Fri. Apr 26th, 2019

ਪਿੰਡ ਉਪਲਹੇੜੀ ਵਿੱਚ ਵਾਲੀਵਾਲ ਟੂਰਨਾਮੈਂਟ ਵਿੱਚ ਮਕਸੂਸਪੁਰ ਦੀ ਟੀਮ ਨੇ ਬਾਜੀ ਮਾਰੀ

ਪਿੰਡ ਉਪਲਹੇੜੀ ਵਿੱਚ ਵਾਲੀਵਾਲ ਟੂਰਨਾਮੈਂਟ ਵਿੱਚ ਮਕਸੂਸਪੁਰ ਦੀ ਟੀਮ ਨੇ ਬਾਜੀ ਮਾਰੀ
ਨੌਜਵਾਨਾਂ ਵੱਲੋਂ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਰੁੱਚੀ ਪੈਦਾ ਹੋਣਾ ਮਾਣ ਵਾਲੀ ਗੱਲ-ਵਿਧਾਇਕ ਕੰਬੋਜ

19-sep-saini-photo-3ਰਾਜਪੁਰਾ, 19 ਸਤੰਬਰ (ਐਚ.ਐਸ.ਸੈਣੀ)-ਇਥੋਂ ਨੇੜਲੇ ਪਿੰਡ ਉਪਲਹੇੜੀ ਵਿੱਚ ਨੌਜਵਾਨ ਕਮੇਟੀ ਦੇ ਪ੍ਰਬੰਧਕ ਮਲਕੀਤ ਸਿੰਘ ਅਤੇ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਗੁਰਮੰਗਤ ਸਿੰਘ ਮੰਗੂ ਅਤੇ ਰਣਧੀਰ ਸਿੰਘ ਦੀ ਯਾਦ ਵਿੱਚ ਪਹਿਲਾ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਪਹੁੰਚੇ ਜਦ ਕਿ ਹਲਕਾ ਨਿਗਰਾਨ ਨਿਰਭੈ ਸਿੰਘ ਮਿਲਟੀ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਤੇ ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਪਹੁੰਚੇ। ਟੂਰਨਾਮੈਂਟ ਵਿੱਚ ਨੇੜਲੇ ਪੰਜਾਬ ਪੱਧਰ ਤੋਂ 25 ਟੀਮਾਂ ਨੇ ਆਪਣੀ ਹਾਜਰੀ ਦਰਜ ਕਰਵਾਈ।
ਇਸ ਮੌਕੇ ਮੁੱਖ ਮਹਿਮਾਨ ਕੰਬੋਜ਼ ਨੇ ਵਾਲੀਵਾਲ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਖਿਡਾਰੀਆਂ ਦੇ ਇਕੱਠ ਵਿੱਚ ਜਾਣ-ਪਹਿਚਾਣ ਕਰਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਖੇਡਾਂ ਵੱਲ ਰੁੱਚੀ ਪੈਦਾ ਹੋਣਾ ਬੜੀ ਮਾਣ ਵਾਲੀ ਗੱਲ ਤੇ ਸਮੇਂ ਦਾ ਸ਼ੁਭ ਸੰਕੇਤ ਹੈ ਕਿਉਂ ਕਿ ਪੰਜਾਬ ਦੇ ਜਿਆਦਾਤਾਰ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਆ ਕੇ ਜਿਥੇ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ ਉਥੇ ਆਪਣੇ ਘਰਦਿਆਂ ਦੇ ਲਈ ਬੋਝ ਬਣ ਕੇ ਆਰਥਿਕ ਅਤੇ ਸ਼ਰੀਰਕ ਨੁਕਸਾਨ ਕਰ ਰਹੇ ਹਨ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਅਤੇ ਰੁਜਗਾਰ ਦੇ ਸਾਧਨ ਪੈਦਾ ਕਰਨ ਵਿੱਚ ਨਾ ਕਾਮਯਾਬ ਸਾਬਤ ਹੋਈ ਹੈ ਉਥੇ ਨਾਲ ਹੀ ਆਮ ਆਦਮੀ ਪਾਰਟੀ ਵੀ ਨੌਜਵਾਨਾਂ ਵਰਗ ਨੂੰ ਸਬਜਬਾਗ ਦਿੱਖਾ ਕੇ ਗੁਮਰਾਹ ਕਰ ਰਹੀ ਹੈ। ਇਸ ਟੂਰਨਾਮੈਂਟ ਵਿੱਚ ਪਿੰਡ ਮਕਸੂਸਪੁਰ ਦੀ ਟੀਮ ਨੇ ਪਹਿਲਾਂ ਅਤੇ ਪਿੰਡ ਭੋਗਪੁਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ 4100 ਰੁਪਏ ਅਤੇ 2500 ਰੁਪਏ ਦਾ ਇਨਾਮ ਹਾਸਲ ਕੀਤਾ। ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਲਸ਼ਨ ਕੁਮਾਰ, ਲੱਕੀ ਨਲਾਸ, ਲਖਵੀਰ ਲੱਖੀ, ਮਨੀ ਉਪਲਹੇੜੀ ਸਮੇਤ ਪਿੰਡ ਦੇ ਨੌਜਵਾਨ ਕਮੇਟੀ ਮੈਂਬਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: