ਪਿੰਡ ਕਰਾਲਾ ਦੀ ਮੌਜੂਦਾ ਪੰਚਾਇਤ ਕਾਂਗਰਸ ਵਿਚ ਸਾਮਿਲ

ss1

ਪਿੰਡ ਕਰਾਲਾ ਦੀ ਮੌਜੂਦਾ ਪੰਚਾਇਤ ਕਾਂਗਰਸ ਵਿਚ ਸਾਮਿਲ

ਬਨੂੜ 23 ਦਸੰਬਰ (ਰਣਜੀਤ ਸਿੰਘ ਰਾਣਾ) ਨੇੜਲੇ ਪਿੰਡ ਕਰਾਲਾ ਵਿਖੇ ਪਿੰਡ ਦੀ ਮੋਜੂਦਾ ਸਰਪੰਚ ਹਰਜਿੰਦਰ ਕੌਰ, ਪੰਚ ਗੁਰਨਾਮ ਸਿੰਘ ਸਮੇਤ 2 ਦਰਜਨ ਦੇ ਕਰੀਬ ਪਰਿਵਾਰ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਰਣਜੀਤ ਸਿੰਘ ਤੇ ਨੈਬ ਸਿੰਘ ਮਨੋਲੀ ਸੂਰਤ ਦੀ ਅਗੁਵਾਈ ਵਿਚ ਕਾਂਗਰਸ ਪਾਰਟੀ ਵਿਚ ਸਾਮਿਲ ਹੋ ਗਏ। ਪਾਰਟੀ ਵਿਚ ਆਉਣ ਵਾਲੇ ਇਨਾਂ ਪਰਿਵਾਰਾ ਦਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਚਿੰਨ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਹਰਦਿਆਲ ਸਿੰਘ ਕੰਬੋਜ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸੀ ਸੋਚ ਤੇ ਸੂਬੇ ਵਿਚੋਂ ਬੇਰੁਜਗਾਰੀ ਨੂੰ ਖਤਮ ਕਰਨ ਲਈ ਨੋਜਵਾਨਾ ਲਈ ਨਵੀਂਆਂ ਨਵੀਂਆ ਯੋਜਨਾਵਾਂ ਲਿਆਦੀਆਂ ਜਾ ਰਹੀਆਂ ਹਨ। ਹਰਦਿਆਲ ਸਿੰਘ ਕੰਬੋਜ ਨੇ ਅਕਾਲੀ ਭਾਜਪਾ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਇਸ ਸਰਕਾਰ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਸੀ ਉਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ। ਜਿਸ ਦੇ ਜਲਦੇ ਅੱਜ ਪੰਜਾਬ ਦਾ ਪੜਿਆ ਲਿਖਿਆ ਵਰਗ ਸੜਕਾ ਤੇ ਧਰਨੇ ਮੁਜਹਾਰੇ ਕਰਨ ਲਈ ਮਜਬੂਰ ਹੈ। ਸਰਕਾਰ ਤੋਂ ਰੋਜਾਨਾ ਨੌਕਰੀ ਦੀ ਆਸ ਕਰਕੇ ਧਰਨੇ ਲਗਾ ਰਹੇ ਇਨਾਂ ਬੇਰੁਜਗਾਰਾ ਨੂੰ ਨੋਕਰੀ ਦੀ ਥਾਂ ਤੇ ਪੁਲਸ ਦੀ ਧੱਕੇਸਾਹੀ ਜਾ ਫਿਰ ਡਾਂਗਾ ਦਾ ਸਿਕਾਰ ਹੋਣਾ ਪੈ ਰਿਹਾ ਹੈ। ਉਨਾਂ ਲੋਕਾ ਨੂੰ ਅਪੀਲ ਕੀਤੀ ਕੀ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਨ ਦਾ ਸਮਾਂ ਹੁਣ ਬਹੁਤੀ ਦੂਰ ਨਹੀ ਹੈ। ਇਸ ਲਈ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਦੀ ਵਾਗਡੋਰ ਸੋਪੀ ਜਾ ਸਕੇ। ਇਸ ਮੌਕੇ ਜਸਬੀਰ ਸਿੰਘ, ਜੋਨ ਸਿੰਘ, ਨੈਬ ਸਿੰਘ ਪੰਮੀ, ਅਮਨਦੀਪ ਸਿੰਘ, ਨਵਜੋਤ ਸਿੰਘ, ਓਮ ਪ੍ਰਕਾਸ਼, ਅਸੀਸ, ਜਤਿੰਦਰ ਸਿੰਘ, ਸਤਵਿੰਦਰ ਸਿੰਘ, ਕਮਲਜੀਤ ਸਿੰਘ, ਗਗਨਦੀਪ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ ਸਮੇਤ ਜਗਦੀਸ਼ ਚੰਦ ਕਾਲਾ, ਅਵਤਾਰ ਸਿੰਘ ਬਬਲਾ, ਗੋਪੀ ਸੰਧੂ, ਸਰਬਜੀਤ ਸਿੰਘ ਮਾਣਕਪੁਰ, ਕੌਂਸਲਰ ਜਸਵੰਤ ਸਿੰਘ ਖਟੜਾ, ਗਰਜੀਤ ਸਿੰਘ ਧਨੋਆ, ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ ਮੋਜੂਦ ਸਨ।

Share Button

Leave a Reply

Your email address will not be published. Required fields are marked *