ਪਿੰਡ ਉਭਿਆ ਦੇ ਕਿਸਾਨ ਗੁਰਲਾਲ ਸਿੰਘ ਨੇ ਪੁੱਤਾਂ ਵਾਂਗੂ ਪਾਲਿਆ ਨਰਮਾ ਵਾਹਿਆ

ss1

ਪਿੰਡ ਉਭਿਆ ਦੇ ਕਿਸਾਨ ਗੁਰਲਾਲ ਸਿੰਘ ਨੇ ਪੁੱਤਾਂ ਵਾਂਗੂ ਪਾਲਿਆ ਨਰਮਾ ਵਾਹਿਆ

IMG-20160723-WA0003
ਦਿੜ੍ਹਬਾ ਮੰਡੀ 24 ਜੁਲਾਈ (ਰਣ ਸਿੰਘ ਚੱਠਾ) ਪੰਜਾਬ ਦਾ ਕਿਸਾਨ ਦਿਨੋ ਦਿਨ ਕੰਗਾਲ ਹੁੰਦਾਂ ਜਾ ਰਿਹਾ ਹੈ । ਸੂਬਾ ਸਰਕਾਰ ਸਟੇਜਾਂ ਤੇ ਵੱਡੇ ਵੱਡੇ ਗੱਪ ਮਾਰਕੇ ਪੰਜਾਬ ਨੂੰ ਖੁਸਹਾਲ ਦੱਸ ਰਹੀ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਰਥਿਕ ਪੱਖੋਂ ਟੁੱਟ ਚੁੱਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ। ਫਸਲਾਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਖੇਤੀ ਘਾਟੇ ਦਾ ਸੋਦਾ ਬਣ ਗਈ ਹੈ। ਪਿਛਲੇ ਵਰੇ ਚਿੱਟੀ ਮੱਖੀ ਤੇ ਚਿੱਟੇ ਮੱਛਰ ਨੇ ਹਜਾਰਾਂ ਏਕੜ ਨਰਮੇ ਦੀ ਫਸਲ ਨੂੰ ਬਰਬਾਦ ਕਰਕੇ ਹਜਾਰਾਂ ਕਿਸਾਨਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ। ਪਰ ਪੰਜਾਬ ਸਰਕਾਰ ਦੇ ਕੰਨ ਤੋਂ ਜੂੰ ਤੱਕ ਨੀ ਸਿਰਕੀ ਲੋਕਾਂ ਨੂੰ ਵਿਸਵਾਸ ਵਿੱਚ ਲੈਣ ਲਈ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਥੋੜ੍ਹੀ ਮੋਟੀ ਕਾਰਵਾਈ ਕੀਤੀ ਗਈ ਅਤੇ ਅਸਲ ਦੋਸ਼ੀਆਂ ਦਾ ਬਚਾਅ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਮੇਂ ਤੇ ਸਹੀ ਜਾਣਕਾਰੀ ਨਾ ਦੇਣੀ ਵਧੀਆ ਨਰਮੇ ਦੇ ਬੀਜ ਮੁਹੱਈਆ ਨਾ ਕਰਵਾਉਣੇ ਖੇਤੀਬਾੜੀ ਡਾਕਟਰਾਂ ਵੱਲੋਂ ਪਿੰਡਾਂ ਵਿੱਚ ਸਿਖਲਾਈ ਕੈਂਪਾਂ ਦੇ ਨਾ ਤੇ ਖਾਨਾਪੂਰਤੀ ਕਰਨੀ ਚਿੱਟੀ ਮੱਖੀ ਦੇ ਕੰਟਰੋਲ ਲਈ ਜਾ ਬਿਲਕੁਲ ਖਾਤਮੇ ਲਈ ਖੇਤੀਬਾੜੀ ਡਾਕਟਰਾਂ ਤੇ ਪੰਜਾਬ ਸਰਕਾਰ ਵੱਲੋਂ ਦਵਾਈਆਂ ਨਾ ਦੇਣ ਕਾਰਨ ਹੀ ਹਰ ਸਾਲ ਕਿਸਾਨਾਂ ਨੂੰ ਹੱਡ ਭੰਨਵੀਂ ਮਿਹਨਤ ਨਾਲ ਪਾਲਿਆ ਨਰਮਾ ਫਲ ਦੇਣ ਤੋਂ ਪਹਿਲਾਂ ਹੀ ਵਾਹੁਣਾਂ ਪੈਦਾ ਹੈ। ਜਿਸ ਨੂੰ ਪਾਲਣ ਤੇ ਕਿਸਾਨ 10-12 ਹਜਾਰ ਰੁਪਏ ਖਰਚ ਆਪਣੀ ਜੇਬ ਵਿੱਚੋ ਕਰ ਚੁੱਕਿਆ ਹੁੰਦਾਂ ਹੈ। ਇਸ ਤਰ੍ਹਾਂ ਹੀ ਦਿੜ੍ਹਬਾ ਨੇੜਲੇ ਪਿੰਡ ਉਭਿਆ ਦੇ ਕਿਸਾਨ ਆਗੂ ਗੁਰਲਾਲ ਸਿੰਘ ਪੁੱਤਰ ਭਾਨ ਸਿੰਘ ਨੇ ਚਿੱਟੀ ਮੱਖੀ ਦੀ ਰੋਕਥਾਮ ਨਾ ਹੋਣ ਕਾਰਨ ਖਰਾਬ ਹੋਏ ਦੋ ਏਕੜ ਨਰਮੇ ਦੀ ਫਸਲ ਨੂੰ ਵਾਹ ਦਿੱਤਾ। ਪੀੜਤ ਕਿਸਾਨ ਨੇ ਭਰੇ ਮਨ ਨਾਲ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਢੇ ਤਿੰਨ ਮਹੀਨਿਆਂ ਦੀ ਸਖਤ ਮੇਹਨਤ ਕਰਨ ਦੇ ਬਾਵਜੂਦ ਵੀ ਉਸ ਪੱਲੇ ਨਰਮੇ ਦੀ ਫਸਲ ਨੇ ਨਿਰਾਸ਼ਾ ਹੀ ਪਾਈ ਹੈ। ਕਿਸਾਨ ਗੁਰਲਾਲ ਸਿੰਘ ਨੇ  ਦੱਸਿਆ ਕਿ ਉਸਨੇ ਨਰਮੇ ਦੀ ਫਸਲ ਨੂੰ ਬਚਾਉਣ ਲਈ ਕਈ ਸਪਰੈਹਾਂ ਦਾ ਇਸਤੇਮਾਲ ਵੀ ਕੀਤਾ ਪਰ ਚਿੱਟੀ ਮੱਖੀ ਅਤੇ ਹਰੇ ਤੇਲੇ ਉੱਪਰ ਕੋਈ ਕੰਟਰੋਲ ਨਾ ਹੋਇਆ। ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਉਹਨਾਂ ਖੇਤੀਬਾੜੀ ਡਾਕਟਰਾਂ ਦੀ ਸਿਫਾਰਸ਼ ਕੀਤੀਆਂ ਦਵਾਈਆਂ ਦਾ ਛਿੜਕਾਅ ਵੀ ਕੀਤਾ ਪਰ ਚਿੱਟੀ ਮੱਖੀ ਦੇ ਰੋਗ ਤੇ ਕੋਈ ਅਸਰ ਨਾ ਹੋਇਆ,ਉਨ੍ਹਾਂ ਦੱਸਿਆ ਕਿ ਪ੍ਤੀ ਏਕੜ ਉਹਨਾਂ ਦਾ 10-12 ਹਜਾਰ ਰੁਪਏ ਖਰਚ ਆ ਚੁੱਕਿਆ ਹੈ। ਅਖੀਰ ਕੋਈ ਹੱਲ ਨਾ ਹੁੰਦਾ ਵੇਖ ਉਸ ਨੂੰ ਪੁੱਤਾਂ ਵਾਂਗ ਪਾਲੇ ਨਰਮੇ ਨੂੰ ਵਾਹੁਣਾਂ ਹੀ ਪਇਆ। ਇਸ ਮੋਕੇ ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨਾਂ ਲਈ ਮੁਆਵਜੇ ਦੀ ਮੰਗ ਕੀਤੀ।

Share Button

Leave a Reply

Your email address will not be published. Required fields are marked *