ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਪਿੰਡ ਔਲਖ ਵਿਖੇ ਸਰੂਪ ਅਗਨਭੇਂਟ ਦੇ ਪਸ਼ਚਾਤਾਪ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ

ਪਿੰਡ ਔਲਖ ਵਿਖੇ ਸਰੂਪ ਅਗਨਭੇਂਟ ਦੇ ਪਸ਼ਚਾਤਾਪ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ

ਮਲੋਟ, 17 ਅਪ੍ਰੈਲ (ਆਰਤੀ ਕਮਲ) : ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਪਿੰਡ ਔਲਖ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਦੀ ਵਜਾ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 7 ਸਰੂਪ ਅਗਨ ਭੇਂਟ ਹੋ ਜਾਣ ਦੀ ਘਟਨਾ ਦੇ ਪਸ਼ਚਾਤਾਪ ਵਜੋਂ ਮਲੋਟ ਦੇ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਪਰਸੋਂ ਤੋਂ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ । ਸਮੂਹ ਸਮਾਜਸੇਵੀ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਕਰਵਾਏ ਇਸ ਪਾਠ ਦੇ ਭੋਗ ਮੌਕੇ ਮਲੋਟ ਦੇ ਐਮ.ਐਲ.ਏ ਸ੍ਰੀ ਅਜਾਇਬ ਸਿੰਘ ਭੱਟੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਪਾਠੀ ਸਿੰਘਾਂ ਵੱਲੋਂ ਭੋਗ ਉਪਰੰਤ ਸੰਗਤਾਂ ਦੀ ਭੁੱਲ ਬਖਸ਼ਾਉਣ ਦੀ ਅਰਦਾਸ ਕੀਤੀ ਗਈ । ਸੰਗਤਾਂ ਨੂੰ ਸੰਬੋਧਨ ਕਰਦਿਆਂ ਐਨ.ਜੀ.ਉ ਜਿਲਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਭਾਵੇਂ ਇਹ ਇਕ ਦੁਰਘਟਨਾ ਮਾਤਰ ਹੈ ਪਰ ਫਿਰ ਵੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਅਗਨ ਭੇਂਟ ਹੋਏ ਹਨ ਜਿਸਦੇ ਲਈ ਸਮੂਹ ਸੰਗਤ ਕਥਿਤ ਰੂਪ ਵਿਚ ਗੁਰੂ ਸਾਹਿਬ ਦੀ ਦੋਸ਼ੀ ਹੈ ਕਿਉਂਕਿ ਆਪਾਂ ਸਰੂਪ ਸਾਹਿਬ ਦੀ ਪੂਰੀ ਰਖਵਾਲੀ ਕਰਨ ਵਿਚ ਅਸਮਰੱਥ ਹੋਏ ਹਾਂ । ਉਹਨਾਂ ਕਿਹਾ ਕਿ ਹਰ ਗੁਰੂ ਘਰ ਵਿਚ ਜਿਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੈ ਜਾਂ ਸੁੱਖ ਆਸਨ ਸਥਾਨ ਹੈ ਉਸ ਥਾਂ ਦੀ ਬਿਜਲੀ ਵਿਵਸਥਾ ਤੇ ਹੋਰ ਜਰੂਰੀ ਪ੍ਰਬੰਧ ਪੂਰੀ ਤਰਾਂ ਕਸੌਟੀ ਤੇ ਪਰਖ ਕੇ ਕਰਨੇ ਚਾਹੀਦੇ ਹਨ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਫਿਰ ਕਦੀ ਵੀ ਨਾ ਵਾਪਰ ਸਕੇ । ਉਹਨਾਂ ਕਿਹਾ ਕਿ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਦਾ ਮਕਸਦ ਵੀ ਇਹੋ ਹੀ ਕਿ ਸੰਗਤ ਗੁਰੂ ਤੋਂ ਆਪਣੀ ਭੁੱਲ ਬਖਸ਼ਾਵੇ ਤੇ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਰਹਿਣ ਤੇ ਪੁਖਤਾ ਪ੍ਰਬੰਧ ਕਰਨ ਦੀ ਸੋਝੀ ਵੀ ਗੁਰੂ ਆਪ ਹੀ ਬਖਸ਼ ਕਿ ਕਿਰਪਾ ਕਰਨ । ਐਮਐਲਏ ਭੱਟੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜਿਥੇ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਵਧੀਆ ਉਪਰਾਲਾ ਦੱਸਿਆ ਉਥੇ ਅਜਿਹੀਆਂ ਘਟਨਾਵਾਂ ਤੋਂ ਸਬਕ ਲੈ ਕਿ ਅੱਗੇ ਤੋਂ ਧਿਆਨ ਦੇਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਇਹ ਘਟਨਾ ਵੀ ਅਤਿ ਦੁਖਦਾਈ ਹੈ ਅਤੇ ਇਸ ਘਟਨਾ ਦੀ ਪੂਰੀ ਜਾਂਚ ਹੋ ਰਹੀ ਹੈ । ਇਸ ਮੌਕੇ ਸਤਿਗੁਰਦੇਵ ਪੱਪੀ, ਸ਼ੁੱਭਦੀਪ ਸਿੰਘ ਬਿੱਟੂ, ਰਮੇਸ਼ ਜੁਨੇਜਾ, ਰਾਮ ਸਿੰਘ ਪ੍ਰਧਾਨ, ਚੇਅਰਮੈਨ ਬਸੰਤ ਸਿੰਘ ਕੰਗ, ਪ੍ਰਧਾਨ ਲੱਖਾ ਸਿੰਘ, ਪ੍ਰਧਾਨ ਗੁੁਰਜੀਤ ਸਿੰਘ ਗਿੱਲ, ਪ੍ਰਧਾਨ ਜੋਗਿੰਦਰ ਸਿੰਘ ਰੱਥੜੀਆਂ, ਚੇਅਰਮੈਨ ਬਲਰਾਜ ਸਿੰਘ, ਡ੍ਰਾ. ਗੁਰਜੰਟ ਸਿੰਘ ਸੇਖੋਂ, ਪ੍ਰਧਾਨ ਸਵਰਨ ਸਿੰਘ, ਪ੍ਰਧਾਨ ਹਰਦੀਪ ਸਿੰਘ, ਜਸਦੇਵ ਸਿੰਘ ਸੰਧੂ, ਕੋਆਰਡੀਨੇਟਰ ਮਨੋਜ ਅਸੀਜਾ, ਪ੍ਰਧਾਨ ਰਜਿੰਦਰ ਕੁਮਾਰ, ਪ੍ਰਧਾਨ ਕਾਬਲ ਸਿੰਘ, ਪ੍ਰਧਾਨ ਕਸ਼ਮੀਰ ਸਿੰਘ, ਬਾਬਾ ਹਰਪ੍ਰੀਤ ਸਿੰਘ ਅਤੇ ਬਾਬਾ ਬਚਿੱਤਰ ਸਿੰਘ ਆਦਿ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: