕਰਮਜੀਤ ਸਿੰਘ ਘਰ ਨਹਾ ਰਿਹਾ ਸੀ ਤਾਂ ਉਸਦੇ ਦੋਸਤ ਦਾ ਫੌਨ ਆਇਆ ਫਿਰ ਉਹ ਘਰੋ ਬਾਹਰ ਚਲਾ ਗਿਆ। ਘਰੋ ਬਾਹਰ ਜਾਂਦੇ ਹੀ ਉਸ ਫੌਨ ਬੰਦ ਆ ਰਿਹਾ ਸੀ ਜਿਸ ਤੋ ਸਿੱਧ ਹੁੰਦਾ ਹੈ ਕਿ ਕਿਸੇ ਨੇ ਉਸ ਦੁਸਮਣੀ ਕੱਢੀ ਹੈ ਇੱਧਰ ਐਸ ਐਚ ਓ ਥਾਣਾ ਸਦਰ ਸੁਨਾਮ ਨਾਲ ਸੰਪਰਕ ਕਰਨ ਤੇ ਉਨਾਂ ਦੱਸਿਆ ਕੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *